ਫ਼ੋਨ ਨੇ ਪਾਇਆ ਪੁਆੜਾ ! ਸਕੂਲ ਟਾਪਰ ਦੇ ਪੇਪਰਾਂ 'ਚ ਨਹੀਂ ਆਏ ਚੰਗੇ ਨੰਬਰ ਤਾਂ ਮਾਪਿਆਂ ਨੇ ਕੱਢ'ਤਾ ਘਰੋਂ ਬਾਹਰ

ਫ਼ੋਨ ਨੇ ਪਾਇਆ ਪੁਆੜਾ ! ਸਕੂਲ ਟਾਪਰ ਦੇ ਪੇਪਰਾਂ 'ਚ ਨਹੀਂ ਆਏ ਚੰਗੇ ਨੰਬਰ ਤਾਂ ਮਾਪਿਆਂ ਨੇ ਕੱਢ'ਤਾ ਘਰੋਂ ਬਾਹਰ

ਇੰਟਰਨੈਸ਼ਨਲ ਡੈਸਕ- ਪਿਛਲੇ ਕੁਝ ਸਾਲਾਂ ਦੌਰਾਨ ਬੱਚਿਆਂ 'ਚ ਫ਼ੋਨ ਵਰਤਣ ਦਾ ਰੁਝਾਨ ਕਾਫ਼ੀ ਤੇਜ਼ੀ ਨਾਲ ਵਧਿਆ ਹੈ। ਫ਼ੋਨ 'ਤੇ ਗੇਮਾਂ ਖੇਡਦੇ ਤੇ ਵੀਡੀਓਜ਼ ਦੇਖਦੇ-ਦੇਖਦੇ ਬੱਚਿਆਂ ਨੂੰ ਆਪਣੀ ਸਿਹਤ ਤੇ ਪੜ੍ਹਾਈ ਦਾ ਵੀ ਕੋਈ ਖ਼ਿਆਲ ਨਹੀਂ ਰਹਿੰਦਾ। ਇਸੇ ਦੌਰਾਨ ਚੀਨ ਤੋਂ ਤਾਜ਼ਾ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਹੁਨਾਨ ਪ੍ਰਾਂਤ 'ਚ ਪੈਂਦੇ ਹੁਆਈਹੁਆ ਸ਼ਹਿਰ ਦੇ ਰਹਿਣ ਵਾਲੇ ਇਕ ਵਿਦਿਆਰਥੀ ਨੂੰ ਫ਼ੋਨ ਦੀ ਐਸੀ ਲਤ ਲੱਗੀ ਕਿ ਇਮਤਿਹਾਨਾਂ 'ਚ ਉਸ ਦੇ ਨੰਬਰ ਕਾਫ਼ੀ ਘੱਟ ਆਏ, ਜਿਸ ਮਗਰੋਂ ਉਸ ਦੇ ਮਾਪਿਆਂ ਨੇ ਉਸ ਨੂੰ ਘਰੋਂ ਕੱਢ ਦਿੱਤਾ। 

ਇਸੇ ਆਦਤ ਕਾਰਨ ਉਸ ਦੀ ਪੜ੍ਹਾਈ ਖ਼ਰਾਬ ਹੋ ਗਈ ਤੇ ਉਸ ਨੇ ਆਪਣੇ ਇਮਤਿਹਾਨਾਂ ਦੀ ਚੰਗੀ ਤਰ੍ਹਾਂ ਤਿਆਰੀ ਨਹੀਂ ਕੀਤੀ। ਯੂਨੀਵਰਸਿਟੀ ਐਂਟ੍ਰੈਂਸ ਐਗਜ਼ਾਮ 'ਚ ਉਸ ਨੂੰ 750 'ਚੋਂ ਸਿਰਫ਼ 575 ਅੰਕ ਹਾਸਲ ਹੋਏ, ਜਿਸ ਕਾਰਨ ਉਹ ਦੇਸ਼ ਦੀ ਟਾਪ ਯੂਨੀਵਰਸਿਟੀ '985' ਸਕੂਲ 'ਚ ਦਾਖ਼ਲ ਹੋਣ ਦੇ ਯੋਗ ਨਹੀਂ ਸੀ। 

ਜਦੋਂ ਉਸ ਦੇ ਨਤੀਜੇ ਬਾਰੇ ਉਸ ਦੇ ਮਾਪਿਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਆਪਣੇ ਘਰ ਦਾ ਪਾਸਕੋਡ ਬਦਲ ਲਿਆ ਤੇ ਉਸ ਨੂੰ ਪੈਸੇ ਦੇਣਾ ਵੀ ਬੰਦ ਕਰ ਦਿੱਤਾ। ਜਦੋਂ ਉਸ ਨੇ ਆਪਣੀ ਮਾਂ ਨੂੰ ਦੱਸਿਆ ਕਿ ਦਰਵਾਜ਼ਾ ਨਹੀਂ ਖੁੱਲ੍ਹ ਰਿਹਾ ਤਾਂ ਉਸ ਦੀ ਮਾਂ ਨੇ ਕਿਹਾ, ''ਮੈਨੂੰ ਨਵਾਂ ਪਾਸਵਰਡ ਨਹੀਂ ਪਤਾ। ਜਦੋਂ ਸਮਾਂ ਸੀ ਤਾਂ ਉਦੋਂ ਤੂੰ ਪੜ੍ਹਾਈ ਨਹੀਂ ਕੀਤੀ ਤੇ ਨਾ ਹੀ ਸਾਡੀ ਗੱਲ ਮੰਨੀ। ਮੈਨੂੰ ਲੱਗਦਾ ਹੈ ਕਿ ਤੈਨੂੰ ਹਾਲੇ ਵੀ ਤੇਰੀ ਗਲਤੀ ਦਾ ਕੋਈ ਪਛਤਾਵਾ ਨਹੀਂ। ਇਸ ਲਈ ਹੁਣ ਅਸੀਂ ਵੱਖ-ਵੱਖ ਰਹਾਂਗੇ।''

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS