ਤਲਵੰਡੀ ਸਾਬੋ : ਇੱਥੇ ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਭਗਵਾਨਪੁਰਾ ਦੇ ਲੋਕਾਂ ਲਈ ਫਿਰ ਵੱਡੀ ਮੁਸੀਬਤ ਖੜ੍ਹੀ ਹੋ ਗਈ ਹੈ। ਪਿੰਡ 'ਚ ਪਿਛਲੇ 2 ਦਿਨਾਂ 'ਚ ਦੂਜੀ ਵਾਰ ਰਜਵਾਹੇ 'ਚ ਵੱਡਾ ਪਾੜ ਪੈਣ ਕਾਰਨ ਕਿਸਾਨਾਂ ਦੀ 150 ਏਕੜ ਫ਼ਸਲ 'ਚ ਪਾਣੀ ਭਰ ਗਿਆ ਹੈ। ਇਸ ਕਾਰਨ ਝੋਨਾ, ਮੱਕੀ, ਮੂੰਗੀ ਅਤੇ ਹਰਾ ਚਾਰਾ ਖੇਤਾਂ 'ਚ ਪੂਰੀ ਤਰ੍ਹਾਂ ਖ਼ਰਾਬ ਹੋ ਗਿਆ ਹੈ। ਇਸ ਨੂੰ ਲੈ ਕੇ ਕਿਸਾਨ ਕਾਫੀ ਪਰੇਸ਼ਾਨ ਦਿਖਾਈ ਦੇ ਰਹੇ ਹਨ।

ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾ ਪਾੜ ਪੈਣ ਤੋਂ ਬਾਅਦ ਨਹਿਰੀ ਵਿਭਾਗ ਦੀ ਅਣਗਹਿਲੀ ਕਾਰਨ ਦੂਜੀ ਵਾਰ ਪਾੜ ਪਿਆ ਹੈ। ਕਿਸਾਨਾਂ ਨੇ ਕਿਹਾ ਕਿ ਪਹਿਲੇ ਪਾੜ ਨੂੰ ਨਹਿਰੀ ਵਿਭਾਗ ਨੇ ਚੰਗੀ ਤਰ੍ਹਾਂ ਨਹੀਂ ਪੂਰਿਆ ਅਤੇ ਜਲਦੀ ਪਾਣੀ ਛੱਡ ਦਿੱਤਾ। ਪਿੰਡ ਵਾਸੀਆਂ ਨੇ ਦੱਸਿਆ ਕਿ ਸਵੇਰ ਤੋਂ ਹੀ ਅਧਿਕਾਰੀਆਂ ਨੂੰ ਫੋਨ ਕਰ ਰਹੇ ਹਾਂ ਪਰ ਕੋਈ ਵੀ ਅਧਿਕਾਰੀ ਫੋਨ ਨਹੀਂ ਚੁੱਕ ਰਿਹਾ।

ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਜਿੱਥੇ ਫ਼ਸਲ ਖ਼ਰਾਬ ਹੋਈ ਹੈ, ਉੱਥੇ ਹੀ ਉਨ੍ਹਾਂ ਦੀਆਂ ਮੋਟਰਾਂ 'ਚ ਵੀ ਪਾਣੀ ਭਰ ਗਿਆ ਹੈ ਅਤੇ ਖੇਤਾਂ 'ਚ ਗਾਰ ਜੰਮਣ ਕਾਰਨ ਖੇਤ ਵੀ ਖ਼ਰਾਬ ਹੋ ਗਏ ਹਨ। ਮੌਕੇ 'ਤੇ ਪੁੱਜੇ ਨਹਿਰੀ ਵਿਭਾਗ ਦੇ ਜੇ. ਈ. ਨੇ ਕਿਹਾ ਕਿ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਜਾਣੂੰ ਕਰਵਾ ਦਿੱਤਾ ਗਿਆ ਹੈ ਅਤੇ ਜੋ ਵੀ ਹੁਕਮ ਹੋਣਗੇ, ਉਨ੍ਹਾਂ ਦੇ ਮੁਤਾਬਕ ਹੀ ਕੰਮ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com