ਕਾਲਾ ਸੰਘਿਆਂ- ਪੰਜਾਬ ਦੇ ਕਈ ਇਲਾਕਿਆਂ 'ਚ ਤੇਜ਼ ਬਾਰਿਸ਼ ਹੋ ਰਹੀ ਹੈ। ਤੇਜ਼ ਰਫ਼ਤਾਰ ਵਿਚ ਮੀਂਹ ਪੈਣਾ ਸ਼ੁਰੂ ਹੋਇਆ ਤਾਂ ਉਸ ਦੇ ਨਾਲ ਮਨੁੱਖੀ ਜਨਜੀਵਨ ਉੱਤੇ ਵੱਡਾ ਅਸਰ ਪਿਆ ਹੈ ਪਰ ਇਸ ਦੇ ਨਾਲ ਹੀ ਸਾਰੇ ਰਸਤੇ ਅਤੇ ਖੇਤ ਮੀਂਹ ਦੇ ਪਾਣੀ ਦੇ ਨਾਲ ਪੂਰੀ ਤਰ੍ਹਾਂ ਭਰ ਗਏ। ਇਥੋਂ ਤੱਕ ਕਿ ਪਿੰਡ ਨਿੱਝਰਾਂ ਤੋਂ ਕੋਹਾਲਾ ਵੱਲ ਨੂੰ ਜਾਂਦਿਆਂ ਰਸਤੇ ਦੇ ਵਿਚ ਦੋਆਬੇ ਦੇ ਉੱਘੇ ਕਿਸਾਨ ਵਜੋਂ ਜਾਣੇ ਜਾਂਦੇ ਮੰਗਲ ਸਿੰਘ ਨਾਗਰਾ ਕੋਹਾਲਾ ਦੀ ਖੇਤਾਂ ਵਿਚ ਲੱਗਿਆ ਤਾਜ਼ਾ ਝੋਨਾ ਸਵੇਰ ਵੇਲੇ ਹੀ ਬੁਰੀ ਤਰ੍ਹਾਂ ਪਾਣੀ ਵਿਚ ਡੁੱਬ ਚੁੱਕਾ ਸੀ, ਜੋਕਿ ਬਾਅਦ ਦੁਪਹਿਰ ਤੱਕ ਪਾਣੀ ਦੇ ਵਿਚ ਵਿਖਾਈ ਦੇਣੋਂ ਵੀ ਹੱਟ ਚੁੱਕਾ ਹਟ ਗਿਆ ਸੀ। ਖੇਤਾਂ ਦੇ ਵਿਚ ਸਾਰੇ ਪਾਸੇ ਪਾਣੀ ਹੀ ਪਾਣੀ ਖੜ੍ਹਾ ਵਿਖਾਈ ਦੇ ਰਿਹਾ ਸੀ ਅਤੇ ਜਲੰਧਰ ਤਰਫੋਂ ਜੋ ਪਾਣੀ ਨਹਿਰ ਵਾਂਗ ਵੱਗਦਾ ਆ ਰਿਹਾ ਸੀ, ਉਹ ਪੈਟਰੋਲ ਪੰਪ ਦੇ ਨਜ਼ਦੀਕ ਪੈਂਦੇ ਨੀਵੇਂ ਥਾਂ ਰਾਹੀਂ ਅੱਗੇ ਕਾਲਾ ਸੰਘਿਆਂ ਵੱਲ ਨੂੰ ਤੇਜ਼ੀ ਨਾਲ ਵੱਗਦਾ ਚੱਲ ਰਿਹਾ ਸੀ।

ਜ਼ਿਕਰਯੋਗ ਹੈ ਕਿ ਇਹ ਪਾਣੀ ਮੀਂਹ ਰੁਕ ਜਾਣ ਦੇ ਬਾਵਜੂਦ ਵੀ ਦੇਰ ਸ਼ਾਮ 7 ਵਜੇ ਤੱਕ ਵੀ ਪਾਣੀ ਖੇਤਾਂ ਵਿਚੋਂ ਲਗਾਤਾਰ ਵਹਿ ਰਿਹਾ ਸੀ, ਲੋਕਾਂ ਦੇ ਵਿਚ ਹੜ੍ਹ ਨੂੰ ਲੈ ਕੇ ਵੀ ਚਿੰਤਾ ਪਾਈ ਜਾ ਰਹੀ ਹੈ ਕਿ ਜੇਕਰ ਇੰਦਰ ਦੇਵਤਾ ਇਸੇ ਤਰ੍ਹਾਂ ਹੀ ਮਿਹਰਬਾਨ ਰਿਹਾ ਤਾਂ ਯਕੀਨਨ ਹੜ੍ਹ ਆਉਣ ਦਾ ਖ਼ਤਰਾ ਪੈਦਾ ਹੋ ਸਕਦਾ ਹੈ, ਕਿਉਂਕਿ ਬਿਆਸ ਦਰਿਆ ਦੇ ਵਿਚ ਵੀ ਪਾਣੀ ਚੜ੍ਹ ਆਉਣ ਦੀ ਖ਼ਬਰ ਨਸ਼ਰ ਹੋ ਰਹੀ ਹੈ। ਖੇਤਾਂ ’ਚੋਂ ਪਾਣੀ ਬੰਨੇ ਤੋੜ-ਤੋੜ ਕੇ ਬਾਹਰ ਕੱਢਦੇ ਵੀ ਕਈ ਥਾਵਾਂ ’ਤੇ ਕਿਸਾਨ ਮਜ਼ਦੂਰ ਵਿਖਾਈ ਦਿੱਤੇ, ਖੈਰ ਬਾਅਦ ਦੁਪਹਿਰ ਮਗਰੋਂ ਬਾਰਿਸ਼ ਬੰਦ ਹੋ ਚੁੱਕੀ ਸੀ ਪਰ ਸਾਰੇ ਪਾਸੇ ਜਲਥਲ ਹੋਇਆ ਨਜ਼ਰ ਆ ਰਿਹਾ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com