ਸਿੱਖਿਆ ਵਿਭਾਗ ਵੱਲੋਂ ਨਵੇਂ ਹੁਕਮ ਜਾਰੀ, 19 ਜੁਲਾਈ ਤੱਕ ਦਾ ਦਿੱਤਾ ਗਿਆ ਆਖਰੀ ਮੌਕਾ

ਸਿੱਖਿਆ ਵਿਭਾਗ ਵੱਲੋਂ ਨਵੇਂ ਹੁਕਮ ਜਾਰੀ, 19 ਜੁਲਾਈ ਤੱਕ ਦਾ ਦਿੱਤਾ ਗਿਆ ਆਖਰੀ ਮੌਕਾ

ਲੁਧਿਆਣਾ : ਜ਼ਿਲਾ ਸਿੱਖਿਆ ਅਧਿਕਾਰੀ ਨੇ ਸਾਰੇ ਸਰਕਾਰੀ, ਮਾਡਲ, ਨਿੱਜੀ ਮਾਨਤਾ ਪ੍ਰਾਪਤ, ਗੈਰ-ਮਾਨਤਾ ਪ੍ਰਾਪਤ, ਸਹਾਇਤਾ ਪ੍ਰਾਪਤ, ਮਾਨਸਿਕ ਅਤੇ ਸਮਾਜਿਕ ਭਲਾਈ ਸਮਾਜ ਵੱਲੋਂ ਚਲਾਏ ਜਾ ਰਹੇ ਸਕੂਲਾਂ ਨੂੰ ਯੂ-ਡਾਈਸ ਸਰਵੇਖਣ 2025-26 ਤਹਿਤ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ (ਐੱਮ. ਐੱਚ. ਆਰ. ਡੀ.) ਵਲੋਂ ਜਾਰੀ ਹਦਾਇਤਾਂ ਅਨੁਸਾਰ, ਹਰ ਸਾਲ ਦੀ ਤਰ੍ਹਾਂ, ਇਸ ਵਾਰ ਵੀ ਯੂ.-ਡਾਈਸ ਸਰਵੇਖਣ ਵੈੱਬਸਾਈਟ ’ਤੇ ਤਿੰਨ ਮਾਡਿਊਲਾਂ-ਵਿਦਿਆਰਥੀ ਮਾਡਿਊਲ, ਅਧਿਆਪਕ ਮਾਡਿਊਲ ਅਤੇ ਮੁੱਢਲੀ ਪ੍ਰੋਫਾਈਲ ਅਤੇ ਸਹੂਲਤਾਂ ਮਾਡਿਊਲ ’ਚ ਵਿਦਿਆਰਥੀਆਂ, ਅਧਿਆਪਕਾਂ ਅਤੇ ਸਕੂਲ ਦੀਆਂ ਮੁੱਢਲੀਆਂ ਸਹੂਲਤਾਂ ਨਾਲ ਸਬੰਧਤ ਜਾਣਕਾਰੀ ਭਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਨ੍ਹਾਂ ਅੰਕੜਿਆਂ ਦੀ ਵਰਤੋਂ ਭਾਰਤ ਸਰਕਾਰ ਵਲੋਂ ਪੀ. ਜੀ. ਆਈ., ਕੇ. ਪੀ. ਆਈ., ਐੱਸ. ਡੀ. ਜੀ. ਵਰਗੇ ਰਾਸ਼ਟਰੀ ਮੁਲਾਂਕਣਾਂ ’ਚ ਕੀਤੀ ਜਾਂਦੀ ਹੈ, ਜਿਸ ਦੇ ਆਧਾਰ ’ਤੇ ਸਕੂਲਾਂ ਨੂੰ ਗ੍ਰਾਂਟਾਂ ਦਿੱਤੀਆਂ ਜਾਂਦੀਆਂ ਹਨ ਅਤੇ ਰਾਜ ਦੀ ਸਿੱਖਿਆ ਦਰਜਾਬੰਦੀ ਦਾ ਫੈਸਲਾ ਕੀਤਾ ਜਾਂਦਾ ਹੈ।

ਅਧਿਆਪਕ ਮਾਡਿਊਲ ’ਚ 411 ਸਕੂਲਾਂ ਨੇ ਨਹੀਂ ਕੀਤਾ ਅਪਡੇਟ, ਵਿਭਾਗ ਨੇ ਜਤਾਈ ਨਾਰਾਜ਼ਗੀ

548 ਸਕੂਲਾਂ ਨੇ ਬੇਸਿਕ ਪ੍ਰੋਫਾਈਲ ਅਤੇ ਸਹੂਲਤਾਂ ਮਾਡਿਊਲ ਛੱਡਿਆ ਅਧੂਰਾ

19 ਜੁਲਾਈ ਆਖਰੀ ਮਿਤੀ ਹੈ, ਹਰ ਕੀਮਤ ’ਤੇ ਅਪਡੇਟ ਕਰਨਾ ਲਾਜ਼ਮੀ ਹੈ

ਡੀ. ਈ. ਓ. ਨੇ ਸਾਰੇ ਸਕੂਲਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਇਹ ਯਕੀਨੀ ਬਣਾਉਣ ਕਿ ਤਿੰਨੋਂ ਮਾਡਿਊਲ - ਵਿਦਿਆਰਥੀ ਮਾਡਿਊਲ, ਅਧਿਆਪਕ ਮਾਡਿਊਲ ਅਤੇ ਬੇਸਿਕ ਪ੍ਰੋਫਾਈਲ ਅਤੇ ਸਹੂਲਤਾਂ ਮਾਡਿਊਲ 19 ਜੁਲਾਈ ਤੱਕ ਅੱਪਡੇਟ ਕੀਤੇ ਜਾਣ। ਇਸ ਤੋਂ ਇਲਾਵਾ ਜੇਕਰ ਕਿਸੇ ਸਕੂਲ ਨੂੰ ਤਕਨੀਕੀ ਸਹਾਇਤਾ ਦੀ ਲੋੜ ਹੈ ਤਾਂ ਉਹ ਆਪਣੇ ਸਬੰਧਤ ਬਲਾਕ ਐੱਮ. ਆਈ. ਐੱਸ. ਕੋਆਰਡੀਨੇਟਰ ਨਾਲ ਸੰਪਰਕ ਕਰ ਸਕਦਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS