IND vs ENG ; ਕੀ ਨਾਇਰ ਨੂੰ 'ਕ੍ਰਿਕਟ' ਦੇਵੇਗੀ ਇਕ ਹੋਰ Chance, ਜਾਂ ਸਾਈ ਨੂੰ ਮਿਲੇਗਾ ਮੌਕਾ ?

IND vs ENG ; ਕੀ ਨਾਇਰ ਨੂੰ 'ਕ੍ਰਿਕਟ' ਦੇਵੇਗੀ ਇਕ ਹੋਰ Chance, ਜਾਂ ਸਾਈ ਨੂੰ ਮਿਲੇਗਾ ਮੌਕਾ ?

ਸਪੋਰਟਸ ਡੈਸਕ- ਲਾਰਡਜ਼ 'ਚ ਹੋਏ ਬੇਹੱਦ ਰੋਮਾਂਚਕ ਮੁਕਾਬਲੇ 'ਚ ਭਾਰਤ ਨੂੰ ਇੰਗਲੈਂਡ ਹੱਥੋਂ ਮੈਚ ਦੇ ਆਖ਼ਰੀ ਦਿਨ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਮਗਰੋਂ ਭਾਰਤ 5 ਮੈਚਾਂ ਦੀ ਲੜੀ 'ਚ ਹੁਣ 2-1 ਨਾਲ ਪਿੱਛੜ ਗਿਆ ਹੈ। ਹੁਣ ਲੜੀ ਬਚਾਉਣ ਲਈ ਭਾਰਤ ਨੂੰ ਹਰ ਹਾਲ 'ਚ ਅਗਲਾ ਮੁਕਾਬਲਾ ਜਿੱਤਣਾ ਪਵੇਗਾ। ਇਸ ਲੜੀ ਦੌਰਾਨ 'ਕ੍ਰਕਿਟ' ਨੇ ਕਰੁਣ ਨਾਇਰ ਨੂੰ ਦੂਸਰਾ ਮੌਕਾ ਦਿੱਤਾ ਪਰ ਇੰਗਲੈਂਡ ਦੌਰੇ ’ਤੇ ਉਹ ਇਸ ਦਾ ਪੂਰਾ ਫਾਇਦਾ ਨਹੀਂ ਚੁੱਕ ਸਕਿਆ। ਚੌਥੇ ਟੈਸਟ ਲਈ ਭਾਰਤ ਦੀ ਪਲੇਇੰਗ ਇਲੈਵਨ ਤੈਅ ਹੋਣ ’ਤੇ ਸਿਰਫ ਉਸੇ ਦਾ ਨਾਂ ਹਟ ਸਕਦਾ ਹੈ।

PunjabKesari

8 ਸਾਲ ਬਾਅਦ ਪਲੇਇੰਗ ਇਲੈਵਨ ’ਚ ਵਾਪਸੀ ਕਰਨ ਵਾਲੇ 33 ਸਾਲਾ ਇਸ ਖਿਡਾਰੀ ਨੂੰ ਇਸ ਲੜੀ ਦੌਰਾਨ ਆਪਣੀਆਂ 6 ਪਾਰੀਆਂ ’ਚੋਂ ਜ਼ਿਆਦਾਤਰ ’ਚ ਚੰਗੀ ਸ਼ੁਰੂਆਤ ਮਿਲੀ ਹੈ ਪਰ ਉਹ ਉਸ ਨੂੰ ਵੱਡੀ ਪਾਰੀ ’ਚ ਤਬਦੀਲ ਨਹੀਂ ਕਰ ਸਕਿਆ। ਉਹ ਪਿੱਚ ’ਤੇ ਚੰਗੀ ਲੈਅ ’ਚ ਦਿਸਿਆ, ਵਿਸ਼ੇਸ਼ ਤੌਰ ’ਤੇ ਡ੍ਰਾਈਵ ਕਰਦੇ ਹੋਏ ਪਰ ਲੈਂਥ ਨਾਲ ਆਉਂਦੀਆਂ ਉਛਾਲ ਲੈਂਦੀਆਂ ਗੇਂਦਾਂ ਨੇ ਉਸ ਨੂੰ ਪ੍ਰੇਸ਼ਾਨ ਕੀਤਾ ਹੈ। ਲਾਰਡਸ ’ਚ ਦੂਸਰੀ ਪਾਰੀ ’ਚ ਉਹ ਬ੍ਰਾਇਡਨ ਕਾਰਸ ਦੀ ਅੰਦਰ ਆਉਂਦੀ ਗੇਂਦ ਦੀ ਲਾਈਨ ਤੇ ਲੈਂਥ ਦਾ ਸਹੀ ਅੰਦਾਜ਼ਾ ਨਹੀਂ ਲਾ ਸਕਿਆ ਅਤੇ ਆਊਟ ਹੋ ਗਿਆ। ਤੀਸਰੇ ਨੰਬਰ ’ਤੇ ਭਾਰਤ ਨੂੰ ਨਾਇਰ ਕੋਲੋਂ ਮਜ਼ਬੂਤੀ ਦੁਆਉਣ ਦੀ ਉਮੀਦ ਸੀ ਕਿਉਂਕਿ ਉਸ ਨੇ ਘਰੇਲੂ ਕ੍ਰਕਿਟ ’ਚ ਦੌੜਾਂ ਦਾ ਪਹਾੜ ਖੜ੍ਹਾ ਕਰਨ ਤੋਂ ਬਾਅਦ ਰਾਸ਼ਟਰੀ ਟੀਮ ’ਚ ਥਾਂ ਬਣਾਈ ਸੀ।

PunjabKesari

ਭਾਰਤ 5 ਮੈਚਾਂ ਦੀ ਲੜੀ ’ਚ 1-2 ਨਾਲ ਪਿੱਛੇ ਹੈ ਅਤੇ ਅਗਲਾ ਮੈਚ ਅਜੇ 1 ਹਫਤਾ ਦੂਰ ਹੈ। ਇਸ ਤਰ੍ਹਾਂ ਮੈਨੇਜਮੈਂਟ ਨੂੰ ਫੈਸਲਾ ਲੈਣਾ ਹੋਵੇਗਾ ਕਿ ਨਾਇਰ ਦੇ ਨਾਲ ਬਣੇ ਰਹਿਣ ਜਾਂ ਫਿਰ ਸਾਈ ਸੁਦਰਸ਼ਨ ’ਤੇ ਦਾਅ ਲਾਉਣ, ਜਿਸ ਨੂੰ ਆਪਣੇ ਪਹਿਲੇ ਮੈਚ ਤੋਂ ਬਾਅਦ ਪਲੇਇੰਗ ਇਲੈਵਨ ’ਚੋਂ ਬਾਹਰ ਕਰ ਦਿੱਤਾ ਗਿਆ ਸੀ। ਬਾਹਰ ਕੀਤੇ ਗਏ ਖੱਬੇ ਹੱਥ ਦੇ ਇਸ ਸ਼ਾਨਦਾਰ ਬੱਲੇਬਾਜ਼ ਨੇ ਕੋਈ ਵੱਡੀ ਗਲਤੀ ਨਹੀਂ ਕੀਤੀ ਅਤੇ ਇਸ ਤਰ੍ਹਾਂ 8ਵੇਂ ਨੰਬਰ ’ਤੇ 1 ਵਾਧੂ ਬੱਲੇਬਾਜ਼ੀ ਬਦਲ ਨੂੰ ਸ਼ਾਮਿਲ ਕਰਨ ਲਈ ਕੀਤਾ ਗਿਆ।

PunjabKesari

ਭਾਰਤ 23 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਮੈਚ ’ਚ ਲੜੀ ਬਰਾਬਰ ਕਰਨ ਦੀ ਕੋਸ਼ਿਸ਼ ਕਰੇਗਾ, ਜਿਸ ਨਾਲ ਓਲਡ ਟ੍ਰੈਫਰਡ ’ਚ ਇਕੋ-ਇਕ ਬਦਲਾਅ ਇਹੀ ਹੋ ਸਕਦਾ ਹੈ ਕਿ ਲਗਭਗ 1 ਮਹੀਨੇ ਤੋਂ 23 ਸਾਲਾ ਸੁਦਰਸ਼ਨ ਨਾਇਰ ਦੀ ਜਗ੍ਹਾ ਟੀਮ ’ਚ ਚੁਣਿਆ ਜਾਵੇ।

ਇਸ ਲੜੀ ’ਚ ਕੁਮੈਂਟਰੀ ਕਰ ਰਹੇ ਸਾਬਕਾ ਭਾਰਤੀ ਵਕਿਟਕੀਪਰ ਦੀਪ ਦਾਸਗੁਪਤਾ ਦਾ ਕਹਿਣਾ ਹੈ ਕਿ ਸੁਦਰਸ਼ਨ ਨੂੰ ਵਾਪਸ ਲਿਆਉਣ ਦਾ ਸਮਾਂ ਆ ਗਿਆ ਹੈ। ਉਸ ਨੇ ਕਿਹਾ ਕਿ ਤੁਸੀਂ ਹੁਣ ਵੀ ਲੜੀ ’ਚ ਬਣੇ ਹੋਏ ਹੋ ਕਿਉਂਕਿ ਲਾਰਡਸ ਟੈਸਟ ਮੈਚ ਵੀ ਬੇਹੱਦ ਕਰੀਬੀ ਸੀ। ਨਤੀਜਾ ਕਿਸੇ ਵੀ ਪਾਸੇ ਜਾ ਸਕਦਾ ਸੀ ਪਰ ਮੈਂ ਤੀਸਰੇ ਨੰਬਰ ਨੂੰ ਦੇਖ ਰਿਹਾ ਹਾਂ। ਕੀ ਕਰੁਣ ਨਾਇਰ ਹੁਣ ਵੀ ਖੇਡਦਾ ਰਹੇਗਾ ਜਾਂ ਤੁਸੀਂ ਸਾਈ ਸੁਦਰਸ਼ਨ ਵਰਗੇ ਨੌਜਵਾਨ ਖਿਡਾਰੀ ਨੂੰ ਖਿਡਾਉਣਾ ਚਾਹੋਗੇ। ਉਹ ਨੌਜਵਾਨ ਹੈ ਅਤੇ ਮੈਨੇਜਮੈਂਟ ਭਵਿੱਖ ਲਈ ਉਸ 'ਚ ਨਿਵੇਸ਼ ਕਰਨਾ ਚਾਹੇਗਾ।

PunjabKesari

ਦਾਸਗੁਪਤਾ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਕਰੁਣ ਨੂੰ ਉਸ ਦੇ ਮੌਕੇ ਮਿਲ ਗਏ ਹਨ। ਇਹ ਗੱਲ ਮੌਕਿਆਂ ਦੀ ਨਹੀਂ ਹੈ। ਇਸ ਤੋਂ ਵੀ ਜ਼ਿਆਦਾ ਉਹ ਕ੍ਰੀਜ਼ ’ਤੇ ਕਿਵੇਂ ਦਿਸਿਆ। ਉਹ ਕੁਝ ਸਮੇਂ ਲਈ ਕੰਫਰਟੇਬਲ ਦਿਖ਼ਦਾ ਹੈ ਪਰ ਕੁਝ ਸਵਾਲਾਂ ਦੇ ਜਵਾਬ ਅਜੇ ਵੀ ਨਹੀਂ ਮਿਲੇ ਹਨ। ਇਹੀ ਗੱਲ ਮੈਨੂੰ ਕੁਝ ਹੋਰ ਸੋਚਣ ਲਈ ਮਜਬੂਰ ਕਰਦੀ ਹੈ। 

ਸ਼ੁੱਭਮਨ ਗਿੱਲ ਦੀ ਟੀਮ ਘਰੇਲੂ ਟੀਮ ਨਾਲ ਸਖਤ ਮੁਕਾਬਲੇਬਾਜ਼ੀ ਕਰ ਰਹੀ ਹੈ। ਇਸ ਲਈ ਲੜੀ ਬੇਹੱਦ ਰੋਮਾਂਚਕ ਹੋਣ ਦੀ ਉਮੀਦ ਹੈ। ਬੱਲੇਬਾਜ਼ੀ ’ਚ ਇਕ ਬਦਲਾਅ ਨੂੰ ਛੱਡ ਕੇ ਭਾਰਤ ਵੱਡਾ ਬਦਲਾਅ ਨਹੀਂ ਚਾਹੇਗਾ। ਗੇਂਦਬਾਜ਼ੀ ਵਿਭਾਗ ’ਚ ਕੁਲਦੀਪ ਯਾਦਵ ਨੂੰ ਹੋਰ ਇੰਤਜ਼ਾਰ ਕਰਨਾ ਹੋਵੇਗਾ ਕਿਉਂਕਿ ਰਵਿੰਦਰ ਜਡੇਜਾ ਅਤੇ ਵਾਸ਼ਿੰਗਟਨ ਸੁੰਦਰ ਅਜੇ ਆਪਣਾ ਕੰਮ ਬਾਖੂਬੀ ਕਰ ਰਹੇ ਹਨ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਬਚੇ ਹੋਏ 2 ਟੈਸਟਾਂ ’ਚੋਂ ਸਿਰਫ 1 ਖੇਡੇਗਾ, ਜਿਸ ’ਚੋਂ ਉਸ ਦੇ ਮਾਨਚੈਸਟਰ ’ਚ ਖੇਡਣ ਦੀ ਉਮੀਦ ਹੈ, ਜਿਸ ’ਚ ਭਾਰਤ ਨੂੰ ਜਿੱਤਣਾ ਜ਼ਰੂਰੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS