ਮੁੰਬਈ - ਵਿਸ਼ਵਵਿਆਪੀ ਸਟਾਕ ਮਾਰਕੀਟਾਂ ਵਿੱਚ ਸੁਸਤ ਰੁਝਾਨ ਦਰਮਿਆਨ ਅੱਜ ਬੁੱਧਵਾਰ ਨੂੰ ਸੈਂਸੈਕਸ ਅਤੇ ਨਿਫਟੀ ਵਿੱਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲਿਆ। ਮਾਹਿਰਾਂ ਦਾ ਕਹਿਣਾ ਹੈ ਕਿ ਡਿਊਟੀ ਨਾਲ ਸਬੰਧਤ ਅਨਿਸ਼ਚਿਤਤਾ ਦਰਮਿਆਨ ਨਿਵੇਸ਼ਕ ਵੀ ਬਾਜ਼ਾਰ ਤੋਂ ਦੂਰ ਰਹੇ। ਅੱਜ ਸ਼ੁਰੂਆਤੀ ਕਾਰੋਬਾਰ ਵਿੱਚ ਬੀਐਸਈ ਸੈਂਸੈਕਸ 103.16 ਅੰਕ ਡਿੱਗ ਕੇ 82,467.75 'ਤੇ ਅਤੇ ਐਨਐਸਈ ਨਿਫਟੀ 56.75 ਅੰਕ ਡਿੱਗ ਕੇ 25,139.05 'ਤੇ ਰਿਹਾ।
ਦਿਨ ਭਰ ਦੇ ਕਾਰੋਬਾਰ ਤੋਂ ਬਾਅਦ ਬਾਜ਼ਾਰ ਥੋੜ੍ਹਾ ਸੰਭਲਿਆ ਅਤੇ ਸੈਂਸੈਕਸ 63.57 ਅੰਕ ਭਾਵ 0.08% ਦੇ ਵਾਧੇ ਨਾਲ 82,634.48 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਸੈਂਸੈਕਸ ਦੇ 14 ਸਟਾਕ ਵਾਧੇ ਨਾਲ ਅਤੇ 16 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ। ਸੈਂਸੈਕਸ ਵਿੱਚ ਸ਼ਾਮਲ 30 ਕੰਪਨੀਆਂ ਵਿੱਚੋਂ ਈਟਰਨਲ (ਪਹਿਲਾਂ ਜ਼ੋਮੈਟੋ), ਸਨ ਫਾਰਮਾ ਟਾਟਾ ਸਟੀਲ ਅਤੇ ਟਾਟਾ ਮੋਟਰਸ ਦੇ ਸ਼ੇਅਰਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ। ਮਹਿੰਦਰਾ ਐਂਡ ਮਹਿੰਦਰਾ, ਟੈਕ ਮਹਿੰਦਰਾ, ਸਟੇਟ ਬੈਂਕ ਅਤੇ ਅਡਾਨੀ ਪੋਰਟ ਦੇ ਸ਼ੇਅਰ ਵਧੇ।

ਦੂਜੇ ਪਾਸੇ ਨਿਫਟੀ 16.25 ਅੰਕ ਭਾਵ 0.06% ਦੀ ਗਿਰਾਵਟ ਨਾਲ 25,212.05 ਦੇ ਪੱਧਰ 'ਤੇ ਬੰਦ ਹੋਇਆ ਹੈ।
ਗਲੋਬਲ ਬਾਜ਼ਾਰਾਂ ਦਾ ਹਾਲ
ਏਸ਼ੀਆਈ ਬਾਜ਼ਾਰਾਂ ਵਿੱਚ, ਜਾਪਾਨ ਦਾ ਨਿੱਕੇਈ 225, ਦੱਖਣੀ ਕੋਰੀਆ ਦਾ ਕੋਸਪੀ ਅਤੇ ਚੀਨ ਦਾ ਸ਼ੰਘਾਈ ਐਸਐਸਈ ਕੰਪੋਜ਼ਿਟ ਘਾਟੇ ਵਿੱਚ ਸੀ ਜਦੋਂ ਕਿ ਹਾਂਗ ਕਾਂਗ ਦਾ ਹੈਂਗ ਸੇਂਗ ਲਾਭ ਵਿੱਚ ਸੀ। ਮੰਗਲਵਾਰ ਨੂੰ ਅਮਰੀਕੀ ਬਾਜ਼ਾਰ ਨਕਾਰਾਤਮਕ ਰੁਝਾਨ ਨਾਲ ਬੰਦ ਹੋਏ। ਅੰਤਰਰਾਸ਼ਟਰੀ ਬੈਂਚਮਾਰਕ ਬ੍ਰੈਂਟ ਕਰੂਡ 0.20 ਪ੍ਰਤੀਸ਼ਤ ਵਧ ਕੇ 68.85 ਡਾਲਰ ਪ੍ਰਤੀ ਬੈਰਲ ਹੋ ਗਿਆ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕ (FII) ਮੰਗਲਵਾਰ ਨੂੰ ਖਰੀਦਦਾਰ ਸਨ ਅਤੇ ਉਨ੍ਹਾਂ ਨੇ 120.47 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਅੰਤਰਰਾਸ਼ਟਰੀ ਮਿਆਰੀ ਬ੍ਰੈਂਟ ਕਰੂਡ 0.22 ਪ੍ਰਤੀਸ਼ਤ ਵਧ ਕੇ 68.86 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ।
Credit : www.jagbani.com