ਦੇਸ਼ ਵਧਿਆ ਰੁਤਬਾ, ਇਕ ਹੋਰ ਅਮਰੀਕੀ ਕੰਪਨੀ ਦੇ CEO ਬਣੇ ਭਾਰਤੀ ਮੂਲ ਦੇ ਸ਼ੈਲੇਸ਼ ਜੇਜੁਰੀਕਰ

ਦੇਸ਼ ਵਧਿਆ ਰੁਤਬਾ, ਇਕ ਹੋਰ ਅਮਰੀਕੀ ਕੰਪਨੀ ਦੇ CEO  ਬਣੇ ਭਾਰਤੀ ਮੂਲ ਦੇ ਸ਼ੈਲੇਸ਼ ਜੇਜੁਰੀਕਰ

ਨਵੀਂ ਦਿੱਲੀ  - ਅਮਰੀਕਾ ਦੀਆਂ ਰੋਜ਼ਾਨਾ ਖਪਤ ਦੀਆਂ ਘਰੇਲੂ ਵਸਤਾਂ ਬਣਾਉਣ ਵਾਲੀ ਪ੍ਰਾਕਟਰ ਐਂਡ ਗੈਂਬਲ (ਪੀ. ਐਂਡ ਜੀ.) ਕੰਪਨੀ ਨੇ ਭਾਰਤ ’ਚ ਜੰਮੇ ਸ਼ੈਲੇਸ਼ ਜੇਜੁਰੀਕਰ ਨੂੰ ਆਪਣਾ ਅਗਲਾ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਨਿਯੁਕਤ ਕੀਤਾ ਹੈ । ਜੇਜੁਰੀਕਰ ਇਕ ਜਨਵਰੀ 2026 ਤੋਂ ਖਪਤਕਾਰ ਸਾਮਾਨ ਬਣਾਉਣ ਵਾਲੀ ਇਸ ਬਹੁਰਾਸ਼ਟਰੀ ਕੰਪਨੀ ਦੀ ਅਗਵਾਈ ਕਰਨਗੇ।

ਪੀ. ਐਂਡ ਜੀ. ਭਾਰਤੀ ਬਾਜ਼ਾਰ ’ਚ ਵੀ ਇਕ ਮੋਹਰੀ ਐੱਫ. ਐੱਮ. ਸੀ. ਜੀ. ਕੰਪਨੀ ਹੈ, ਜੋ ਏਰੀਅਲ, ਟਾਈਡ, ਵ੍ਹਿਸਪਰ, ਓਲੇ, ਜਿਲੇਟ, ਅੰਬੀਪੁਰ, ਪੈਂਪਰਸ, ਪੈਂਟੀਨ, ਓਰਲ-ਬੀ, ਹੈੱਡ ਐਂਡ ਸ਼ੋਲਡਰਸ ਅਤੇ ਵਿਕਸ ਵਰਗੇ ਬ੍ਰਾਂਡ ਦੇ ਨਾਲ ਕੰਮ ਕਰਦੀ ਹੈ। ਸਿਨਸਿਨਾਟੀ (ਓਹੀਓ) ਸਥਿਤ ਕੰਪਨੀ ਦੇ ਬਿਆਨ ਅਨੁਸਾਰ ਜੇਜੁਰੀਕਰ (58) 1989 ’ਚ ਸਹਾਇਕ ਬ੍ਰਾਂਡ ਪ੍ਰਬੰਧਕ ਦੇ ਰੂਪ ’ਚ ਪ੍ਰਾਕਟਰ ਐਂਡ ਗੈਂਬਲ (ਪੀ. ਐਂਡ ਜੀ.) ’ਚ ਸ਼ਾਮਲ ਹੋਏ ਸਨ। ਟਾਪ ਲੀਡਰਸ਼ਿਪ ਤਬਦੀਲੀ ਦੇ ਤਹਿਤ ਉਹ ਜਾਨ ਮੋਲਰ ਦੀ ਥਾਂ ਲੈਣਗੇ।

Credit : www.jagbani.com

  • TODAY TOP NEWS