ਅੰਨਮਾਇਆ- ਆਂਧਰਾ ਪ੍ਰਦੇਸ਼ ਦੇ ਅੰਨਮਾਇਆ ਜ਼ਿਲ੍ਹੇ ਦੇ ਪੁਲਮਪੇਟ ਮੰਡਲ 'ਚ ਐਤਵਾਰ ਰਾਤ ਨੂੰ ਅੰਬਾਂ ਨਾਲ ਭਰੀ ਇਕ ਲਾਰੀ ਦੇ ਰੈਡੀਚੇਰੂਵੂ ਬੰਨ੍ਹ 'ਤੇ ਪਲਟ ਜਾਣ ਕਾਰਨ 9 ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ। ਪੁਲਸ ਅਨੁਸਾਰ, ਪੀੜਤ ਤਿਰੂਪਤੀ ਜ਼ਿਲ੍ਹੇ ਦੇ ਚੇਟੀਗੁੰਟਾ ਕਲੋਨੀ ਦੇ 21 ਖੇਤ ਮਜ਼ਦੂਰਾਂ ਦੇ ਇਕ ਸਮੂਹ ਦਾ ਹਿੱਸਾ ਸਨ। ਉਹ ਰਾਜਮਪੇਟ ਮੰਡਲ ਦੇ ਇਸੂਕਾਪੱਲੀ ਪਿੰਡ 'ਚ ਅੰਬ ਤੋੜਨ ਗਏ ਸਨ ਅਤੇ ਉਸੇ ਟਰੱਕ 'ਚ ਅੰਬ ਲੈ ਕੇ ਰੇਲਵੇ ਕੋਡੁਰੂ ਬਾਜ਼ਾਰ ਵਾਪਸ ਆ ਰਹੇ ਸਨ।
ਜਾਣਕਾਰੀ ਅਨੁਸਾਰ, ਡਰਾਈਵਰ ਨੇ ਲਾਰੀ 'ਤੇ ਕੰਟਰੋਲ ਗੁਆ ਦਿੱਤਾ ਅਤੇ ਇਹ ਬੰਨ੍ਹ 'ਤੇ ਪਲਟ ਗਈ, ਜਿਸ ਨਾਲ ਮਜ਼ਦੂਰ ਅੰਬਾਂ ਦੇ ਭਾਰੀ ਭਾਰ ਹੇਠ ਦੱਬ ਗਏ। 8 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਇਕ ਹੋਰ ਨੇ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਜ਼ਖਮੀਆਂ ਨੂੰ ਇਲਾਜ ਲਈ ਰਾਜਮਪੇਟ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਪੁਲਸ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com