ਹਾਏ ਓ ਗਰੀਬੀ! ਕਾਰ, 25 ਲੱਖ ਤੋਂ ਵੱਧ ਦੀ ਆਮਦਨ, ਫਿਰ ਵੀ ਮਿਲ ਰਹੀ ਸਰਕਾਰੀ ਕਣਕ

ਹਾਏ ਓ ਗਰੀਬੀ! ਕਾਰ, 25 ਲੱਖ ਤੋਂ ਵੱਧ ਦੀ ਆਮਦਨ, ਫਿਰ ਵੀ ਮਿਲ ਰਹੀ ਸਰਕਾਰੀ ਕਣਕ

ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਅੰਨਪੂਰਨਾ ਯੋਜਨਾ ਤਹਿਤ ਦੇਸ਼ ਦੇ 80 ਕਰੋੜ ਲੋਕਾਂ ਨੂੰ ਮੁਫ਼ਤ ਅਨਾਜ ਦਾ ਲਾਭ ਮਿਲ ਰਿਹਾ ਹੈ। ਇਹ ਯੋਜਨਾ ਗਰੀਬ ਲੋਕਾਂ ਨੂੰ ਮੁਫ਼ਤ ਅਨਾਜ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੀ ਗਈ ਸੀ ਪਰ ਕਈ ਅਮੀਰ ਲੋਕ ਵੀ ਇਸ ਸਕੀਮ ਦਾ ਫਾਇਦਾ ਚੁੱਕ ਰਹੇ ਹਨ। ਸੂਤਰਾਂ ਮੁਤਾਬਕ, ਇਨ੍ਹਾਂ ਵਿੱਚ ਉਹ ਲੋਕ ਸ਼ਾਮਲ ਹਨ ਜੋ ਕੋਠੀਆਂ-ਕਾਰਾਂ ਦੇ ਮਾਲਕ ਹਨ ਅਤੇ ਆਮਦਨ ਕਰ ਅਦਾ ਕਰਦੇ ਹਨ।

ਸੂਤਰਾਂ ਮੁਤਾਬਕ, ਸਾਲਾਨਾ 25 ਲੱਖ ਰੁਪਏ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਨੇ ਵੀ ਰਾਸ਼ਨ ਕਾਰਡ ਬਣਾਇਆ ਹੋਇਆ ਹੈ। ਰਾਸ਼ਟਰੀ ਖੁਰਾਕ ਸੁਰੱਖਿਆ ਯੋਜਨਾ ਤਹਿਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਰਾਸ਼ਨ ਕਾਰਡ ਬਣਾਏ ਹਨ ਜੋ ਇਸਦੇ ਯੋਗ ਨਹੀਂ ਹਨ। ਇਨ੍ਹਾਂ ਵਿੱਚ ਉਹ ਲੋਕ ਸ਼ਾਮਲ ਹਨ ਜੋ ਆਮਦਨ ਕਰ ਅਦਾ ਕਰਦੇ ਹਨ, ਜੀਐੱਸਟੀ ਨੰਬਰ ਨਾਲ ਕਾਰੋਬਾਰ ਕਰਦੇ ਹਨ, ਚਾਰ ਪਹੀਆ ਵਾਹਨਾਂ ਦੇ ਮਾਲਕ ਹਨ। ਅਜਿਹੇ ਲੋਕ ਗਰੀਬਾਂ ਦਾ ਹੱਕ ਮਾਰ ਰਹੇ ਹਨ। 

Credit : www.jagbani.com

  • TODAY TOP NEWS