ਮੋਗਾ ਤੋਂ ਫਿਰੋਜ਼ਪੁਰ ਆਏ ਮਜ਼ਦੂਰ ਦੀ ਕਿਸਮਤ ਨੇ ਮਾਰੀ ਪਲਟੀ, ਕੁੱਝ ਘੰਟਿਆਂ 'ਚ ਬਣਿਆ ਕਰੋੜਪਤੀ

ਮੋਗਾ ਤੋਂ ਫਿਰੋਜ਼ਪੁਰ ਆਏ ਮਜ਼ਦੂਰ ਦੀ ਕਿਸਮਤ ਨੇ ਮਾਰੀ ਪਲਟੀ, ਕੁੱਝ ਘੰਟਿਆਂ 'ਚ ਬਣਿਆ ਕਰੋੜਪਤੀ

ਫਿਰੋਜ਼ਪੁਰ : ਕਹਿੰਦੇ ਨੇ ਕਿਸਮਤ ਕਦੋਂ ਪਲਟੀ ਮਾਰ ਜਾਵੇ ਕਿਸੇ ਨੂੰ ਨਹੀਂ ਪਤਾ। ਅਜਿਹਾ ਹੀ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਗਰੀਬ ਵਿਅਕਤੀ ਦੀ ਅਜਿਹੀ ਕਿਸਮਤ ਬਦਲੀ ਕਿ ਉਹ ਰਾਤੋਂ-ਰਾਤ ਕਰੋੜਪਤੀ ਬਣ ਗਿਆ। ਦਰਅਸਲ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਮੋਗਾ ਦੇ ਰਹਿਣ ਵਾਲੇ ਜਸਮੇਲ ਸਿੰਘ ਨੇ ਛੇ ਰੁਪਏ ਦੀ ਲਾਟਰੀ ਪਾਈ ਸੀ ਜਿਸ ਵਿਚ ਉਸ ਦਾ 1 ਕਰੋੜ ਰੁਪਏ ਦਾ ਇਨਾਮ ਨਿਕਲ ਆਇਆ। ਜਸਮੇਲ ਸਿੰਘ ਨੇ ਦੱਸਿਆ ਕਿ ਉਹ ਮੋਗਾ ਤੋਂ ਜ਼ੀਰਾ ਆਇਆ ਸੀ, ਜਿੱਥੇ ਉਸ ਨੇ ਛੇ ਰੁਪਏ ਦੀ ਲਾਟਰੀ ਖਰੀਦ ਲਈ। ਲਾਟਰੀ ਖਰੀਦਣ ਤੋਂ ਕੁਝ ਘੰਟਿਆਂ ਬਾਅਦ ਹੀ ਜਸਮੇਲ ਸਿੰਘ ਨੂੰ ਲਾਟਰੀ ਵਾਲੇ ਦਾ ਫੋਨ ਆਇਆ ਅਤੇ ਉਸ ਨੇ ਦੱਸਿਆ ਕਿ ਉਸ ਦੀ 1 ਕਰੋੜ ਰਪਏ ਦੀ ਲਾਟਰੀ ਨਿਕਲ ਆਈ ਹੈ। 

ਜਸਮੇਲ ਸਿੰਘ ਨੇ ਕਿਹਾ ਕਿ ਇਨ੍ਹਾਂ ਪੈਸਿਆਂ ਨਾਲ ਉਹ ਆਪਣੇ ਬੱਚਿਆਂ ਦਾ ਭਵਿੱਖ ਬਣਾਵੇਗਾ ਅਤੇ ਜਿਹੜਾ ਉਸ ਦੇ ਸਿਰ ਉਪਰ ਕਰਜ਼ਾ ਹੈ ਉਸ ਨੂੰ ਉਤਾਰੇਗਾ। ਦੱਸਣਯੋਗ ਹੈ ਕਿ ਜਸਮੇਲ ਸਿੰਘ ਬੇਹੱਦ ਗਰੀਬ ਪਰਿਵਾਰ ਵਿਚੋਂ ਹੈ ਅਤੇ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲ਼ਣ-ਪੋਸ਼ਣ ਕਰਦਾ ਹੈ। ਜਸਮੇਲ ਦੇ ਤਿੰਨ ਬੱਚੇ ਹਨ। ਜਸਮੇਲ ਸਿੰਘ ਅਤੇ ਉਸ ਦੀ ਪਤਨੀ ਵੀਰਪਾਲ ਨੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਲਾਟਰੀ ਦੇ ਪੈਸਿਆਂ ਨਾਲ ਹੁਣ ਉਹ ਆਪਣੀ ਜ਼ਿੰਦਗੀ ਖੁਸ਼ੀ ਖੁਸ਼ੀ ਬਸਰ ਕਰ ਸਕਣਗੇ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS