'ਉਹ ਮੈਨੂੰ ਸਟ੍ਰਾਈਕ ਦੇਣਾ ਚਾਹੁੰਦਾ ਸੀ..', ਪੰਤ ਦੇ ਆਊਟ ਹੋਣ 'ਤੇ KL ਰਾਹੁਲ ਨੇ ਤੋੜੀ ਚੁੱਪੀ

'ਉਹ ਮੈਨੂੰ ਸਟ੍ਰਾਈਕ ਦੇਣਾ ਚਾਹੁੰਦਾ ਸੀ..', ਪੰਤ ਦੇ ਆਊਟ ਹੋਣ 'ਤੇ KL ਰਾਹੁਲ ਨੇ ਤੋੜੀ ਚੁੱਪੀ

ਲਾਰਡਸ- ਭਾਰਤੀ ਸਲਾਮੀ ਬੱਲੇਬਾਜ਼ ਕੇ. ਐੱਲ. ਰਾਹੁਲ ਨੇ ਕਿਹਾ ਕਿ ਰਿਸ਼ਭ ਪੰਤ ਲੰਚ ਤੋਂ ਪਹਿਲਾਂ ਮੇਰਾ ਸੈਂਕੜਾ ਬਣਵਾਉਣ ਦੀ ਹੜਬੜੀ ’ਚ ਰਨਆਊਟ ਹੋਇਆ। ਰਾਹੁਲ ਨੇ ਕਿਹਾ ਕਿ ਇਸ ਤੋਂ ਕੁਝ ਓਵਰ ਪਹਿਲਾਂ ਸਾਡੇ ਵਿਚਾਲੇ ਗੱਲਬਾਤ ਹੋਈ ਸੀ। ਮੈਂ ਪੰਤ ਨੂੰ ਕਿਹਾ ਸੀ ਕਿ ਜੇਕਰ ਸੰਭਵ ਹੋਇਆ ਤਾਂ ਮੈਂ ਲੰਚ ਤੋਂ ਪਹਿਲਾਂ ਹੀ ਆਪਣਾ ਸੈਂਕੜਾ ਪੂਰਾ ਕਰਾਂਗਾ। ਜਿਵੇਂ ਹੀ ਬਸ਼ੀਰ ਲੰਚ ਤੋਂ ਪਹਿਲਾਂ ਓਵਰ ਕਰਨ ਆਇਆ, ਮੈਨੂੰ ਲੱਗਾ ਕਿ ਮੇਰੇ ਕੋਲ ਸੈਂਕੜਾ ਪੂਰਾ ਕਰਨ ਦਾ ਚੰਗਾ ਮੌਕਾ ਹੈ ਪਰ ਬਦਕਿਸਮਤੀ ਨਾਲ ਮੈਂ ਸਿੱਧੀ ਫੀਲਡਰ ਵੱਲ ਗੇਂਦ ਖੇਡ ਦਿੱਤੀ। ਉਸ ਨੇ ਕਿਹਾ ਕਿ ਉਹ ਇਕ ਇਸ ਤਰ੍ਹਾਂ ਦੀ ਗੇਂਦ ਸੀ, ਜਿਸ ’ਤੇ ਮੈਂ ਚੌਕਾ ਜੜ ਸਕਦਾ ਸੀ। ਇਸ ਤੋਂ ਬਾਅਦ ਉਹ ਇਸ ਕੋਸ਼ਿਸ਼ ’ਚ ਰਿਹਾ ਕਿ ਕਿਸੇ ਵੀ ਤਰ੍ਹਾਂ ਨਾਲ ਉਹ ਮੈਨੂੰ ਸਟ੍ਰਾਈਕ ਲੈ ਕੇ ਦੇਵੇ ਤਾਕਿ ਮੈਂ ਆਪਣਾ ਸੈਂਕੜਾ ਪੂਰਾ ਕਰ ਸਕਾਂ। ਲੇਕਿਨ ਨਿਸ਼ਚਿਤ ਤੌਰ ’ਤੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ। ਅਖੀਰ ’ਚ ਰਨਆਊਟ ਨੇ ਮੋਮੇਂਟਮ ਨੂੰ ਬਦਲ ਦਿੱਤਾ। ਇਹ ਸਾਡੇ ਦੋਨਾਂ ਲਈ ਨਿਰਾਸ਼ਾਜਨਕ ਸੀ। ਨਿਸ਼ਚਿਤ ਤੌਰ ’ਤੇ ਕੋਈ ਇਸ ਤਰ੍ਹਾਂ ਨਾਲ ਆਪਣੀ ਵਿਕਟ ਨਹੀਂ ਗੁਆਉਣੀ ਚਾਹੇਗਾ।
ਜਾਹਿਰ ਹੈ, ਥੋੜੀ ਨਿਰਾਸ਼ਾ ਹੋਈ ਕਿਉਂਕਿ ਚਾਹ ਤੋਂ ਪਹਿਲਾਂ ਤੱਕ ਅਸੀਂ ਅਸਲ ’ਚ ਚੰਗੀ ਸਥਿਤੀ ’ਚ ਸੀ। ਮੈਂ ਅਤੇ ਰਿਸ਼ਭ ਨੇ ਲੰਬੀ ਸਾਂਝੇਦਾਰੀ ਕੀਤੀ ਅਤੇ ਫਿਰ ਅਸੀਂ ਦੋਨੋਂ ਹੀ ਜਲਦੀ ਆਊਟ ਹੋ ਗਏ। ਉਹ ਲੰਚ ਤੋਂ ਠੀਕ ਪਹਿਲਾਂ ਅਤੇ ਮੈਂ ਲੰਚ ਤੋਂ ਠੀਕ ਬਾਅਦ। ਇਹ ਸਹੀ ਨਹੀਂ ਸੀ। ਸਾਡੇ ਕੋਲ ਟਾਪ 5 ਵਿਚ ਇਸ ਤਰ੍ਹਾਂ ਦੇ ਬੱਲੇਬਾਜ਼ ਸਨ, ਜਿਨ੍ਹਾਂ ਨੇ ਚੰਗੀ ਸ਼ੁਰੂਆਤ ਕੀਤੀ ਸੀ। ਇਸ ਲਈ ਅਸਲ ’ਚ ਇਨ੍ਹਾਂ ’ਚੋਂ ਕੋਈ ਇਕ ਜਾਂ ਦੋਨੋਂ ਬੱਲੇਬਾਜ਼ ਅੱਗੇ ਵਧਣ ਅਤੇ ਵੱਡਾ ਸਕੋਰ ਬਣਾਉਣ ਅਤੇ ਇਸੇ ਤਰ੍ਹਾਂ ਤੁਸੀਂ ਟੈਸਟ ਮੈਚ ’ਚ ਅੱਗੇ ਵਧਦੇ ਹੋ।

Credit : www.jagbani.com

  • TODAY TOP NEWS