ਪੰਜਾਬ ਦੇ ਲੋਕਾਂ ਲਈ ਜਾਰੀ ਹੋਈ ਐਡਵਾਈਜ਼ਰੀ, Peak Time ਆਉਣ ਤੋਂ ਪਹਿਲਾਂ ਕਰੋ ਬਚਾਅ

ਪੰਜਾਬ ਦੇ ਲੋਕਾਂ ਲਈ ਜਾਰੀ ਹੋਈ ਐਡਵਾਈਜ਼ਰੀ, Peak Time ਆਉਣ ਤੋਂ ਪਹਿਲਾਂ ਕਰੋ ਬਚਾਅ

ਮਾਲੇਰਕੋਟਲਾ : ਗਰਮੀ ਦਾ ਮੌਸਮ ਸ਼ੁਰੂ ਹੁੰਦੇ ਹੀ ਸਿਹਤ ਵਿਭਾਗ ਨੇ ਸੂਬੇ ਦੇ ਲੋਕਾਂ ਨੂੰ ਮੱਛਰ ਅਤੇ ਮੱਖੀਆਂ ਤੋਂ ਫੈਲਣ ਵਾਲੀਆਂ ਬੀਮਾਰੀਆਂ ਤੋਂ ਬਚਾਉਣ ਲਈ ਜਾਗਰੂਕਤਾ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਖ਼ਾਸ ਤੌਰ ’ਤੇ ਹਰੇਕ ਸਾਲ ਲੋਕਾਂ ਲਈ ਵੱਡੀਆਂ ਸਿਹਤ ਸਮੱਸਿਆ ਦਾ ਕਾਰਨ ਬਣਦੇ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆ ਦੇ ਕਹਿਰ ਨੂੰ ਰੋਕਣ ਲਈ ਸਿਹਤ ਵਿਭਾਗ ਨੇ ਕਮਰ ਕੱਸ ਲਈ ਹੈ ਅਤੇ ਲੋਕਾਂ ਨੂੰ ਇਨ੍ਹਾਂ ਬੀਮਾਰੀਆਂ ਦੇ ਫੈਲਣ ਦੇ ਕਾਰਨ ਅਤੇ ਇਸ ਤੋਂ ਬਚਾਅ ਕਰਨ ਦੇ ਢੰਗ ਤਰੀਕੇ ਦੱਸਣੇ ਸ਼ੂਰੂ ਕਰ ਦਿੱਤੇ ਹਨ। ਵੈਸੇ ਤਾਂ ਡੇਂਗੂ ਤੇ ਮਲੇਰੀਆ ਦੇ ਫੈਲਣ ਦਾ ਪੀਕ ਟਾਈਮ ਜੂਨ ਤੋਂ ਸਤੰਬਰ ਤੱਕ ਮੰਨਿਆ ਜਾਂਦਾ ਹੈ ਪਰ ਗਰਮੀ ਵੱਧਣ ਨਾਲ ਅਕਸਰ ਮੱਖੀਆਂ ਤੇ ਮੱਛਰ ਲੋਕਾਂ ਲਈ ਸਿਰਦਰਦੀ ਬਣਦੇ ਹਨ। ਇਸ ਲਈ ਸਿਹਤ ਵਿਭਾਗ ਨੇ ਐਡਵਾਈਜ਼ਰੀ ਜਾਰੀ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਹੁਣ ਤੋਂ ਹੀ ਜਾਗਰੂਕ ਰਹਿਣ। ਪਿਛਲੇ ਸਾਲਾਂ ਦੌਰਾਨ ਮਾਲੇਰਕੋਟਲਾ ਜ਼ਿਲ੍ਹੇ ’ਚ ਡੇਂਗੂ ਸੈਂਕੜੇ ਲੋਕਾਂ ਨੂੰ ਆਪਣੀ ਲਪੇਟ ’ਚ ਲੈਂਦਾ ਰਿਹਾ ਹੈ।

Credit : www.jagbani.com

  • TODAY TOP NEWS