ਭਾਰਤ ’ਚ ਸਿਰਫ਼ 20 ਲੱਖ ਕੁਨੈਕਸ਼ਨ ਦੇ ਸਕਦੀ ਹੈ 'ਸਟਾਰਲਿੰਕ'

ਭਾਰਤ ’ਚ ਸਿਰਫ਼ 20 ਲੱਖ ਕੁਨੈਕਸ਼ਨ ਦੇ ਸਕਦੀ ਹੈ 'ਸਟਾਰਲਿੰਕ'

ਨਵੀਂ ਦਿੱਲੀ-ਦੂਰਸੰਚਾਰ ਰਾਜ ਮੰਤਰੀ ਪੇਮਾਸਨੀ ਚੰਦਰਸ਼ੇਖਰ ਨੇ ਕਿਹਾ ਕਿ ਉਦਯੋਗਪਤੀ ਐਲਨ ਮਸਕ ਦੀ ਅਗਵਾਈ ਵਾਲੀ ਸੈਟੇਲਾਈਟ ਸੰਚਾਰ ਸੇਵਾਦਾਤਾ ਕੰਪਨੀ ਸਟਾਰਲਿੰਕ ਭਾਰਤ ’ਚ ਸਿਰਫ਼ 20 ਲੱਖ ਕੁਨੈਕਸ਼ਨ ਦੇ ਸਕਦੀ ਹੈ। ਅਜਿਹੇ ’ਚ ਜਨਤਕ ਖੇਤਰ ਦੀ ਬੀ. ਐੱਸ. ਐੱਨ. ਐੱਲ. ਸਮੇਤ ਹੋਰ ਦੂਰਸੰਚਾਰ ਕੰਪਨੀਆਂ ਨੂੰ ਕੋਈ ਖ਼ਤਰਾ ਨਹੀਂ ਹੈ।
ਉਨ੍ਹਾਂ ਇੱਥੇ ਬੀ. ਐੱਸ. ਐੱਨ. ਐੱਲ. ਦੀ ਸਮੀਖਿਆ ਬੈਠਕ ਮੌਕੇ ਕਿਹਾ, ‘‘ਸਟਾਰਲਿੰਕ ਦੇ ਭਾਰਤ ’ਚ ਸਿਰਫ਼ 20 ਲੱਖ ਗਾਹਕ ਹੋ ਸਕਦੇ ਹਨ ਅਤੇ ਉਹ 200 ਐੱਮ. ਬੀ. ਪੀ. ਐੱਸ. ਤੱਕ ਦੀ ਸਪੀਡ ਪ੍ਰਦਾਨ ਕਰ ਸਕਦੀ ਹੈ। ਇਸ ਦੇ ਨਾਲ ਦੂਰਸੰਚਾਰ ਸੇਵਾਵਾਂ ’ਤੇ ਕੋਈ ਅਸਰ ਨਹੀਂ ਪਵੇਗਾ।’’

ਸੈਟਕਾਮ ਸੇਵਾਵਾਂ ਲਈ ਪੇਂਡੂ ਅਤੇ ਦੂਰ-ਦੁਰਾਡੇ ਦੇ ਖੇਤਰਾਂ ਨੂੰ ਟੀਚੇ ’ਤੇ ਰੱਖਿਆ ਜਾਵੇਗਾ, ਜਿੱਥੇ ਬੀ. ਐੱਸ. ਐੱਨ. ਐੱਲ. ਦੀ ਚੰਗੀ ਮੌਜੂਦਗੀ ਹੈ। ਉਨ੍ਹਾਂ ਕਿਹਾ ਕਿ ਸੈਟਕਾਮ ਸੇਵਾਵਾਂ ਦੀ ਸ਼ੁਰੂਆਤੀ ਲਾਗਤ ਬਹੁਤ ਜ਼ਿਆਦਾ ਹੋਵੇਗੀ ਅਤੇ ਮਹੀਨਾਵਾਰ ਲਾਗਤ ਲੱਗਭਗ 3,000 ਰੁਪਏ ਹੋ ਸਕਦੀ ਹੈ।

ਸ਼ੁਰੂਆਤੀ ਕੀਮਤ 3000 ਰੁਪਏ ਹੋਵੇਗੀ
ਖਾਸ ਗੱਲ ਇਹ ਹੈ ਕਿ ਇਨ੍ਹਾਂ ਥਾਵਾਂ 'ਤੇ BSNL ਦੀ ਮਹੱਤਵਪੂਰਨ ਮੌਜੂਦਗੀ ਹੈ। ਉਨ੍ਹਾਂ ਕਿਹਾ ਕਿ Satcom ਸੇਵਾਵਾਂ ਦੀ ਸ਼ੁਰੂਆਤੀ ਲਾਗਤ ਬਹੁਤ ਜ਼ਿਆਦਾ ਹੋਵੇਗੀ ਅਤੇ ਇਸਦੀ ਮਹੀਨਾਵਾਰ ਲਾਗਤ ਲਗਭਗ 3,000 ਰੁਪਏ ਹੋ ਸਕਦੀ ਹੈ। ਸਮੀਖਿਆ ਮੀਟਿੰਗ ਦੌਰਾਨ, ਮੰਤਰੀ ਨੇ ਕਿਹਾ ਕਿ BSNL ਦੀ 4G ਸੇਵਾ ਸ਼ੁਰੂ ਕਰਨ ਦਾ ਕੰਮ ਪੂਰਾ ਹੋ ਗਿਆ ਹੈ ਅਤੇ ਫਿਲਹਾਲ ਟੈਰਿਫ ਵਧਾਉਣ ਦੀ ਕੋਈ ਯੋਜਨਾ ਨਹੀਂ ਹੈ।

Credit : www.jagbani.com

  • TODAY TOP NEWS