ਭਾਰਤ 'ਤੇ ਲੱਗ ਸਕਦੈ 20 ਤੋਂ 25 ਫੀਸਦੀ ਤਕ ਟੈਰਿਫ! ਟਰੰਪ ਨੇ ਦਿੱਤੇ ਸੰਕੇਤ

ਭਾਰਤ 'ਤੇ ਲੱਗ ਸਕਦੈ 20 ਤੋਂ 25 ਫੀਸਦੀ ਤਕ ਟੈਰਿਫ! ਟਰੰਪ ਨੇ ਦਿੱਤੇ ਸੰਕੇਤ

ਬਿਜ਼ਨੈੱਸ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਇੱਕ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਭਾਰਤ 'ਤੇ 20 ਤੋਂ 25 ਫੀਸਦੀ ਦੀ ਦਰਾਮਦ ਡਿਊਟੀ (ਟੈਰਿਫ) ਲਗਾਈ ਜਾ ਸਕਦੀ ਹੈ। ਹਾਲਾਂਕਿ, ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਸ ਸਬੰਧ ਵਿੱਚ ਅਜੇ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ ਹੈ। ਟਰੰਪ ਏਅਰ ਫੋਰਸ ਵਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ, ਜਿੱਥੇ ਇੱਕ ਪੱਤਰਕਾਰ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਭਾਰਤ ਅਮਰੀਕਾ ਦੇ ਵਧੇ ਹੋਏ ਟੈਰਿਫ ਲਈ ਆਪਣੇ ਆਪ ਨੂੰ ਤਿਆਰ ਕਰ ਰਿਹਾ ਹੈ। ਇਸ 'ਤੇ ਟਰੰਪ ਨੇ ਜਵਾਬ ਦਿੱਤਾ ਕਿ ਮੈਨੂੰ ਵੀ ਅਜਿਹਾ ਲੱਗਦਾ ਹੈ।

ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਭਾਰਤ ਇੱਕ ਚੰਗਾ ਦੋਸਤ ਰਿਹਾ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਭਾਰਤ ਨੇ ਕਈ ਦੇਸ਼ਾਂ ਦੇ ਮੁਕਾਬਲੇ ਅਮਰੀਕੀ ਸਾਮਾਨਾਂ 'ਤੇ ਸਭ ਤੋਂ ਵੱਧ ਟੈਰਿਫ ਲਗਾਇਆ ਹੈ। ਉਨ੍ਹਾਂ ਕਿਹਾ ਕਿ ਤੁਸੀਂ ਇਹ ਜਾਣਦੇ ਹੋ, ਭਾਰਤ ਨੇ ਹੁਣ ਤੱਕ ਲਗਭਗ ਸਭ ਤੋਂ ਵੱਧ ਟੈਰਿਫ ਲਗਾਇਆ ਹੈ।

ਇਸ ਦੌਰਾਨ, ਟਰੰਪ ਨੇ ਇਹ ਵੀ ਕਿਹਾ ਕਿ ਭਾਰਤ ਉਸਦਾ ਦੋਸਤ ਹੈ। ਇਸ ਦੇ ਨਾਲ ਹੀ, ਟਰੰਪ ਨੇ ਇੱਕ ਵਾਰ ਫਿਰ ਦਾਅਵਾ ਕੀਤਾ ਕਿ ਉਸਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਕਰਵਾਈ ਸੀ। ਇਹ ਇੱਕ ਵਧੀਆ ਕਦਮ ਸੀ। ਪਾਕਿਸਤਾਨ ਨੇ ਵੀ ਇਸ ਵਿੱਚ ਚੰਗਾ ਕੰਮ ਕੀਤਾ। ਅਸੀਂ ਮਿਲ ਕੇ ਬਹੁਤ ਸਾਰੇ ਚੰਗੇ ਸਮਝੌਤੇ ਕੀਤੇ।

Credit : www.jagbani.com

  • TODAY TOP NEWS