ਕੇਂਦਰ ਸਰਕਾਰ ਨੇ ਨਹੀਂ ਵਧਾਇਆ ਵੀਜ਼ਾ, ਆਸਟ੍ਰੇਲੀਆ ਦੀ ਪੱਤਰਕਾਰ ਨੂੰ ਛੱਡਣਾ ਪਿਆ ਦੇਸ਼

ਕੇਂਦਰ ਸਰਕਾਰ ਨੇ ਨਹੀਂ ਵਧਾਇਆ ਵੀਜ਼ਾ, ਆਸਟ੍ਰੇਲੀਆ ਦੀ ਪੱਤਰਕਾਰ ਨੂੰ ਛੱਡਣਾ ਪਿਆ ਦੇਸ਼

ਨਵੀਂ ਦਿੱਲੀ- ਆਸਟਰੇਲੀਆ ਦੀ ਇਕ ਪੱਤਰਕਾਰ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਭਾਰਤ ਸਰਕਾਰ ਵੱਲੋਂ ਉਨ੍ਹਾਂ ਦੇ ਵਰਕ ਵੀਜ਼ਾ ਨੂੰ ਅੱਗੇ ਵਧਾਉਣ ਤੋਂ ਇਨਕਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਭਾਰਤ ਛੱਡਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਨੇ ਇਹ ਕਹਿੰਦੇ ਹੋਏ ਵਰਕ ਵੀਜ਼ਾ ਵਧਾਉਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਨ੍ਹਾਂ ਦੀ ਰਿਪੋਰਟਿੰਗ ‘ਹੱਦਾਂ ਦੀ ਉਲੰਘਣਾ’ ਹੈ। ਆਸਟ੍ਰੇਲੀਆ ਦੀ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਦੀ ਦੱਖਣ ਏਸ਼ੀਆ ਬਿਊਰੋ ਦੀ ਮੁਖੀ ਅਵਨੀ ਡਾਇਸ ਨੇ ਦੱਸਿਆ ਕਿ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ’ਤੇ ਕੀਤੀ ਗਈ ਰਿਪੋਰਟਿੰਗ ’ਤੇ ਭਾਰਤ ਸਰਕਾਰ ਵੱਲੋਂ ਇਤਰਾਜ਼ ਜਤਾਉਣ ਤੋਂ ਬਾਅਦ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਵਾਲੇ ਦਿਨ ਭਾਵ 19 ਅਪ੍ਰੈਲ ਨੂੰ ਭਾਰਤ ਛੱਡਣਾ ਪਿਆ ਸੀ। ਡਾਇਸ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ 'ਚ ਕਿਹਾ, ''ਪਿਛਲੇ ਹਫਤੇ ਮੈਨੂੰ ਅਚਾਨਕ ਭਾਰਤ ਛੱਡਣਾ ਪਿਆ। ਮੋਦੀ ਸਰਕਾਰ ਨੇ ਮੇਰੇ ਵਰਕ ਵੀਜ਼ਾ ਨੂੰ ਵਧਾਉਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਮੇਰੇ ਵੱਲੋਂ ਕੀਤੀ ਗਈ ਰਿਪੋਰਟਿੰਗ ਨੇ ਹੱਦ ਪਾਰ ਕੀਤੀ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 

Credit : www.jagbani.com

  • TODAY TOP NEWS