ਆਗਰਾ ਤੇ ਮੇਰਠ ਦੇ ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਆਗਰਾ ਤੇ ਮੇਰਠ ਦੇ ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਆਗਰਾ/ਮੇਰਠ (ਭਾਸ਼ਾ) -  ਆਗਰਾ ਅਤੇ ਮੇਰਠ ਦੇ ਪ੍ਰਾਈਵੇਟ ਸਕੂਲਾਂ ਨੂੰ ਬੁੱਧਵਾਰ ਨੂੰ ਬੰਬ ਦੀ ਧਮਕੀ ਵਾਲੀਆਂ ਈ-ਮੇਲਾਂ ਮਿਲੀਆਂ, ਜਿਸ ਤੋਂ ਬਾਅਦ ਬੰਬ ਨਿਰੋਧਕ ਦਸਤੇ ਅਤੇ ਡੌਗ ਸਕੁਐਡ ਨੇ ਸਕੂਲ ਕੰਪਲੈਕਸ ਦੀ ਪੂਰੀ ਤਲਾਸ਼ੀ ਲਈ ਪਰ ਹੁਣ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ।

ਆਗਰਾ ਦੇ ਸਹਾਇਕ ਪੁਲਸ ਕਮਿਸ਼ਨਰ (ਏ. ਸੀ. ਪੀ.) ਵਿਨਾਇਕ ਭੋਸਲੇ ਨੇ ਕਿਹਾ ਕਿ ਸ਼ਹਿਰ ਦੇ ਸ਼੍ਰੀ ਰਾਮ ਸਕੂਲ ਅਤੇ ਗਲੋਬਲ ਸਕੂਲ ਨੂੰ ਧਮਕੀ ਭਰੀਆਂ ਈ-ਮੇਲਾਂ ਮਿਲੀਆਂ ਸਨ। ਉਨ੍ਹਾਂ ਕਿਹਾ ਕਿ ਬੰਬ ਸਕੁਐਡ ਅਤੇ ਡੌਗ ਸਕੁਐਡ ਨੇ ਦੋਵਾਂ ਸਕੂਲਾਂ ਦੀ ਪੂਰੀ ਤਲਾਸ਼ੀ ਲਈ। ਕਿਸੇ ਵੀ ਸਕੂਲ ’ਚ ਕੋਈ ਸ਼ੱਕੀ ਵਸਤੂ ਨਹੀਂ ਮਿਲੀ।

ਦੂਜੇ ਪਾਸੇ ਮੇਰਠ ’ਚ ਦੀਵਾਨ ਪਬਲਿਕ ਸਕੂਲ ਨੂੰ ਈ-ਮੇਲ ਭੇਜ ਕੇ ਧਮਕੀ ਦਿੱਤੀ ਗਈ ਜਿਸ ਤੋਂ ਬਾਅਦ ਅਧਿਕਾਰੀ ਚੌਕਸ ਹੋ ਗਏ। ਇਹ ਈ-ਮੇਲ ਮੰਗਲਵਾਰ ਦੁਪਹਿਰ ਨੂੰ ਆਈ ਜਿਸ ਤੋਂ ਬਾਅਦ ਸਕੂਲ ਨੇ ਤੁਰੰਤ ਜ਼ਿਲਾ ਮੈਜਿਸਟ੍ਰੇਟ ਅਤੇ ਸੀਨੀਅਰ ਪੁਲਸ ਸੁਪਰਡੈਂਟ ਨੂੰ ਸੂਚਿਤ ਕੀਤਾ।

 ਜ਼ਿਲਾ ਮੈਜਿਸਟ੍ਰੇਟ ਵੀ. ਕੇ. ਸਿੰਘ ਨੇ ਦੱਸਿਆ ਕਿ ਕਾਂਵੜ ਯਾਤਰਾ ਕਾਰਨ ਮੇਰਠ ਦੇ ਸਾਰੇ ਸਕੂਲ ਬੰਦ ਹਨ, ਇਸ ਲਈ ਕੋਈ ਘਬਰਾਹਟ ਨਹੀਂ ਹੈ। ਸੀਨੀਅਰ ਪੁਲਸ ਸੁਪਰਡੈਂਟ ਵਿਪਨ ਟਾਡਾ ਨੇ ਦੱਸਿਆ ਕਿ ਸਾਈਬਰ ਟੀਮ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਤੋਂ ਇਲਾਵਾ ਯੂ. ਪੀ. ਦੇ ਕਾਨਪੁਰ ਵਿਚ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਇਕ ਈ-ਮੇਲ ਵੀ ਭੇਜੀ ਗਈ ਹੈ।
 

Credit : www.jagbani.com

  • TODAY TOP NEWS