ਨੈਸ਼ਨਲ ਡੈਸਕ- ਆਯੁਸ਼ਮਾਨ ਕਾਰਡ ਬਣਵਾਉਣ ਦੇ ਚਾਹਵਾਨਾਂ ਲਈ ਰਾਹਤ ਦੀ ਖ਼ਬਰ। ਹੁਣ ਤੁਸੀਂ ਬਿਨਾਂ ਕਿਸੇ ਪਰੇਸ਼ਾਨੀ ਦੇ ਘਰ ਬੈਠੇ ਆਯੁਸ਼ਮਾਨ ਕਾਰਡ ਬਣਵਾ ਸਕਦੇ ਹੋ। ਬਸ ਆਪਣੇ ਮੋਬਾਈਲ 'ਤੇ ਇੱਕ ਐਪ ਡਾਊਨਲੋਡ ਕਰੋ ਅਤੇ ਕੁਝ ਆਸਾਨ ਸਟੈੱਪ ਫਾਲੋ ਕਰੋ ਤੁਹਾਡਾ ਕਾਰਡ ਬਿਨਾਂ ਕਿਸੇ ਪਰੇਸ਼ਾਨੀ ਦੇ ਘਰ ਬੈਠੇ ਹੀ ਬਣ ਜਾਵੇਗਾ।
ਘਰ ਬੈਠੇ ਇੰਝ ਬਣਵਾਓ ਆਯੁਸ਼ਮਾਨ ਕਾਰਡ
1. ਸਭ ਤੋਂ ਪਹਿਲਾਂ ਆਪਣੇ ਫੋਨ 'ਚ Ayushman App ਡਾਊਨਲੋਡ ਕਰੋ
2. ਫਿਰ ਲਾਗਇਨ ਕਰੋ ਅਤੇ Beneficiary 'ਤੇ ਕਲਿੱਕ ਕਰੋ
3. ਇਸ ਤੋਂ ਬਾਅਦ ਕੈਪਚਾ ਅਤੇ ਮੋਬਾਇਲ ਨੰਬਰ ਭਰੋ
4. ਤੁਹਾਡੇ ਫੋਨ 'ਚ Search For Beneficiary ਦਾ ਪੇਜ ਖੁੱਲ੍ਹ ਜਾਵੇਗਾ
5. ਉਸ ਵਿਚ PM-JAY ਸਕੀਮ ਨੂੰ ਸਿਲੈਕਟ ਕਰਕੇ ਆਪਣਾ ਸੂਬਾ, ਜ਼ਿਲ੍ਹਾ ਅਤੇ ਆਧਾਰ ਨੰਬਰ ਭਰ ਕੇ ਲਾਗਇਨ ਕਰੋ
6. ਇਸ ਤੋਂ ਬੂਾਅਦ ਪਰਿਵਾਰ 'ਚ ਜਿਸਦਾ ਆਯੁਸ਼ਮਾਨ ਕਾਰਡ ਬਣਿਆ ਹੈ, ਉਸਦੀ ਲਿਸਟ ਦਿਸ ਜਾਵੇਗਾ। ਜਿਨ੍ਹਾਂ ਦਾ ਕਾਰਡ ਨਹੀਂ ਬਣਿਆ, ਉਸਦੇ ਨਾਂ ਅੱਗੇ Authenticate ਲਿਖਿਆ ਹੋਵੇਗਾ।
7. ਉਸ 'ਤੇ ਟੈਪ ਕਰੋ, ਆਧਾਰ ਨੰਬਰ ਭਰ ਕੇ OTP ਭਰੇ ਅਤੇ ਫਿਰ ਫੋਟੋ ਕਲਿੱਕ ਕਰਨੀ ਹੋਵੇਗੀ।
8. ਇਸ ਤੋਂ ਬਾਅਦ ਮੈਂਬਰ ਦਾ ਫੋਨ ਨੰਬਰ ਅਤੇ ਉਸਦਾ ਤੁਹਾਡੇ ਨਾਲ ਰਿਲੇਸ਼ਨ ਭਰੋ।
9. ਫਿਰ e-KYC ਪੂਰੀ ਕਰਨ ਤੋਂ ਬਾਅਦ ਫਾਰਮ ਸਬਮਿਟ ਕਰੋ।
10. ਇਕ ਹਫਤੇ 'ਚ ਡਿਟੇਲਸ ਵੈਰੀਫਿਕੇਸ਼ਨ ਤੋਂ ਬਾਅਦ ਉਸ ਮੈਂਬਰ ਦਾ ਕਾਰਡ ਐਪ ਤੋਂ ਡਾਊਨਲੋਡ ਕਰ ਸਕਦੇ ਹੋ।
ਆਯੁਸ਼ਮਾਨ ਕਾਰਡ ਬਣਵਾਉਣ ਲਈ ਜ਼ਰੂਰੀ ਦਸਤਾਵੇਜ਼
ਕਾਰਡ ਬਣਵਾਉਣ ਲਈ ਆਧਾਰ ਕਾਰਡ, ਫੋਨ ਨੰਬਰ, ਰਾਸ਼ਨ ਕਾਰਡ ਅਤੇ ਪਾਸਪੋਰਟ ਸਾਈਜ਼ ਫੋਟੋ ਜ਼ਰੂਰੀ ਹੈ। ਜੇਕਰ ਤੁਹਾਡੇ ਕੋਲ ਲੇਬਰ ਕਾਰਡ, ਈ-ਲੇਬਰ ਕਾਰਡ ਜਾਂ ਕੋਈ ਸਰਕਾਰੀ ਪਛਾਣ ਪੱਤਰ ਹੈ ਤਾਂ ਇਨ੍ਹਾਂ ਦੀ ਮਦਦ ਨਾਲ ਤੁਸੀਂ ਕਾਰਡ ਅਪਲਾਈ ਕਰਨ ਲਈ ਯੋਗ ਹੋ ਜਾਂ ਨਹੀਂ, ਪਤਾ ਚੱਲ ਜਾਵੇਗਾ।
Credit : www.jagbani.com