ਪਤਨੀ ਨਾਲ ਸਬੰਧਾਂ ਦੇ ਸ਼ੱਕ 'ਚ ਵੱਡੀ ਵਾਰਦਾਤ! ਝਗੜਾ ਛੁਡਵਾਉਣ ਵਾਲੇ ਦਾ ਹੀ ਕਰ'ਤਾ ਕਤਲ

ਪਤਨੀ ਨਾਲ ਸਬੰਧਾਂ ਦੇ ਸ਼ੱਕ 'ਚ ਵੱਡੀ ਵਾਰਦਾਤ! ਝਗੜਾ ਛੁਡਵਾਉਣ ਵਾਲੇ ਦਾ ਹੀ ਕਰ'ਤਾ ਕਤਲ

ਅੰਮ੍ਰਿਤਸਰ : ਅੰਮ੍ਰਿਤਸਰ ਦੇ ਇਸਲਾਮਾਬਾਦ ਇਲਾਕੇ 'ਚ ਇੱਕ ਕਤਲ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਪੁਲਸ ਨੂੰ ਮਿਲੀ ਜਾਣਕਾਰੀ ਮੁਤਾਬਕ, ਰਾਤ ਦੇ ਸਮੇਂ ਕ੍ਰਿਸ਼ਨ ਨਾਂ ਦੇ ਇਕ ਨੌਜਵਾਨ ਦੀ ਦਾਤਰ ਨਾਲ ਹੱਤਿਆ ਕਰ ਦਿੱਤੀ ਗਈ। ਜਿਵੇਂ ਹੀ ਪੁਲਸ ਨੂੰ ਜਾਣਕਾਰੀ ਮਿਲੀ, ਏਡੀਸੀਪੀ ਵਿਸ਼ਲਜੀਤ ਸਿੰਘ, ਏਸੀਪੀ ਜਸਪਾਲ ਸਿੰਘ ਅਤੇ ਐੱਸਐੱਚਓ ਸਮੇਤ ਸਾਰੀ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ। 

ਇਸ ਦੇ ਅੱਗੇ ਜਾਣਕਾਰੀ ਦਿੰਦੇ ਹੋਏ ਡੀਸੀਪੀ ਜੇਐੱਸ ਵਾਲੀਆ ਨੇ ਦੱਸਿਆ ਮ੍ਰਿਤਕ ਦੀ ਪਹਿਚਾਣ ਕ੍ਰਿਸ਼ਨ ਵਜੋਂ ਹੋਈ ਹੈ, ਜੋ ਕਿ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ। ਘਟਨਾ ਵਾਲੇ ਦਿਨ ਸ਼ਾਮ ਨੂੰ ਇਲਾਕੇ 'ਚ ਇੱਕ ਝਗੜਾ ਹੋਇਆ ਸੀ, ਜਿਸ ਨੂੰ ਕ੍ਰਿਸ਼ਨ ਨੇ ਹੀ ਛੁਡਵਾਇਆ ਸੀ ਅਤੇ ਦੋਵਾਂ ਧਿਰਾਂ ਵਿਚ ਰਾਜੀਨਾਮਾ ਕਰਾਇਆ ਸੀ। ਪਰ ਰਾਤ ਨੂੰ ਇਹੀ ਗੱਲ ਵਾਪਸ ਚਰਚਾ ਦਾ ਵਿਸ਼ਾ ਬਣੀ ਅਤੇ ਮੁੱਖ ਦੋਸ਼ੀ ਮੰਨਾ, ਜਿਸਦਾ ਘਰ ਕ੍ਰਿਸ਼ਨ ਦੀ ਦੁਕਾਨ ਦੇ ਸਾਹਮਣੇ ਹੈ, ਨੇ ਗੁੱਸੇ ਵਿਚ ਆ ਕੇ ਉਸ 'ਤੇ ਦਾਤਰ ਨਾਲ ਹਮਲਾ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਕਤਲ ਦੀ ਵਜ੍ਹਾ ਮੰਨੇ ਦੇ ਮਨ ਵਿਚ ਪੈਦਾ ਹੋਇਆ ਸ਼ੱਕ ਸੀ। ਉਸਨੂੰ ਲਗਦਾ ਸੀ ਕਿ ਕ੍ਰਿਸ਼ਨ ਦੀ ਦੁਕਾਨ ਤੇ ਬੈਠਣ ਵਾਲੇ ਕੁਝ ਲੋਕ ਉਸ ਦੀ ਪਤਨੀ 'ਤੇ ਮਾੜੀ ਨਿਗਾਹ ਰੱਖਦੇ ਹਨ। ਮੰਨੇ ਨੇ ਪੁਲਸ ਨੂੰ ਦੱਸਿਆ ਕਿ ਇਲਾਕੇ ਦੇ ਕੁਝ ਨੌਜਵਾਨ ਕ੍ਰਿਸ਼ਨ ਦੀ ਦੁਕਾਨ 'ਤੇ ਬੈਠਦੇ ਸਨ ਅਤੇ ਉਹਨੂੰ ਸ਼ੱਕ ਸੀ ਕਿ ਇਨ੍ਹਾਂ ਦਾ ਉਸਦੀ ਪਤਨੀ ਨਾਲ ਕੋਈ ਗਲਤ ਰਿਸ਼ਤਾ ਹੋ ਸਕਦਾ ਹੈ। ਇਹੀ ਗੱਲ ਸ਼ੱਕ ਦੀ ਜੜ੍ਹ ਬਣੀ ਅਤੇ ਆਖਰਕਾਰ ਕਤਲ ਦੀ ਵਾਰਦਾਤ ਵਾਪਰ ਗਈ। 

ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਮੁੱਖ ਦੋਸ਼ੀ ਮੰਨਾ ਨੂੰ ਗ੍ਰਿਫਤਾਰ ਕਰ ਲਿਆ। ਉਸਦੇ ਨਾਲ ਕ੍ਰਿਸ਼ ਨਾਮਕ ਇਕ ਹੋਰ ਨੌਜਵਾਨ ਨੂੰ ਵੀ ਫੜਿਆ ਗਿਆ, ਜੋ ਕਿ 18 ਸਾਲਾਂ ਦਾ ਹੈ ਇਨ੍ਹਾਂ ਦੋਸ਼ੀਆਂ ਤੋਂ ਪੁੱਛਗਿੱਛ ਜਾਰੀ ਹੈ। ਉਥੇ ਹੀ ਹੋਰ ਦੋਸ਼ੀਆਂ—ਜਿਵੇਂ ਕਿ ਡੀਪੂ, ਜਸਵਾਲ ਅਤੇ ਟਿੱਕੀ—ਦੇ ਨਾਮ ਵੀ ਪਰਚੇ ਵਿੱਚ ਦਰਜ ਹੋ ਚੁੱਕੇ ਹਨ ਅਤੇ ਉਨ੍ਹਾਂ ਦੀ ਵੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।

ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਿੱਟੀ ਪੁਲਸ ਕਮਿਸ਼ਨਰ ਨੇ ਖਾਸ ਟੀਮਾਂ ਬਣਾਈਆਂ ਹਨ। ਮੌਕੇ ਦੀ ਜਾਂਚ, ਗਵਾਹਾਂ ਦੇ ਬਿਆਨ ਅਤੇ ਸੀਸੀਟਿਵੀ ਫੁਟੇਜ ਦੇ ਆਧਾਰ 'ਤੇ ਪੂਰਾ ਕੱਸ ਬਣਾਇਆ ਜਾ ਰਿਹਾ ਹੈ। ਪੁਲਸ ਨੇ ਦਾਅਵਾ ਕੀਤਾ ਹੈ ਕਿ ਬਾਕੀ ਦੋਸ਼ੀ ਵੀ ਜਲਦੀ ਗ੍ਰਿਫਤਾਰ ਕਰ ਲਏ ਜਾਣਗੇ। ਇਸ ਘਟਨਾ ਨੇ ਇਲਾਕੇ ਵਿੱਚ ਖੌਫ ਦਾ ਮਾਹੌਲ ਬਣਾਇਆ ਹੈ। ਲੋਕ ਪੁਲਸ ਵਲੋਂ ਕੀਤੀ ਕਾਰਵਾਈ ਨੂੰ ਸਹੀ ਦਿਸ਼ਾ ਵਿੱਚ ਕਦਮ ਮੰਨ ਰਹੇ ਹਨ। ਅਗਲੇ ਕੁਝ ਦਿਨਾਂ 'ਚ ਪੁਰੀ ਤਫਤੀਸ਼ ਦੀ ਰਿਪੋਰਟ ਵੀ ਸਾਹਮਣੇ ਆਉਣ ਦੀ ਸੰਭਾਵਨਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS