ਪੰਜਾਬ ਪੁਲਸ ਵਿਚ ਵੱਡਾ ਫੇਰਬਦਲ ਤੇ ਜਲੰਧਰ 'ਚ ਵੱਡੀ ਵਾਰਦਾਤ, ਪੜ੍ਹੋ ਅੱਜ ਦੀਆਂ Top-10 ਖ਼ਬਰਾਂ

ਪੰਜਾਬ ਪੁਲਸ ਵਿਚ ਵੱਡਾ ਫੇਰਬਦਲ ਤੇ ਜਲੰਧਰ 'ਚ ਵੱਡੀ ਵਾਰਦਾਤ, ਪੜ੍ਹੋ ਅੱਜ ਦੀਆਂ Top-10 ਖ਼ਬਰਾਂ

ਜਲੰਧਰ- ਪੰਜਾਬ ਸਰਕਾਰ ਵੱਲੋਂ ਪੁਲਸ ਵਿਚ ਵੱਡਾ ਫੇਰਬਦਲ ਕੀਤਾ ਹੈ। ਸਰਕਾਰ ਵੱਲੋਂ ਆਈ. ਪੀ. ਐੱਸ. ਅਧਿਕਾਰੀਆਂ ਦੀਆਂ ਵੱਡੇ ਪੱਧਰ "ਤੇ ਬਦਲੀਆਂ ਕੀਤੀਆਂ ਗਈਆਂ ਹਨ।ਸਰਕਾਰ ਵੱਲੋਂ ਜਾਰੀ ੀਫਿਕੇਸ਼ਨ ਮੁਤਾਬਕ ਕੁਲਦੀਪ ਸਿੰਘ ਚਾਹਲ ਨੂੰ ਡੀਆਈਜੀ ਪਟਿਆਲਾ, ਸਤਿੰਦਰ ਸਿੰਘ ਡੀ.ਆਈ.ਜੀ ਲੁਧਿਆਣਾ ਰੇਂਜ, ਨਾਨਕ ਸਿੰਘ ਡੀ.ਆਈ.ਜੀ ਬਾਰਡਰ ਰੇਂਜ ਅੰਮ੍ਰਿਤਸਰ,  ਗੁਰਮੀਤ ਸਿੰਘ ਚੌਹਾਨ ਡੀ.ਆਈ.ਜੀ.ਏ.ਜੀ.ਟੀ.ਐਫ ਲਗਾਇਆ ਗਿਆ ਹੈ। ਤਬਾਦਲਿਆਂ ਦੀ ਪੂਰੀ ਸੂਚੀ ਤੁਸੀਂ ਖ਼ਬਰ ਵਿਚ ਹੇਠਾਂ ਦੇਖ ਸਕਦੇ ਹੋ।  ਇਸ ਦੇ ਨਾਲ ਹੀ ਜਲੰਧਰ 'ਚ ਵੱਡੀ ਵਾਰਦਾਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਥੋਂ ਦੇ ਸੰਜੇ ਗਾਂਧੀ ਨਗਰ ਦੀ ਨਹਿਰ ਪੁਲੀ ਨੇੜੇ ਇਕ ਅਹਾਤੇ ਵਿਚ ਸ਼ਰਾਬ ਪੀ ਰਹੇ 2 ਦੋਸਤਾਂ ਵਿਚਕਾਰ ਪੈਸਿਆਂ ਨੂੰ ਲੈ ਕੇ ਝਗੜਾ ਹੋ ਗਿਆ। ਝਗੜਾ ਇੰਨਾ ਵਧ ਗਿਆ ਕਿ ਦੋਵਾਂ ਵਿਚ ਹੱਥੋਪਾਈਂ ਤਕ ਹੋ ਗਈ, ਜਿਸ ਤੋਂ ਬਾਅਦ ਇਕ ਦੋਸਤ ਨੇ ਦੂਜੇ ਦੇ ਸਿਰ ’ਤੇ ਇੱਟ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਪੁਲਸ ਨੇ ਕੁਝ ਹੀ ਘੰਟਿਆਂ ਦੀ ਜਾਂਚ ਤੋਂ ਬਾਅਦ ਮੁਲਜ਼ਮ ਦੋਸਤ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਨੂੰ ਪੁਲਸ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਲਵੇਗੀ। ਇਸ ਦੇ ਨਾਲ ਹੀ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ 'ਤੇ...

1. ਜਲੰਧਰ 'ਚ ਵੱਡੀ ਵਾਰਦਾਤ! ਅਹਾਤਾ ਬਣਿਆ ਜੰਗ ਦਾ ਮੈਦਾਨ, ਸ਼ਰਾਬ ਪੀਣ ਮਗਰੋਂ ਦੋਸਤ ਦਾ ਕਤਲ
ਜਲੰਧਰ 'ਚ ਵੱਡੀ ਵਾਰਦਾਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਥੋਂ ਦੇ ਸੰਜੇ ਗਾਂਧੀ ਨਗਰ ਦੀ ਨਹਿਰ ਪੁਲੀ ਨੇੜੇ ਇਕ ਅਹਾਤੇ ਵਿਚ ਸ਼ਰਾਬ ਪੀ ਰਹੇ 2 ਦੋਸਤਾਂ ਵਿਚਕਾਰ ਪੈਸਿਆਂ ਨੂੰ ਲੈ ਕੇ ਝਗੜਾ ਹੋ ਗਿਆ। ਝਗੜਾ ਇੰਨਾ ਵਧ ਗਿਆ ਕਿ ਦੋਵਾਂ ਵਿਚ ਹੱਥੋਪਾਈਂ ਤਕ ਹੋ ਗਈ, ਜਿਸ ਤੋਂ ਬਾਅਦ ਇਕ ਦੋਸਤ ਨੇ ਦੂਜੇ ਦੇ ਸਿਰ ’ਤੇ ਇੱਟ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਪੁਲਸ ਨੇ ਕੁਝ ਹੀ ਘੰਟਿਆਂ ਦੀ ਜਾਂਚ ਤੋਂ ਬਾਅਦ ਮੁਲਜ਼ਮ ਦੋਸਤ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਨੂੰ ਪੁਲਸ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਲਵੇਗੀ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ-

2. ਪੰਜਾਬ 'ਚ ਦਰਦਨਾਕ ਹਾਦਸਾ, ਕੰਮ ਤੋਂ ਘਰ ਆ ਰਹੇ 2 ਨੌਜਵਾਨਾਂ ਦੀ ਮੌਤ
ਸਰਹੱਦੀ ਤਹਿਸੀਲ ਅਜਨਾਲਾ ਤੋਂ ਥੋੜੀ ਦੂਰੀ 'ਤੇ ਸਥਿਤ ਕਸਬਾ ਭਿੰਡੀ ਸੈਦਾਂ ਨਜ਼ਦੀਕ ਬੀਤੀ ਰਾਤ ਇੱਕ ਦਰਦਨਾਕ ਸੜਕ ਹਾਦਸਾ ਹੋਇਆ ਜਿਸ ਵਿੱਚ ਟਰੈਕਟਰ ਅਤੇ ਮੋਟਰਸਾਈਕਲ ਦੀ ਆਹਮੋ-ਸਾਹਮਣੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ-

3. Punjab: 24 ਜੁਲਾਈ ਨੂੰ ਲੈ ਕੇ ਹੋਇਆ ਵੱਡਾ ਐਲਾਨ, ਝਲਣੀ ਪਵੇਗੀ ਵੱਡੀ ਮੁਸੀਬਤ
ਜਲੰਧਰ ਸ਼ਹਿਰ ਦੇ ਪਾਸ਼ ਇਲਾਕੇ ਨਾਲ ਘਿਰੇ ਲਤੀਫਪੁਰਾ ਇਲਾਕੇ ਵਿਚ ਪਿਛਲੇ ਢਾਈ ਸਾਲਾਂ ਤੋਂ ਬੰਦ ਪਈ 120 ਫੁੱਟੀ ਮੇਨ ਸੜਕ ਨੂੰ ਲੈ ਕੇ ਹੁਣ ਸਥਾਨਕ ਲੋਕਾਂ ਦਾ ਗੁੱਸਾ ਫੁੱਟ ਪਿਆ ਹੈ। ਜੀ. ਟੀ. ਬੀ. ਨਗਰ ਅਤੇ ਮਾਡਲ ਟਾਊਨ ਦੇ ਨਾਲ ਲੱਗਦੇ ਇਸ ਇਲਾਕੇ ਦੇ ਸੈਂਕੜੇ ਲੋਕਾਂ ਨੇ ਇਕਜੁੱਟ ਹੋ ਕੇ ਸੜਕ ਨੂੰ ਖੁੱਲ੍ਹਵਾਉਣ ਦੀ ਮੰਗ ਕੀਤੀ ਅਤੇ ਸਰਕਾਰ ਖ਼ਿਲਾਫ਼ ਰੋਸ ਜ਼ਾਹਰ ਕੀਤਾ। ਇਸ ਦੇ ਨਾਲ ਹੀ ਮੋਰਚੇ ਦੇ ਆਗੂਆਂ ਨੇ 24 ਜੁਲਾਈ ਨੂੰ ਵੱਡਾ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ-

4. SGPC ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਵਿਸ਼ੇਸ਼ ਜਨਰਲ ਇਜਲਾਸ ਬੁਲਾਉਣ ਦੀ ਕੀਤੀ ਮੰਗ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਾਗੀਰ ਨੇ ਅੱਜ ਜਲੰਧਰ ਦੇ ਇਕ ਨਿੱਜੀ ਹੋਟਲ 'ਚ ਪੰਥਕ ਮਾਮਲਿਆਂ ਸਬੰਧੀ ਪ੍ਰੈੱਸ ਕਾਨਫ਼ਰੰਸ ਕੀਤੀ। ਐੱਸ. ਜੀ. ਪੀ. ਸੀ. ਨੂੰ ਲੈ ਕੇ ਬੀਬੀ ਜਾਗੀਰ ਨੇ ਕਿਹਾ ਕਿ ਇਹ ਕੌਮ ਦੀ ਇਕ ਮਹਾਨ ਸੰਸਥਾ ਹੈ, ਜੋ ਸਾਡੇ ਬਜ਼ੁਰਗਾਂ ਦੇ ਖ਼ੂਨ ਵਿੱਚੋਂ ਪੈਦਾ ਹੋਈ ਹੈ ਅਤੇ ਇਸ ਨੂੰ ਸਿੱਖ ਪਾਰਲੀਮੈਂਟ ਕਿਹਾ ਜਾਂਦਾ ਹੈ। ਇਸ ਦੌਰਾਨ ਬੀਬੀ ਜਗੀਰ ਨੇ ਵਿਸ਼ੇਸ਼ ਜਨਰਲ ਇਜਲਾਸ ਬੁਲਾਉਣ ਦੀ ਮੰਗ ਕੀਤੀ। 
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ-

5. ਪੰਜਾਬ ਪੁਲਸ ਵਿਚ ਵੱਡਾ ਫੇਰਬਦਲ, ਦੇਖੋ ਪੂਰੀ ਸੂਚੀ
ਪੰਜਾਬ ਸਰਕਾਰ ਵੱਲੋਂ ਪੁਲਸ ਵਿਚ ਵੱਡਾ ਫੇਰਬਦਲ ਕੀਤਾ ਹੈ। ਸਰਕਾਰ ਵੱਲੋਂ ਆਈ. ਪੀ. ਐੱਸ. ਅਧਿਕਾਰੀਆਂ ਦੀਆਂ ਵੱਡੇ ਪੱਧਰ "ਤੇ ਬਦਲੀਆਂ ਕੀਤੀਆਂ ਗਈਆਂ ਹਨ।ਸਰਕਾਰ ਵੱਲੋਂ ਜਾਰੀ ੀਫਿਕੇਸ਼ਨ ਮੁਤਾਬਕ ਕੁਲਦੀਪ ਸਿੰਘ ਚਾਹਲ ਨੂੰ ਡੀਆਈਜੀ ਪਟਿਆਲਾ, ਸਤਿੰਦਰ ਸਿੰਘ ਡੀ.ਆਈ.ਜੀ ਲੁਧਿਆਣਾ ਰੇਂਜ, ਨਾਨਕ ਸਿੰਘ ਡੀ.ਆਈ.ਜੀ ਬਾਰਡਰ ਰੇਂਜ ਅੰਮ੍ਰਿਤਸਰ,  ਗੁਰਮੀਤ ਸਿੰਘ ਚੌਹਾਨ ਡੀ.ਆਈ.ਜੀ.ਏ.ਜੀ.ਟੀ.ਐਫ ਲਗਾਇਆ ਗਿਆ ਹੈ। ਤਬਾਦਲਿਆਂ ਦੀ ਪੂਰੀ ਸੂਚੀ ਤੁਸੀਂ ਖ਼ਬਰ ਵਿਚ ਹੇਠਾਂ ਦੇਖ ਸਕਦੇ ਹੋ। 
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ-

6. ਪੰਜਾਬ ਦੇ ਪੁੱਤ ਸ਼ੁਭਮਨ ਗਿੱਲ ਦਾ ਇਕ ਹੋਰ ਮਹਾਕਾਰਨਾਮਾ, ਵਿਰਾਟ ਦਾ ਰਿਕਾਰਡ ਤੋੜ ਇਸ ਮਾਮਲੇ 'ਚ ਬਣੇ ਨੰਬਰ 1
ਟੀਮ ਇੰਡੀਆ ਇਸ ਸਮੇਂ ਸ਼ੁਭਮਨ ਗਿੱਲ ਦੀ ਅਗਵਾਈ ਵਿਚ ਇੰਗਲੈਂਡ ਦੇ ਦੌਰੇ 'ਤੇ ਹੈ, ਜਿੱਥੇ ਦੋਵਾਂ ਟੀਮਾਂ ਵਿਚਕਾਰ 5 ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾ ਰਹੀ ਹੈ। ਸੀਰੀਜ਼ ਦਾ ਤੀਜਾ ਮੈਚ ਲਾਰਡਜ਼ ਵਿਖੇ ਖੇਡਿਆ ਜਾ ਰਿਹਾ ਹੈ। ਇਸ ਮੈਚ ਨੂੰ ਜਿੱਤ ਕੇ ਦੋਵੇਂ ਟੀਮਾਂ ਸੀਰੀਜ਼ ਵਿੱਚ 2-1 ਦੀ ਬੜ੍ਹਤ ਲੈਣਾ ਚਾਹੁਣਗੀਆਂ। ਇਸ ਮੈਚ ਵਿੱਚ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਜਿਸ ਤੋਂ ਬਾਅਦ ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਹਿਲੀ ਪਾਰੀ ਵਿੱਚ 387 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਟੀਮ ਇੰਡੀਆ ਦੇ ਕਪਤਾਨ ਸ਼ੁਭਮਨ ਗਿੱਲ ਲਾਰਡਜ਼ ਟੈਸਟ ਦੀ ਪਹਿਲੀ ਪਾਰੀ ਵਿੱਚ ਫਲਾਪ ਸਾਬਤ ਹੋਏ, ਪਰ ਫਿਰ ਵੀ ਉਨ੍ਹਾਂ ਨੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਵਿਰਾਟ ਦਾ ਇੱਕ ਖਾਸ ਰਿਕਾਰਡ ਤੋੜ ਦਿੱਤਾ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ-

7. 'ਕੈਨੇਡਾ ਕੋਈ ਖੇਡ ਦਾ ਮੈਦਾਨ ਨਹੀਂ...', ਕੈਫ਼ੇ 'ਤੇ ਹਮਲੇ ਮਗਰੋਂ ਕਪਿਲ ਸ਼ਰਮਾ ਨੂੰ ਪੰਨੂ ਨੇ ਦਿੱਤੀ ਧਮਕੀ
ਭਾਰਤੀ ਕਾਮੇਡੀਅਨ ਕਪਿਲ ਸ਼ਰਮਾ ਇੱਕ ਵਾਰ ਫਿਰ ਚਰਚਾ ਵਿਚ ਹਨ, ਪਰ ਇਸ ਵਾਰ ਇਹ ਮਾਮਲਾ ਕਿਸੇ ਮਜ਼ਾਕ ਜਾਂ ਸ਼ੋਅ ਨਾਲ ਸਬੰਧਤ ਨਹੀਂ ਹੈ, ਸਗੋਂ ਉਨ੍ਹਾਂ ਦੀ ਜਾਨ ਅਤੇ ਸੰਪਤੀ ਨੂੰ ਸਿੱਧੇ ਤੌਰ 'ਤੇ ਗੰਭੀਰ ਧਮਕੀ ਦਿੱਤੀ ਗਈ ਹੈ। ਕੈਨੇਡਾ ਦੇ ਸਰੀ ਸ਼ਹਿਰ ਵਿੱਚ ਉਨ੍ਹਾਂ ਦੇ ਕੈਫੇ ਕੈਪਸ ਕੈਫੇ ਵਿੱਚ ਗੋਲੀਬਾਰੀ ਕੀਤੀ ਗਈ ਸੀ ਅਤੇ ਹੁਣ ਖਾਲਿਸਤਾਨੀ ਅੱਤਵਾਦੀ ਸੰਗਠਨ SFJ (ਸਿੱਖਸ ਫਾਰ ਜਸਟਿਸ) ਨੇ ਇੱਕ ਧਮਕੀ ਭਰਿਆ ਵੀਡੀਓ ਜਾਰੀ ਕੀਤਾ ਹੈ ਅਤੇ ਉਨ੍ਹਾਂ ਨੂੰ ਕੈਨੇਡਾ ਤੋਂ ਆਪਣਾ ਕਾਰੋਬਾਰ ਹਟਾਉਣ ਦੀ ਚੇਤਾਵਨੀ ਦਿੱਤੀ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ-

8. ਵੱਡੀ ਖ਼ਬਰ ; SI ਤੇ ASI ਸਣੇ 4 ਪੁਲਸ ਮੁਲਾਜ਼ਮ ਸਸਪੈਂਡ
ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਦੇ ਮੁੰਗਰਾਬਾਦਸ਼ਾਹਪੁਰ ਥਾਣੇ ਦੇ ਇੰਚਾਰਜ ਇੰਸਪੈਕਟਰ, ਇੱਕ ਸਬ-ਇੰਸਪੈਕਟਰ ਤੇ ਦੋ ਕਾਂਸਟੇਬਲਾਂ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ। 
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ-

9. ਵੱਡੀ ਖ਼ਬਰ ; ਵਿਧਾਇਕ ਦਾ ਅਸਤੀਫ਼ਾ ਹੋਇਆ ਕਬੂਲ
ਬੀਤੇ ਦਿਨੀਂ ਤੇਲੰਗਾਨਾ ਦੇ ਗੋਸ਼ਮਹਿਲ ਤੋਂ ਭਾਜਪਾ ਵਿਧਾਇਕ ਟੀ. ਰਾਜਾ ਸਿੰਘ ਨੇ ਅਸਤੀਫ਼ੇ ਦਾ ਐਲਾਨ ਕੀਤਾ ਸੀ, ਜਿਸ ਨੂੰ ਪਾਰਟੀ ਵੱਲੋਂ ਪ੍ਰਵਾਨ ਕਰ ਲਿਆ ਗਿਆ ਹੈ। ਪਾਰਟੀ ਨੇ ਰਾਜਾ ਸਿੰਘ ਦੇ ਦੋਸ਼ਾਂ ਨੂੰ ਗੈਰ-ਪ੍ਰਾਸੰਗਿਕ ਦੱਸਦੇ ਹੋਏ ਖਾਰਿਜ ਕਰ ਦਿੱਤਾ ਹੈ। ਰਾਜਾ ਸਿੰਘ ਨੇ ਭਾਜਪਾ ਦੀ ਤੇਲੰਗਾਨਾ ਇਕਾਈ ਦੇ ਪ੍ਰਧਾਨ ਦੀ ਚੋਣ ਦੀ ਆਲੋਚਨਾ ਕਰਦੇ ਹੋਏ ਅਸਤੀਫੇ ਦਾ ਐਲਾਨ ਕੀਤਾ ਸੀ। ਭਾਜਪਾ ਦੀ ਤੇਲੰਗਾਨਾ ਇਕਾਈ ਦੇ ਪ੍ਰਧਾਨ ਦੇ ਰੂਪ ਵਿਚ ਰਾਮਚੰਦਰ ਰਾਓ ਦੀ ਸੰਭਾਵਿਤ ਨਿਯੁਕਤੀ ਤੋਂ ਨਾਰਾਜ਼ ਰਾਜਾ ਸਿੰਘ ਨੇ 30 ਜੂਨ ਨੂੰ ਤਤਕਾਲੀ ਸੂਬਾ ਪ੍ਰਧਾਨ ਜੀ. ਕਿਸ਼ਨ ਰੈੱਡੀ ਨੂੰ ਇਕ ਚਿੱਠੀ ਲਿਖੀ ਸੀ, ਜਿਸ 'ਚ ਉਨ੍ਹਾਂ ਲਿਖਿਆ ਸੀ ਕਿ ਰਾਮਚੰਦਰ ਨੂੰ ਪ੍ਰਧਾਨ ਬਣਾਉਣ ਦਾ ਫੈਸਲਾ ਪਾਰਟੀ ਦੇ ਲੱਖਾਂ ਮੈਂਬਰਾਂ ਲਈ ਬੇਹੱਦ ਨਿਰਾਸ਼ਾ ਦੀ ਗੱਲ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ-

10. ਅਮਰੀਕੀ ਅਧਿਕਾਰੀਆਂ ਦੀ ਵੱਡੀ ਕਾਰਵਾਈ, ਲਗਭਗ 200 ਪ੍ਰਵਾਸੀ ਗ੍ਰਿਫ਼ਤਾਰ
ਅਮਰੀਕਾ ਵਿਚ ਪ੍ਰਵਾਸੀਆਂ 'ਤੇ ਸਖ਼ਤ ਕਾਰਵਾਈ ਜਾਰੀ ਹੈ। ਹਾਲ ਹੀ ਵਿਚ ਸੰਘੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਕੈਲੀਫੋਰਨੀਆ ਵਿੱਚ ਦੋ ਭੰਗ ਫਾਰਮਾਂ 'ਤੇ ਛਾਪੇਮਾਰੀ ਕਰਕੇ ਲਗਭਗ 200 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ 'ਤੇ ਦੇਸ਼ ਵਿੱਚ ਗੈਰ-ਕਾਨੂੰਨੀ ਤੌਰ 'ਤੇ ਰਹਿਣ ਦਾ ਸ਼ੱਕ ਹੈ। ਸੰਘੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਹ ਛਾਪਾ ਵੀਰਵਾਰ ਨੂੰ ਮਾਰਿਆ ਗਿਆ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ-

Credit : www.jagbani.com

  • TODAY TOP NEWS