ਹੈਲਥ ਡੈਸਕ- ਕੁੱਤੇ ਦੇ ਵੱਢਣ ਨਾਲ ਰੈਬਿਜ਼ ਵਰਗੀ ਖ਼ਤਰਨਾਕ ਬੀਮਾਰੀ ਦਾ ਖ਼ਤਰਾ ਹੁੰਦਾ ਹੈ, ਇਹ ਗੱਲ ਸਾਰੇ ਜਾਣਦੇ ਹਨ ਪਰ ਪਰ ਹਾਲ ਹੀ 'ਚ ਸੋਸ਼ਲ ਮੀਡੀਆ ਅਤੇ ਮੈਡੀਕਲ ਫੋਰਮਾਂ 'ਤੇ ਇਕ ਸਵਾਲ ਲਗਾਤਾਰ ਪੁੱਛਿਆ ਜਾ ਰਿਹਾ ਹੈ ਕਿ ਕੀ ਕੁੱਤੇ ਦੇ ਪੰਜਾ ਮਾਰਨ ਜਾਂ ਖਰੋਚ ਦੇਣ ਨਾਲ ਵੀ ਰੈਬਿਜ਼ ਹੋ ਸਕਦਾ ਹੈ? ਮਾਹਿਰਾਂ ਅਨੁਸਾਰ, ਜਵਾਬ ਹੈ- ਹਾਂ, ਪਰ ਕੁਝ ਸ਼ਰਤਾਂ ਦੇ ਨਾਲ।
ਸਿਰਫ ਖਰੋਚ ਨਾਲ ਰੈਬਿਜ਼ ਨਹੀਂ, ਪਰ ਪੂਰੀ ਤਰ੍ਹਾਂ ਸੁਰੱਖਿਅਤ ਵੀ ਨਹੀਂ
ਰੈਬਿਜ਼ ਵਾਇਰਸ ਆਮ ਤੌਰ 'ਤੇ ਸੰਕਰਮਿਤ ਕੁੱਤੇ ਦੀ ਲਾਰ ਰਾਹੀਂ ਫੈਲਦਾ ਹੈ। ਜੇਕਰ ਕੁੱਤੇ ਦੇ ਪੰਜਾ ਮਾਰਨ ਦੌਰਾਨ ਉਸ ਦੇ ਨਹੁੰ 'ਤੇ ਲਾਰ ਮੌਜੂਦ ਹੋਵੇ ਅਤੇ ਉਹ ਖਰੋਚ ਚਮੜੀ ਨੂੰ ਡੂੰਘਾਈ ਤੱਕ ਛੂਹ ਜਾਵੇ ਤਾਂ ਸੰਕਰਮਣ ਦਾ ਖ਼ਤਰਾ ਹੋ ਸਕਦਾ ਹੈ। ਉੱਥੇ ਹੀ ਜੇਕਰ ਨਹੁੰ 'ਤੇ ਕੋਈ ਲਾਰ ਨਹੀਂ ਹੈ ਅਤੇ ਖਰੋਚ ਆਮ ਹੈ ਤਾਂ ਖ਼ਤਰਾ ਬੇਹੱਦ ਘੱਟ ਹੁੰਦਾ ਹੈ।
ਕਦੋਂ ਵੱਧ ਜਾਂਦਾ ਹੈ ਰੈਬਿਜ਼ ਦਾ ਖਤਰਾ?
ਜਦੋਂ ਖਰੋਚ ਇੰਨੀ ਡੂੰਘੀ ਹੋਵੇ ਕਿ ਖੂਨ ਨਿਕਲ ਆਵੇ
ਜਦੋਂ ਕੁੱਤਾ ਹਮਲਾਵਰ ਰਵੱਈਆ ਕਰ ਰਿਹਾ ਹੋਵੇ ਜਾਂ ਰੈਬਿਜ਼ ਦੇ ਲੱਛਣ ਦਿਖਾ ਰਿਹਾ ਹੋਵੇ (ਮੂੰਹ 'ਚ ਝੱਗ ਆਉਣਾ, ਪਾਣੀ ਤੋਂ ਡਰ ਆਦਿ)
ਕੁੱਤੇ ਦੇ ਪੰਜਾ ਮਾਰਨ 'ਤੇ ਕੀ ਕਰੀਏ?
ਜ਼ਖ਼ਮ ਨੂੰ ਤੁਰੰਤ ਸਾਫ਼ ਕਰੋ- ਜ਼ਖ਼ਮ ਨੂੰ ਪਹਿਲਾਂ ਵਗਦੇ ਪਾਣੀ ਅਤੇ ਸਾਬਣ ਨਾਲ ਘੱਟੋ-ਘੱਟ 15 ਮਿੰਟ ਤੱਕ ਚੰਗੀ ਤਰ੍ਹਾਂ ਧੋਵੋ।
ਐਂਟੀਸੈਪਟਿਕ ਲਗਾਓ- ਬਿਟਾਡੀਨ ਜਾਂ ਡਿਟਾਲ ਵਰਗਾ ਐਂਟੀਸੈਪਟਿਕ ਲਗਾਉਣਾ ਲਾਜ਼ਮੀ ਹੈ
ਡਾਕਟਰ ਨੂੰ ਜਲਦੀ ਮਿਲੋ- ਇਲਾਜ 'ਚ ਦੇਰੀ ਨਾ ਕਰੋ
ਕੁੱਤੇ ਦੀ ਹਾਲਤ ਨੂੰ ਕਰੋ– ਕਿ ਕੀ ਉਹ ਪਾਲਤੂ ਹੈ ਜਾਂ ਆਵਾਰਾ ਅਤੇ ਕਿੰਨਾ ਹਮਲਾਵਰ ਹੈ
ਵੈਕਸੀਨ ਲਗਵਾਓ (ਜੇ ਲੋੜ ਹੋਵੇ)- ਜੇ ਕੁੱਤਾ ਆਵਾਰਾ ਹੈ ਜਾਂ ਟੀਕਾਕਰਨ ਦਾ ਇਤਿਹਾਸ ਪਤਾ ਨਹੀਂ ਤਾਂ ਐਂਟੀ-ਰੈਬਿਜ਼ ਵੈਕਸੀਨ (ARV) ਲਗਵਾਉਣਾ ਚੰਗਾ ਵਿਕਲਪ ਹੈ
ਕਿਵੇਂ ਬਚਾਅ ਕਰੀਏ?
- ਪਾਲਤੂ ਕੁੱਤਿਆਂ ਨੂੰ ਸਮੇਂ-ਸਮੇਂ 'ਤੇ ਟੀਕਾ ਲਗਵਾਉਣਾ ਜ਼ਰੂਰੀ ਹੈ
- ਬੱਚਿਆਂ ਨੂੰ ਸਿਖਾਓ ਕਿ ਅਜਨਬੀ ਕੁੱਤੇ ਨੂੰ ਛੇੜਣ ਤੋਂ ਬਚਣ
- ਕਿਸੇ ਵੀ ਕਿਸਮ ਦੀ ਖਰੋਚ ਹੋਵੇ ਤਾਂ ਉਸ ਨੂੰ ਹਲਕੇ 'ਚ ਨਾ ਲਓ- ਇਲਾਜ ਜ਼ਰੂਰੀ ਹੈ
ਮਾਹਿਰਾਂ ਦੀ ਰਾਏ:
ਰੈਬਿਜ਼ ਮਾਹਿਰ ਡਾ. ਮੁਕੇਸ਼ ਕੁਮਾਰ ਮਤਾਬਕ,“ਰੈਬਿਜ਼ ਹੋਣ 'ਤੇ ਇਲਾਜ ਨਹੀਂ ਦੇ ਬਰਾਬਰ ਹੈ ਪਰ ਸਮੇਂ 'ਤੇ ਕਦਮ ਚੁੱਕ ਲਿਆ ਜਾਵੇ ਤਾਂ ਇਸ ਨੂੰ ਪੂਰੀ ਤਰ੍ਹਾਂ ਰੋਕਿਆ ਜਾ ਸਕਦਾ ਹੈ। ਸਿਰਫ ਖਰੋਚ ਨੂੰ ਨਜ਼ਰਅੰਦਾਜ ਕਰਨਾ ਖ਼ਤਰਨਾਕ ਹੋ ਸਕਦਾ ਹੈ। ਬਿਹਤਰ ਹੈ ਕਿ ਸਾਵਧਾਨ ਰਹੋ ਅਤੇ ਜ਼ਖ਼ਮ ਦੀ ਉੱਚਿਤ ਸਾਫ਼-ਸਫਾਈ ਅਤੇ ਡਾਕਟਰੀ ਜਾਂਚ ਜ਼ਰੂਰ ਕਰਵਾਓ।” ਕੁੱਤੇ ਦੇ ਪੰਜਾ ਮਾਰਨ ਨਾਲ ਰੈਬਿਜ਼ ਦਾ ਖ਼ਤਰਾ ਬਹੁਤ ਘੱਟ ਜ਼ਰੂਰ ਹੈ ਪਰ ਇਹ ਪੂਰੀ ਤਰ੍ਹਾਂ ਨਕਾਰਿਆ ਨਹੀਂ ਜਾ ਸਕਦਾ। ਜੇਕਰ ਖਰੋਚ ਡੂੰਘੀ ਹੋਵੇ ਜਾਂ ਲਾਰ ਦੇ ਸੰਪਰਕ 'ਚ ਆਈ ਹੋਵੇ ਤਾਂ ਡਾਕਟਰ ਤੋਂ ਸਲਾਹ ਲਵੋ ਅਤੇ ਵੈਕਸੀਨ ਲਗਵਾਉਣਾ ਇਕ ਸਮਝਦਾਰੀ ਭਰਿਆ ਫੈਸਲਾ ਹੋਵੇਗਾ। ਸਾਵਧਾਨੀ ਹੀ ਸੁਰੱਖਿਆ ਹੈ। ਕਿਸੇ ਵੀ ਜਾਨਵਰ ਤੋਂ ਲੱਗੀ ਖਰੋਚ ਨੂੰ ਨਜ਼ਰਅੰਦਾਜ ਨਾ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com