ਨੈਸ਼ਨਲ ਡੈਸਕ- ਆਧਾਰ ਕਾਰਡ ਦੇਸ਼ 'ਚ ਪਛਾਣ ਦਾ ਸਭ ਤੋਂ ਮਹੱਤਵਪੂਰਨ ਦਸਤਾਵੇਜ਼ ਹੈ, ਜਿਸ ਨੂੰ ਇਕ ਵਾਰ ਬਣਵਾਉਣ ਲਈ ਜੀਵਨ ਭਰ ਲਈ ਜਾਇਜ਼ ਮੰਨਿਆ ਜਾਂਦਾ ਹੈ। ਹਾਲਾਂਕਿ ਕਈ ਲੋਕ ਇਹ ਸੋਚਦੇ ਹਨ ਕਿ ਕੀ ਆਧਾਰ ਕਾਰਡ ਦੀ ਵੀ ਕੋਈ ਵੈਧਤਾ ਜਾਂ ਐਕਸਪਾਇਰੀ ਹੁੰਦੀ ਹੈ। ਇਸ ਕੰਫਿਊਜਨ ਨੂੰ ਦੂਰ ਕਰਨ ਲਈ UIDAI ਦੀ ਵੈੱਬਸਾਈਟ 'ਤੇ ਇਕ ਖ਼ਾਸ ਸਹੂਲਤ ਉਪਲੱਬਧ ਕਰਵਾਈ ਗਈ ਹੈ, ਜਿਸ ਰਾਹੀਂ ਤੁਸੀਂ ਆਪਣੇ ਆਧਾਰ ਕਾਰਡ ਦੀ ਵੈਧਤਾ ਯਾਨੀ ਮੌਜੂਦਗੀ ਦੀ ਆਨਲਾਈਨ ਜਾਂਚ ਕਰ ਸਕਦੇ ਹੋ।
ਆਧਾਰ ਕਾਰਡ ਡਰਾਈਵਿੰਗ ਲਾਇਸੈਂਸ ਜਾਂ ਪਾਸਪੋਰਟ ਦੀ ਤਰ੍ਹਾਂ ਐਕਸਪਾਇਰ ਨਹੀਂ ਹੁੰਦਾ ਸਗੋਂ ਇਕ ਵਾਰ ਜਾਰੀ ਹੋਣ ਤੋਂ ਬਾਅਦ ਇਹ ਪੂਰੇ ਜੀਵਨ ਲਈ ਚੱਲਦਾ ਰਹਿੰਦਾ ਹੈ। ਇਸ 'ਚ ਸਿਰਫ਼ ਤੁਹਾਡੀ ਨਿੱਜੀ ਜਾਣਕਾਰੀ ਜਿਵੇਂ ਪਤਾ ਜਾਂ ਨਾਮ ਅਪਡੇਟ ਕੀਤੇ ਜਾ ਸਕਦੇ ਹਨ ਪਰ ਆਧਾਰ ਨੰਬਰ ਅਤੇ ਕਾਰਡ ਦੀ ਵੈਧਤਾ 'ਚ ਕੋਈ ਤਬਦੀਲੀ ਨਹੀਂ ਆਉਂਦੀ।
‘Check Aadhaar Validity’ ਦਾ ਕੀ ਮਤਲਬ ਹੈ
ਯੂਆਈਡੀਏਆਈ ਦੀ ਵੈੱਬਸਾਈਟ 'ਤੇ ਆਧਾਰ ਕਾਰਡ ਦੀ ਵੈਧਤਾ ਜਾਂਚਣ ਦਾ ਮਤਲਬ ਹੈ ਆਧਾਰ ਨੰਬਰ ਦੀ ਮੌਜੂਦਗੀ ਦੀ ਪੁਸ਼ਟੀ ਕਰਨਾ। ਇਸ ਫੀਚਰ ਨਾਲ ਤੁਸੀਂ ਇਹ ਦੇਖ ਸਕਦੇ ਹੋ ਕਿ ਦਿੱਤਾ ਗਿਆ ਆਧਾਰ ਨੰਬਰ ਯੂਆਈਡੀਏਆਈ ਦੇ ਡਾਟਾਬੇਸ 'ਚ ਦਰਜ ਹੈ ਜਾਂ ਨਹੀਂ। ਜੇਕਰ ਆਧਾਰ ਜਾਇਜ਼ ਹੋਵੇਗਾ ਤਾਂ ਸਕ੍ਰੀਨ 'ਤੇ 'Exists' ਲਿਖਿਆ ਦਿੱਸੇਗਾ, ਨਹੀਂ ਤਾਂ ਕੋਈ ਜਾਣਕਾਰੀ ਨਹੀਂ ਮਿਲੇਗੀ।
ਇੰਝ ਕਰੋ ਆਧਾਰ ਕਾਰਡ ਦੀ ਵੈਧਤਾ ਦੀ ਜਾਂਚ
ਸਭ ਤੋਂ ਪਹਿਲਾਂ UIDAI ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ।
ਵੈੱਬਸਾਈਟ ਦੇ ਸੱਜੇ ਪਾਸੇ ਉੱਪਰ 'My Aadhaar' ਸੈਕਸ਼ਨ 'ਤੇ ਕਲਿੱਕ ਕਰੋ।
ਫਿਰ 'ਆਧਾਰ ਸਰਵਿਸ' 'ਚ ਜਾਓ।
ਇੱਥੇ 'Check Aadhaar Validity' ਆਪਸ਼ਨ ਚੁਣੋ।
ਆਪਣਾ ਆਧਾਰ ਨੰਬਰ ਅਤੇ ਕੈਪਚਾ ਕੋਡ ਭਰ ਕੇ ਸਬਮਿਟ ਕਰੋ।
ਤੁਹਾਡੀ ਸਕ੍ਰੀਨ 'ਤੇ ਆਧਾਰ ਕਾਰਡ ਦੀ ਮੌਜੂਦਗੀ ਦੀ ਪੁਸ਼ਟੀ ਹੋ ਜਾਵੇਗੀ।
Validity ਚੈੱਕ ਕਰਨ 'ਤੇ ਤੁਹਾਡੀ ਉਮਰ ਅਤੇ ਆਧਾਰ ਨੰਬਰ ਦੇ ਅੰਤਿਮ ਕੁਝ ਅੰਕ ਦਿਖਾਈ ਦੇਣਗੇ ਪਰ ਪੂਰੀ ਨਿੱਜੀ ਜਾਣਕਾਰੀ ਨਹੀਂ ਦਿੱਤੀ ਜਾਵੇਗੀ। ਜੇਕਰ ਆਧਾਰ ਨੰਬਰ ਵੈਧ ਨਹੀਂ ਹੋਵੇਗਾ ਤਾਂ ਕੋਈ ਜਾਣਕਾਰੀ ਨਹੀਂ ਦਿੱਸੇਗੀ। ਇਹ ਸਹੂਲਤ ਤੁਹਾਨੂੰ ਕਿਸੇ ਵੀ ਵਿਅਕਤੀ ਦੇ ਆਧਾਰ ਨੰਬਰ ਦੀ ਵੈਧਤਾ ਜਾਂਚਣ 'ਚ ਮਦਦ ਕਰਦੀ ਹੈ, ਬਿਨਾਂ ਸਾਹਮਣੇ ਵਾਲੇ ਨੂੰ ਪਤਾ ਲੱਗਾ। ਇਹ ਤਰੀਕਾ ਆਧਾਰ ਕਾਰਡ ਦੀ ਅਸਲ ਜਾਂਚ ਕਰਨ ਦਾ ਸਭ ਤੋਂ ਸਰਲ ਅਤੇ ਸੁਰੱਖਿਅਤ ਤਰੀਕਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com