ਅਜੀਬ ਮਾਮਲਾ! ਟ੍ਰੈਫਿਕ ਪੁਲਸ ਨੇ ਘਰ ’ਚ ਖੜ੍ਹੀ ਕਾਰ ਦਾ ਕਰ'ਤਾ ਚਲਾਨ

ਅਜੀਬ ਮਾਮਲਾ! ਟ੍ਰੈਫਿਕ ਪੁਲਸ ਨੇ ਘਰ ’ਚ ਖੜ੍ਹੀ ਕਾਰ ਦਾ ਕਰ'ਤਾ ਚਲਾਨ

ਲੁਧਿਆਣਾ - ਲੁਧਿਆਣਾ ਵਿਚ ਟ੍ਰੈਫਿਕ ਪੁਲਸ ਵੱਲੋਂ ਜਾਰੀ ਕੀਤੇ ਚਲਾਨ ਦਾ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਟ੍ਰੈਫਿਕ ਪੁਲਸ ਨੇ ਇਕ ਵਿਅਕਤੀ ਦੇ ਘਰ ਖੜ੍ਹੀ ਕਾਰ ਲਈ ਹੈਲਮੇਟ ਨਾ ਪਹਿਨਣ 'ਤੇ ਚਲਾਨ ਜਾਰੀ ਕੀਤਾ ਹੈ। ਹੁਣ ਉਹ ਵਿਅਕਤੀ ਚਲਾਨ ਠੀਕ ਕਰਵਾਉਣ ਲਈ ਟ੍ਰੈਫਿਕ ਦਫਤਰ ਦੇ ਚੱਕਰ ਲਗਾ ਰਿਹਾ ਹੈ ਪਰ ਕੋਈ ਉਸ ਦੀ ਗੱਲ ਨਹੀਂ ਸੁਣ ਰਿਹਾ।

ਪੀੜਤ ਹਰਜਿੰਦਰ ਸਿੰਘ ਨੇ ਕਿਹਾ ਕਿ ਉਸ ਨੂੰ ਇਕ ਸੁਨੇਹੇ ਰਾਹੀਂ ਪਤਾ ਲੱਗਾ ਕਿ ਉਸ ਦਾ ਹੈਲਮੇਟ ਟ੍ਰੈਫਿਕ ਪੁਲਸ ਵੱਲੋਂ ਆਨਲਾਈਨ ਚਲਾਨ ਕੀਤਾ ਗਿਆ ਹੈ ਜਦੋਂਕਿ ਇਹ ਨੰਬਰ ਉਸ ਦੀ ਕਾਰ ਦਾ ਹੈ ਤੇ ਕਾਰ ਉਸ ਦੇ ਘਰ ਖੜ੍ਹੀ ਸੀ। ਇਸ ਤੋਂ ਬਾਅਦ ਉਹ ਇਸ ਨੂੰ ਠੀਕ ਕਰਵਾਉਣ ਲਈ ਟ੍ਰੈਫਿਕ ਦਫਤਰ ਗਿਆ ਪਰ ਉਸ ਨੂੰ ਕੋਈ ਢੁਕਵਾਂ ਜਵਾਬ ਨਹੀਂ ਦਿੱਤਾ ਗਿਆ।

ਟ੍ਰੈਫਿਕ ਪੁਲਸ ਦੀ ਇਸ ਗਲਤੀ ਦਾ ਖਮਿਆਜ਼ਾ ਉਸ ਨੂੰ ਭੁਗਤਣਾ ਪੈ ਰਿਹਾ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਵਿਭਾਗ ਦਾ ਵੀ ਮਜ਼ਾਕ ਉਡਾਇਆ ਜਾ ਰਿਹਾ ਹੈ। ਟ੍ਰੈਫਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸਿਰਫ਼ ਇਕ ਕਲੈਰੀਕਲ ਗਲਤੀ ਹੈ, ਜਿਸ ਨੂੰ ਜਲਦੀ ਹੀ ਹੱਲ ਕੀਤਾ ਜਾ ਰਿਹਾ ਹੈ।
 

Credit : www.jagbani.com

  • TODAY TOP NEWS