ਮੁੰਬਈ–ਫਿਲਮ ਅਭਿਨੇਤਾ ਤੇ ਨਿਰਮਾਤਾ ਸਲਮਾਨ ਖਾਨ ਨੇ ਮੁੰਬਈ ਮਹਾਨਗਰ ਦੇ ਬਾਂਦ੍ਰਾ ਪੱਛਮ ਇਲਾਕੇ ’ਚ ਸਥਿਤ ਇਕ ਬਹੁਮੰਜ਼ਿਲਾ ਰਿਹਾਇਸ਼ੀ ਟਾਵਰ ’ਚ ਆਪਣਾ ਇਕ ਅਪਾਰਟਮੈਂਟ 5 ਕਰੋੜ 35 ਲੱਖ ਰੁਪਏ ਵਿਚ ਵੇਚਿਆ ਹੈ।ਆਨਲਾਈਨ ਰੀਅਲ ਅਸਟੇਟ ਬਾਜ਼ਾਰ ਮੰਚ ਸਕੁਆਇਰਡਯਾਰਡ. ਕਾਮ ਨੇ ਮਹਾਰਾਸ਼ਟਰ ਸਰਕਾਰ ਦੇ ਇੰਸਪੈਕਟਰ ਜਨਰਲ ਆਫ ਰਜਿਸਟ੍ਰੇਸ਼ਨ (ਆਈ. ਜੀ. ਆਰ.) ਦੀ ਵੈੱਬਸਾਈਟ ਦੇ ਅੰਕੜਿਆਂ ਦੀ ਸਮੀਖਿਆ ਦੇ ਆਧਾਰ ’ਤੇ ਦੱਸਿਆ ਕਿ ਇਸ ਜਾਇਦਾਦ ਦੀ ਵਿਕਰੀ ਇਸੇ ਮਹੀਨੇ ਰਜਿਸਟਰਡ ਕਰਵਾਈ ਗਈ। ਦਸਤਾਵੇਜ਼ਾਂ ਅਨੁਸਾਰ ਇਹ ਅਪਾਰਟਮੈਂਟ ਸ਼ਿਵ ਅਸਥਾਨ ਹਾਈਟਸ ’ਚ ਸਥਿਤ ਹੈ। ਇਸ ਦਾ ਤਿਆਰ ਖੇਤਰਫਲ 122.45 ਵਰਗ ਮੀਟਰ ਹੈ। ਇਸ ਵਿਚ 3 ਕਾਰ ਪਾਰਕਿੰਗ ਦਾ ਸੌਦਾ ਵੀ ਸ਼ਾਮਲ ਹੈ। ਇਸ ਸੌਦੇ ਤੋਂ ਸੂਬਾ ਸਰਕਾਰ ਨੂੰ ਮਾਲੀਏ ਦੇ ਰੂਪ ’ਚ 32 ਲੱਖ 1 ਹਜ਼ਾਰ ਰੁਪਏ ਦੀ ਸਟੈਂਪ ਡਿਊਟੀ ਤੇ 30,000 ਰੁਪਏ ਦੀ ਰਜਿਸਟ੍ਰੇਸ਼ਨ ਫੀਸ ਹਾਸਲ ਹੋਈ।
Credit : www.jagbani.com