ਕਪੂਰਥਲਾ,- ਸ਼ਹਿਰੀ ਸਬ ਡਵੀਜ਼ਨ ਨੰਬਰ 1 ਕਪੂਰਥਲਾ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਨਾਨਕ ਰਾਮ ਨੇ ਦੱਸਿਆ ਕਿ 132 ਕੇਵੀ ਸਬ ਸਟੇਸ਼ਨ ਕਪੂਰਥਲਾ ਤੋਂ ਚੱਲਣ ਵਾਲੇ 11 ਕੇਵੀ ਆਨੰਦ ਅਗਰਵਾਲ ਫੀਡਰ, 11 ਕੇਵੀ ਕੋਟੂ ਚੌਕ ਫੀਡਰ ਦੀ ਜ਼ਰੂਰੀ ਮੁਰੰਮਤ ਤੇ ਦਰੱਖਤਾਂ ਦੀ ਕਟਾਈ ਕਾਰਨ ਇਹ ਫੀਡਰ 19 ਜੁਲਾਈ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗਾ।
ਇਸ ਕਾਰਨ ਰਬੜ ਇੰਡਸਟਰੀ, ਜੈਨ ਐਗਰੋ, ਸਿੱਧੂ ਇੰਡਸਟਰੀ, ਹੰਸਪਾਲ ਟ੍ਰੇਡਿੰਗ ਕੰਪਨੀ ਸੁਲਤਾਨਪੁਰ ਰੋਡ, ਰੇਲ ਟੈਕ ਇੰਡਸਟਰੀ ਸੁਲਤਾਨਪੁਰ ਰੋਡ, ਮੁਹੱਲਾ ਸ਼ਹਿਰੀਆਂ, ਰਾਏਕਾ ਮੁਹੱਲਾ, ਜਾਫਰ ਅਲੀ, ਸ਼ੇਰਗੜ੍ਹ ਮੁਹੱਲਾ, ਮੁਹੱਲਾ ਅਰਫਵਾਲਾ, ਥਾਣਾ ਸਿਟੀ, ਬੱਕਰਖਾਨਾ ਚੌਕ ਤੇ ਹੋਰ ਖੇਤਰਾਂ ਦੀ ਬਿਜਲੀ ਸਪਲਾਈ ਠੱਪ ਰਹੇਗੀ।
ਫਗਵਾੜਾ
ਪੀ.ਐੱਸ.ਪੀ.ਸੀ.ਐੱਲ. ਉਪ ਮੰਡਲ ਚਹੇੜੂ ਦੇ ਸਹਾਇਕ ਇੰਜੀਨੀਅਰ ਨੇ ਇਕ ਪ੍ਰੈਸ ਜਾਰੀ ਕਰਦਿਆਂ ਦੱਸਿਆ ਕਿ 19.7.2025 ਨੂੰ ਦਿਨ ਸ਼ਨੀਵਾਰ ਸਮਾਂ ਸਵੇਰੇ 10 ਵਜੇ ਤੋਂ ਲੈ ਕੇ ਬਾਅਦ ਦੁਪਹਿਰ 1 ਵਜੇ ਤੱਕ ਜ਼ਰੂਰੀ ਮੁਰੰਮਤ ਕਾਰਨ 66 ਕੇ.ਵੀ. ਸ/ਡ ਚਹੇੜੂ ਤੋਂ ਚਲਦੇ ਬੋਨ ਮਿਲ ਫੀਡਰ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ ਜਿਸ ਕਾਰਨ ਪਿੰਡ ਸਪਰੌੜ ਅੱਡਾ ਕਾਸ਼ੀਨਗਰ, ਜੀ.ਟੀ. ਰੋਡ ਦੇ ਇਲਾਕੇ ਦੀ ਘਰੇਲੂ ਤੇ ਵਪਾਰਕ ਦੀ ਬਿਜਲੀ ਸਪਲਾਈ ਬੰਦ ਰਹੇਗੀ।
ਖਰੜ
ਸ਼ਹਿਰੀ ਸਬ ਡਿਵੀਜ਼ਨ ਸਿਟੀ -1 ਖਰੜ ਅਧੀਨ ਪੈਦੇ 11 ਕੇ .ਵੀ. ਫੀਡਰ ਨਿੱਝਰ ਰੋਡ ਤੇ ਮਾਡਲ ਟਾਊਨ ਫੀਡਰ ਦੀ ਜ਼ਰੂਰੀ ਮੁਰੰਮਤ ਹੋਣ ਕਾਰਨ ਨਿੱਝਰ ਰੋਡ, ਐੱਲ.ਆਈ.ਸੀ. ਕਲੋਨੀ, ਮਾਡਲ ਟਾਊਨ, ਕਮਫਰਟ ਹੋਮ ਚੰਡੀਗੜ੍ਹ ਰੋਡ, ਗੋਲਡਨ ਸਿਟੀ, ਆਸਥਾ ਹੋਮ ਦੀ ਬਿਜਲੀ ਸਪਲਾਈ ਸ਼ਨੀਵਾਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ|ਇਸ ਦੀ ਜਾਣਕਾਰੀ ਐਸ.ਡੀ.ਓ. ਸਿਟੀ -1 ਖਰੜ ਅਤਿੰਦਰਪਾਲ ਸਿੰਘ ਵੱਲੋਂ ਦਿੱਤੀ ਗਈ।
ਜ਼ੀਰਕਪੁਰ
ਬਿਜਲੀ ਦੀਆਂ ਤਾਰਾਂ ਦੇ ਰੱਖ-ਰਖਾਅ ਤੇ ਰਿਪੇਅਰ ਕਰਨ ਸਬੰਧੀ ਸ਼ਨੀਵਾਰ ਨੂੰ ਸਵੇਰੇ 9 ਤੋਂ 1 ਵਜੇ ਤੱਕ ਬਿਜਲੀ ਬੰਦ ਰਹੇਗੀ। ਇਸ ਸਬੰਧੀ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ 66 ਕੇ.ਵੀ. ਭਬਾਤ ਗਰਿੱਡ ਤੋਂ ਨਿਕਲਣ ਵਾਲੇ 11 ਕੇ.ਵੀ. ਔਰਬਿਟ, 11 ਕੁਰਾੜੀ, 11 ਕੇ.ਵੀ. ਸਾਵਿਤਰੀ ਗ੍ਰੀਨ, 11 ਕੇ.ਵੀ. ਜ਼ੀਰਕਪੁਰ-1 ਅਤੇ 11 ਕੇ.ਵੀ. ਰੇਲ ਵਿਹਾਰ, ਰਾਮਗੜ੍ਹ ਭੁੱਡਾ ਰੋਡ, ਵੀ.ਆਈ.ਪੀ. ਰੋਡ, ਪਿੰਡ ਨਾਭਾ, ਲੋਹਗੜ੍ਹ ਤੇ ਨੇੜਲੇ ਖੇਤਰ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
Credit : www.jagbani.com