ਬਿਜ਼ਨੈੱਸ ਡੈਸਕ - ਕੇਂਦਰ ਸਰਕਾਰ ਦੇ ਮੁਲਾਜ਼ਮਾਂ ਲਈ ਵੱਡਾ ਰਾਹਤ ਦੀ ਖ਼ਬਰ ਹੈ। ਮੁਲਾਜ਼ਮ ਆਪਣੇ ਬੁਜ਼ੁਰਗ ਮਾਪਿਆਂ ਦੀ ਦੇਖਭਾਲ-ਸੰਭਾਲ ਨੂੰ ਲੈ ਕੇ ਚਿੰਤਤ ਹਨ ਤਾਂ ਹੁਣ ਇਹ ਤੁਹਾਡੇ ਲਈ ਸੁਖਦ ਖ਼ਬਰ ਹੈ। ਕੇਂਦਰ ਸਰਕਾਰ ਨੇ ਸੰਵੇਦਨਸ਼ੀਲ ਫੈਸਲਾ ਲੈਂਦਿਆਂ ਐਲਾਨ ਕੀਤਾ ਹੈ ਕਿ ਸਰਕਾਰੀ ਕਰਮਚਾਰੀ ਆਪਣੀਆਂ ਮਾਤਾ-ਪਿਤਾ ਦੀ ਦੇਖਭਾਲ ਲਈ 30 ਦਿਨਾਂ ਦੀ ਤਨਖਾਹ ਸਮੇਤ ਲੰਬੀ ਛੁੱਟੀ ਲੈ ਸਕਣਗੇ।
30 ਦਿਨਾਂ ਦੀ ਲਗਾਤਾਰ ਛੁੱਟੀ ਬਾਰੇ ਖਾਸ ਗੱਲ ਇਹ ਹੈ ਕਿ ਇਸ ਸਮੇਂ ਦੌਰਾਨ ਕਰਮਚਾਰੀ ਦੀ ਕੋਈ ਤਨਖਾਹ ਨਹੀਂ ਕੱਟੀ ਜਾਵੇਗੀ, ਯਾਨੀ ਕਿ 30 ਦਿਨਾਂ ਦੀ ਲਗਾਤਾਰ ਛੁੱਟੀ ਤੋਂ ਬਾਅਦ ਵੀ ਕਰਮਚਾਰੀ ਨੂੰ ਉਸਦੀ ਪੂਰੀ ਤਨਖਾਹ ਦਿੱਤੀ ਜਾਵੇਗੀ।
ਇਹ ਜਾਣਕਾਰੀ ਕੇਂਦਰੀ ਕਰਮਚਾਰੀ ਮਾਮਲਿਆਂ ਦੇ ਰਾਜ ਮੰਤਰੀ ਡਾ. ਜਿਤਿੰਦਰ ਸਿੰਘ ਨੇ ਰਾਜ ਸਭਾ ਵਿੱਚ ਸ਼ੇਅਰ ਕੀਤੀ। ਉਨ੍ਹਾਂ ਦੱਸਿਆ ਕਿ ਇਹ ਛੁੱਟੀ Earned Leave ਦੇ ਤਹਿਤ ਮਿਲੇਗੀ ਅਤੇ ਕਿਸੇ ਵੱਖਰੀ ਜਾਂ ਨਵੀਂ ਛੁੱਟੀ ਨੀਤੀ ਦੀ ਲੋੜ ਨਹੀਂ ਹੋਵੇਗੀ। ਹਾਲਾਂਕਿ ਇਸ ਲਈ ਇਹ ਸਾਬਤ ਕਰਨਾ ਲਾਜ਼ਮੀ ਹੋਵੇਗਾ ਕਿ ਛੁੱਟੀ ਸਿਰਫ਼ ਮਾਪਿਆਂ ਦੀ ਸੰਭਾਲ ਲਈ ਹੀ ਲਈ ਜਾ ਰਹੀ ਹੈ।
ਛੁੱਟੀਆਂ ਬਾਰੇ ਕੁਝ ਅਹਿਮ ਜਾਣਕਾਰੀਆਂ:
ਛੁੱਟੀ ਦੀ ਮਿਆਦ: 30 ਦਿਨ
ਤਨਖਾਹ ਵਿੱਚ ਕੋਈ ਕਟੌਤੀ ਨਹੀਂ ਹੋਵੇਗੀ
ਕਾਰਨ: ਕੇਵਲ ਮਾਪਿਆਂ ਦੀ ਸੰਭਾਲ
ਕਿੰਨਾ ਨੂੰ ਮਿਲੇਗੀ: ਕੇਂਦਰ ਸਰਕਾਰ ਦੇ ਕਰਮਚਾਰੀ
ਕਿਸ ਤਹਿਤ: Earned Leave ਦੇ ਤਹਿਤ
ਨਵੀਂ ਨੀਤੀ ਨਹੀਂ – ਇਹ Central Civil Services (Leave) Rules, 1972 ਦੇ ਅਧੀਨ ਹੀ ਮਿਲੇਗੀ
ਕਰਮਚਾਰੀ ਯੂਨਿਅਨਾਂ ਨੇ ਕੀਤਾ ਸੁਆਗਤ
ਕਈ ਕਰਮਚਾਰੀ ਸੰਘਠਨਾਂ ਨੇ ਸਰਕਾਰ ਦੇ ਇਸ ਕਦਮ ਨੂੰ "ਪ੍ਰਤੀਬੱਧਤਾ ਅਤੇ ਪਰਿਵਾਰਕ ਜਿੰਮੇਵਾਰੀ ਨੂੰ ਮਾਣ" ਦੇਣ ਵਾਲਾ ਐਲਾਨ ਕਰਾਰ ਦਿੱਤਾ ਹੈ। ਉਨ੍ਹਾਂ ਅਨੁਸਾਰ ਇਹ ਫੈਸਲਾ ਸਰਕਾਰੀ ਨੌਕਰੀ ਦੇ ਤਣਾਅ ਭਰੇ ਮਾਹੌਲ ਵਿੱਚ ਵਰਕ-ਲਾਈਫ ਬੈਲੈਂਸ ਨੂੰ ਮਜ਼ਬੂਤ ਕਰੇਗਾ।
- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com