ਘੋਟਕੀ [ਪਾਕਿਸਤਾਨ] (ਏਐਨਆਈ): ਪਾਕਿਸਤਾਨ ਦੀ ਮਸ਼ਹੂਰ ਟਿੱਕਟੋਕਰ ਸੁਮੀਰਾ ਰਾਜਪੂਤ ਸਿੰਧ ਦੇ ਘੋਟਕੀ ਜ਼ਿਲ੍ਹੇ ਦੇ ਬਾਗੋ ਵਾਹ ਖੇਤਰ ਵਿੱਚ ਆਪਣ ਘਰ ਵਿੱਚ ਸ਼ੱਕੀ ਹਾਲਾਤ ਵਿੱਚ ਮ੍ਰਿਤਕ ਪਾਈ ਗਈ ਹੈ। ਜੀਓ ਨਿਊਜ਼ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਇਹ ਖ਼ਬਰ ਪਾਕਿਸਤਾਨ ਵਿੱਚ ਮਨੁੱਖੀ ਅਧਿਕਾਰਾਂ ਦੀ ਵਿਗੜਦੀ ਸਥਿਤੀ ਦੀ ਇੱਕ ਹੋਰ ਭਿਆਨਕ ਉਦਾਹਰਣ ਪੇਸ਼ ਕਰਦੀ ਹੈ। ਜ਼ਬਰਦਸਤੀ ਵਿਆਹ ਅਤੇ ਜ਼ਹਿਰ ਦੇਣ ਦੇ ਦੋਸ਼ਾਂ ਦੇ ਸਾਹਮਣੇ ਆਉਣ ਨਾਲ ਇਹ ਮਾਮਲਾ ਹੋਰ ਭੱਖ ਗਿਆ ਹੈ, ਜੋ ਦੇਸ਼ ਵਿੱਚ ਔਰਤਾਂ ਅਤੇ ਡਿਜੀਟਲ ਸਿਰਜਣਹਾਰਾਂ 'ਤੇ ਹੋਣ ਵਾਲੀ ਹਿੰਸਾ ਨੂੰ ਉਜਾਗਰ ਕਰਦਾ ਹੈ।
ਜੀਓ ਨਿਊਜ਼ ਅਨੁਸਾਰ ਘੋਟਕੀ ਜ਼ਿਲ੍ਹਾ ਪੁਲਿਸ ਅਧਿਕਾਰੀ ਅਨਵਰ ਸ਼ੇਖ ਨੇ ਪੁਸ਼ਟੀ ਕੀਤੀ ਕਿ ਰਾਜਪੂਤ ਦੀ 15 ਸਾਲਾ ਧੀ ਨੇ ਦਾਅਵਾ ਕੀਤਾ ਕਿ ਉਸਦੀ ਮਾਂ ਨੂੰ ਉਨ੍ਹਾਂ ਵਿਅਕਤੀਆਂ ਦੁਆਰਾ ਜ਼ਹਿਰ ਦਿੱਤਾ ਗਿਆ, ਜੋ ਲੰਬੇ ਸਮੇਂ ਤੋਂ ਉਸ 'ਤੇ ਜ਼ਬਰਦਸਤੀ ਵਿਆਹ ਲਈ ਦਬਾਅ ਪਾ ਰਹੇ ਸਨ। ਧੀ ਨੇ ਦੋਸ਼ ਲਗਾਇਆ ਕਿ ਉਸਦੀ ਮਾਂ ਨੂੰ ਜ਼ਹਿਰੀਲੀਆਂ ਗੋਲੀਆਂ ਦਿੱਤੀਆਂ ਗਈਆਂ ਸਨ, ਜਿਸ ਕਾਰਨ ਉਸਦੀ ਮੌਤ ਹੋਈ।
ਪੜ੍ਹੋ ਇਹ ਅਹਿਮ ਖ਼ਬਰ-ਸਿੱਖ ਕਾਰੋਬਾਰੀ ਹੱਤਿਆ ਮਾਮਲਾ; ਕੈਨੇਡਾ ਪੁਲਸ ਨੇ ਤੀਜਾ ਦੋਸ਼ੀ ਕੀਤਾ ਗ੍ਰਿਫ਼ਤਾਰ
ਦੋਸ਼ਾਂ ਦੀ ਗੰਭੀਰਤਾ ਦੇ ਬਾਵਜੂਦ ਕੋਈ ਐਫ.ਆਈ.ਆਰ ਦਰਜ ਨਹੀਂ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਜਾਂਚ ਕਰ ਰਹੀ ਹੈ। ਫਿਲਹਾਲ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ, ਪਰ ਅਧਿਕਾਰੀਆਂ ਨੇ ਅਜੇ ਤੱਕ ਕਿਸੇ ਕਾਰਨ ਦੀ ਪੁਸ਼ਟੀ ਨਹੀਂ ਕੀਤੀ ਹੈ। ਰਾਜਪੂਤ ਦੇ 58,000 ਤੋਂ ਵੱਧ TikTok ਫਾਲੋਅਰਜ਼ ਅਤੇ 10 ਲੱਖ ਤੋਂ ਵੱਧ ਲਾਈਕਸ ਸਨ। ਉਸ ਦੀ ਹੱਤਿਆ ਪਾਕਿਸਤਾਨ ਵਿੱਚ ਮਹਿਲਾ ਇੰਫਲੂਐਂਜਰ ਦੀਆਂ ਨਿਸ਼ਾਨਾ ਬਣਾ ਕੇ ਕੀਤੀਆਂ ਗਈਆਂ ਹੱਤਿਆਵਾਂ ਦੀ ਲੜੀ ਵਿੱਚ ਤਾਜ਼ਾ ਹੈ। ਪਿਛਲੇ ਮਹੀਨੇ ਹੀ, ਇੱਕ ਹੋਰ 17 ਸਾਲਾ TikToker ਸਨਾ ਯੂਸਫ਼ ਨੂੰ ਇਸਲਾਮਾਬਾਦ ਦੇ ਸੈਕਟਰ G-13/1 ਵਿੱਚ ਉਸਦੇ ਘਰ ਦੇ ਅੰਦਰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com