ਵੈੱਬ ਡੈਸਕ : ਅਕਸਰ ਦੇਖਿਆ ਜਾਂਦਾ ਹੈ ਕਿ ਹਾਦਸਿਆਂ ਦੌਰਾਨ ਵਾਹਨ ਚਾਲਕਾਂ ਦਾ ਵੱਡਾ ਨੁਕਸਾਨ ਹੋ ਜਾਂਦਾ ਹੈ। ਪਰ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਹਾਦਸੇ ਨਾਲੋਂ ਮੌਕੇ ਉੱਤੇ ਮੌਜੂਦ ਲੋਕ ਵਧੇਰੇ ਨੁਕਸਾਨ ਕਰ ਜਾਂਦੇ ਹਨ। ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਜਦੋਂ ਸੜਕ ਵਿਚਾਲੇ ਇਕ ਅੰਬਾਂ ਦਾ ਟਰੱਕ ਪਲਟ ਗਿਆ ਤੇ ਲੋਕ ਵਾਹਨ ਚਾਲਕ ਦੀ ਮਦਦ ਕਰਨ ਦੀ ਬਜਾਏ ਕਰੇਟਾਂ ਦੇ ਕਰੇਟ ਚੁੱਕ ਕੇ ਲੈ ਗਏ।
ਉਡਾਣ ਭਰਦੇ ਹੀ ਕ੍ਰੈਸ਼ ਹੋ ਗਿਆ ਹੈਲੀਕਾਪਟਰ, ਸਾਰੇ ਲੋਕਾਂ ਦੀ ਮੌਤ
ਦਰਅਸਲ ਦੇਹਰਾਦੂਨ ਦੇ ਰਿਸਪਨਾ ਪੁਲ ਦੇ ਨੇੜੇ ਦੇਰ ਰਾਤ ਇਕ ਸੜਕ ਹਾਦਸਾ ਹੋ ਗਿਆ। ਪੁਲ ਦੇ ਨੇੜੇ ਅੰਬਾਂ ਨਾਲ ਭਰਿਆ ਟਰੱਕ ਪਲਟ ਗਿਆ। ਹਾਲਾਂਕਿ ਹਾਦਸੇ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਮਿਲੀ ਹੈ। ਪਰ ਘਟਨਾ ਦੌਰਾਨ ਟਰੱਕ ਪਲਟਦੇ ਹੀ ਸਾਰੇ ਅੰਬ ਸੜਕ ਉੱਤੇ ਖਿੱਲਰ ਗਏ। ਦੱਸਿਆ ਜਾ ਰਿਹਾ ਹੈ ਕਿ ਟਰੱਕ ਵਿਚ ਤਕਰੀਬਨ 600 ਪੇਟੀਆਂ ਅੰਬ ਦੀਆਂ ਲੱਦੀਆਂ ਹੋਈਆਂ ਸਨ। ਉਥੇ ਹੀ ਸੜਕ ਉੱਤੇ ਅੰਬ ਖਿੱਲਰੇ ਦੇਖ ਆਮ ਲੋਕ ਵੀ ਮੌਕੇ ਉੱਤੇ ਪਹੁੰਚ ਗਏ।
ਇਸ ਦੌਰਾਨ ਲੋਕਾਂ ਵਿਚ ਟਰੱਕ ਡਰਾਈਵਰ ਤੇ ਉਸ ਦੇ ਸਾਥੀ ਨੂੰ ਛੱਡ ਕੇ ਸੜਕ ਤੋਂ ਅੰਬਾਂ ਨੂੰ ਚੁੱਕਣ ਦੀ ਹੋੜ ਮਚ ਗਈ। ਕੁਝ ਹੀ ਦੇਰ ਵਿਚ ਉੱਥੇ ਹਫੜਾ-ਦਫੜੀ ਮਚ ਗਈ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਕੋਈ ਹੱਥਾਂ ਵਿਚ, ਕੋਈ ਥੈਲੇ ਵਿਚ ਤੇ ਕੋਈ ਪੇਟੀਆਂ ਦੀਆਂ ਪੇਟੀਆਂ ਚੱਕ ਕੇ ਲਿਜਾ ਰਿਹਾ ਹੈ।
Credit : www.jagbani.com