ਸਲਮਾਨ ਦੇ ਘਰ ਗੋਲੀਬਾਰੀ ’ਚ ਵਰਤੇ ਗਏ ਹਥਿਆਰ ਬਰਾਮਦ, 2 ਪਿਸਤੌਲ ਤੇ 13 ਜਿੰਦਾ ਕਾਰਤੂਸ ਨੇ ਸ਼ਾਮਲ

ਸਲਮਾਨ ਦੇ ਘਰ ਗੋਲੀਬਾਰੀ ’ਚ ਵਰਤੇ ਗਏ ਹਥਿਆਰ ਬਰਾਮਦ, 2 ਪਿਸਤੌਲ ਤੇ 13 ਜਿੰਦਾ ਕਾਰਤੂਸ ਨੇ ਸ਼ਾਮਲ

ਮੁੰਬਈ - ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਸੂਰਤ ਵਿਚ ਤਾਪੀ ਨਦੀ ਤੋਂ ਅਦਾਕਾਰ ਸਲਮਾਨ ਖ਼ਾਨ ਦੇ ਘਰ ਦੇ ਬਾਹਰ ਗੋਲੀਬਾਰੀ ਵਿਚ ਵਰਤੇ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬਰਾਮਦ ਕੀਤੇ ਹਥਿਆਰਾਂ ਵਿਚ 2 ਪਿਸਤੌਲ, 3 ਮੈਗਜ਼ੀਨ ਅਤੇ 13 ਜਿੰਦਾ ਕਾਰਤੂਸ ਸ਼ਾਮਲ ਹਨ।

PunjabKesari

ਇਹ ਖ਼ਬਰ ਪੜ੍ਹੋ – ਅਮਿਤਾਭ ਬੱਚਨ ਨੇ ਅਯੁੱਧਿਆ ਮਗਰੋਂ ਹੁਣ ਅਲੀਬਾਗ 'ਚ ਖਰੀਦੀ ਕਰੋੜਾਂ ਦੀ ਜ਼ਮੀਨ, ਕੀਮਤ ਜਾਣ ਲੱਗੇਗਾ ਝਟਕਾ

PunjabKesari

ਪੁਲਸ ਮੁਤਾਬਕ ਲਾਰੈਂਸ ਬਿਸ਼ਨੋਈ ਗੈਂਗ ਦੇ ਇਕ ਮੈਂਬਰ ਨੇ ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਸ਼ੱਕੀ ਸਾਗਰ ਪਾਲ ਅਤੇ ਵਿੱਕੀ ਗੁਪਤਾ ਨੂੰ ਪਿਸਤੌਲਾਂ ਮੁਹੱਈਆ ਕਰਵਾਈਆਂ ਸਨ। ਗੋਲੀਬਾਰੀ ਦੀ ਘਟਨਾ ਤੋਂ ਬਾਅਦ ਮੁਲਜ਼ਮਾਂ ਨੇ ਦੋਵੇਂ ਪਿਸਤੌਲਾਂ ਤਾਪੀ ਨਦੀ ਵਿਚ ਸੁੱਟ ਦਿੱਤੀਆਂ ਸਨ। ਦੋਵੇਂ ਮੁਲਜ਼ਮਾਂ ਨੂੰ 25 ਅਪ੍ਰੈਲ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS