ਭਲਕੇ ਹੋਵੇਗੀ ਦੂਜੇ ਗੇੜ ਦੀਆਂ ਲੋਕ ਸਭਾ ਚੋਣਾਂ ਲਈ ਵੋਟਿੰਗ, ਬੰਦ ਰਹਿਣਗੇ ਸਕੂਲ ਅਤੇ ਕਾਲਜ

ਭਲਕੇ ਹੋਵੇਗੀ ਦੂਜੇ ਗੇੜ ਦੀਆਂ ਲੋਕ ਸਭਾ ਚੋਣਾਂ ਲਈ ਵੋਟਿੰਗ, ਬੰਦ ਰਹਿਣਗੇ ਸਕੂਲ ਅਤੇ ਕਾਲਜ

ਨੋਇਡਾ- ਲੋਕ ਸਭਾ ਚੋਣਾਂ 2024 ਤਹਿਤ ਦੂਜੇ ਗੇੜ ਦੀਆਂ ਵੋਟਾਂ ਸ਼ੁੱਕਰਵਾਰ ਨੂੰ ਪੈਣਗੀਆਂ। 26 ਅਪ੍ਰੈਲ ਨੂੰ ਦੇਸ਼ ਦੇ 13 ਸੂਬਿਆਂ ਦੀਆਂ 88 ਸੀਟਾਂ 'ਤੇ ਵੋਟਿੰਗ ਹੋਵੇਗੀ। ਇਸ ਤੋਂ ਪਹਿਲਾਂ 19 ਅਪ੍ਰੈੱਲ ਨੂੰ 21 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 102 ਸੀਟਾਂ 'ਤੇ ਵੋਟਿੰਗ ਹੋਈ ਸੀ। ਚੋਣਾਂ ਕਾਰਨ ਉੱਤਰ ਪ੍ਰਦੇਸ਼ ਦੇ ਗੌਤਮਬੁੱਧ ਨਗਰ ਜ਼ਿਲ੍ਹੇ ਵਿਚ ਸਕੂਲ ਅਤੇ ਕਾਲਜ ਬੰਦ ਰਹਿਣਗੇ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਕਾਰਖ਼ਾਨਿਆਂ ਅਤੇ ਉਦਯੋਗਾਂ ਨੂੰ ਵੀ ਨਿਰਦੇਸ਼ ਦਿੱਤਾ ਗਿਆ ਹੈ ਕਿ ਸ਼ੁੱਕਰਵਾਰ ਨੂੰ ਮਜ਼ਦੂਰਾਂ ਨੂੰ ਬਿਨਾਂ ਤਨਖ਼ਾਹ ਕੱਟੇ ਛੁੱਟੀ ਦੇਣ, ਤਾਂ ਕਿ ਉਹ ਆਪਣੀ ਵੋਟ ਪਾਉਣ ਜਾ ਸਕਣ। ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਮੁਤਾਬਕ ਅੱਜ ਨੋਇਡਾ ਦੀ ਫੁੱਲ ਮੰਡੀ ਤੋਂ ਪੋਲਿੰਗ ਪਾਰਟੀਆਂ ਨੂੰ ਰਵਾਨਾ ਕੀਤਾ ਜਾਵੇਗਾ ਅਤੇ 26 ਅਪ੍ਰੈਲ ਨੂੰ ਸਵੇਰੇ 7 ਵਜੇ ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ।

ਜ਼ਿਲ੍ਹਾ ਅਧਿਕਾਰੀ ਮਨੀਸ਼ ਕੁਮਾਰ ਵਰਮਾ ਨੇ ਕਿਹਾ ਕਿ ਗੌਤਮਬੁੱਧ ਨਗਰ ਵਿਚ ਸਾਰੇ ਸਕੂਲ ਅਤੇ ਕਾਲਜ ਸ਼ੁੱਕਰਵਾਰ ਨੂੰ ਬੰਦ ਰਹਿਣਗੇ। ਵਰਮਾ ਨੇ ਦੱਸਿਆ ਕਿ ਕਾਰਖ਼ਾਨਿਆਂ ਅਤੇ ਉਦਯੋਗਾਂ ਨੂੰ ਵੀ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਸ਼ੁੱਕਰਵਾਰ ਨੂੰ ਮਜ਼ਦੂਰਾਂ ਨੂੰ ਛੁੱਟੀ ਦੇਣ। ਅਜਿਹੀ ਪ੍ਰਤਿਕਿਰਿਆ ਮਿਲੀ ਸੀ ਕਿ ਕੰਮ ਦੀ ਵਜ੍ਹਾ ਤੋਂ ਕੁਝ ਮਜ਼ਦੂਰ ਵੋਟ ਪਾਉਣ ਹੀ ਜਾ ਪਾਉਂਦੇ ਇਸ ਲਈ ਇਹ ਫ਼ੈਸਲਾ ਲਿਆ ਗਿਆ। 

ਜ਼ਿਲ੍ਹਾ ਚੋਣ ਅਧਿਕਾਰੀ ਵਰਮਾ ਨੇ ਕਿਹਾ ਕਿ ਅਸੀਂ ਉਨ੍ਹਾਂ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ (ਆਰ. ਡਬਲਯੂ. ਏ) ਅਤੇ ਅਪਾਰਟਮੈਂਟ ਆਨਰਜ਼ ਐਸੋਸੀਏਸ਼ਨਾਂ (ਏ. ਓ. ਏ) ਨੂੰ ਵੀ ਪ੍ਰਸ਼ੰਸਾ ਪੱਤਰ ਦੇਵਾਂਗੇ, ਜਿੱਥੇ ਇਸ ਵਾਰ ਵੋਟਿੰਗ ਫ਼ੀਸਦੀ ਵਿਚ ਸੁਧਾਰ ਵੇਖਿਆ ਜਾਵੇਗਾ।  ਦੱਸ ਦੇਈਏ ਕਿ ਗੌਤਮ ਬੁੱਧ ਨਗਰ ਵਿਚ 26.75 ਲੱਖ ਰਜਿਸਟਰਡ ਵੋਟਰ ਹਨ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ 2019 ਦੀਆਂ ਲੋਕ ਸਭਾ ਚੋਣਾਂ 'ਚ ਜ਼ਿਲ੍ਹੇ ਵਿਚ 60.47 ਫੀਸਦੀ, 2014 ਵਿਚ 60.38 ਫੀਸਦੀ ਅਤੇ 2009 ਵਿਚ ਬਹੁਤ ਘੱਟ 48 ਫੀਸਦੀ ਵੋਟਿੰਗ ਹੋਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS