ਗੁਰਦਾਸਪੁਰ : ਅੱਜ ਸ਼ਾਮ ਗੁਰਦਾਸਪੁਰ ਪੁਲਸ ਦੀ ਟੀਮ ਨੇ SSP ਆਦਿੱਤਿਆ ਦੀ ਅਗਵਾਈ ਹੇਠ ਇਕ ਵੱਡੀ ਕਾਰਵਾਈ ਕਰਦਿਆਂ ਸ਼ਹਿਰ ਦੇ ਵਿਚਕਾਰ ਸਥਿਤ ਕੁੱਕੂ ਦੇ ਢਾਬੇ ’ਤੇ ਛਾਪਾ ਮਾਰਿਆ। ਛਾਪੇ ਤੋਂ ਬਾਅਦ ਪੁਲਸ ਨੇ ਦਾਅਵਾ ਕੀਤਾ ਕਿ ਢਾਬੇ ਦੇ ਮਾਲਕ ਸਮੇਤ 10 ਲੋਕਾਂ ਨੂੰ ਹੋਟਲ ਵਿੱਚ ਜੂਆ ਖੇਡਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਦੇ ਕੋਲੋਂ ਢਾਈ ਲੱਖ ਰੁਪਏ ਤੋਂ ਵੱਧ ਰਕਮ ਅਤੇ ਜੂਆ ਖੇਡਣ ਵਾਲਾ ਸਮਾਨ ਵੀ ਬਰਾਮਦ ਹੋਇਆ ਹੈ।

ਮੌਕੇ ’ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਇਸ ਹੋਟਲ ਵਿੱਚ ਕੁਝ ਲੋਕ ਜੂਆ ਖੇਡ ਰਹੇ ਹਨ, ਜਿਸ ਤੋਂ ਬਾਅਦ ਪੁਲਸ ਟੀਮ ਨੇ ਤੁਰੰਤ ਇੱਥੇ ਛਾਪਾ ਮਾਰਿਆ। ਛਾਪੇ ਦੌਰਾਨ ਸਾਹਮਣੇ ਆਇਆ ਕਿ ਹੋਟਲ ਦਾ ਮਾਲਕ ਅਤੇ ਹੋਰ ਨੌ ਲੋਕ ਹੋਟਲ ਦੇ ਇਕ ਕਮਰੇ ਵਿੱਚ ਜੂਆ ਖੇਡ ਰਹੇ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰਿਆਂ ਦੇ ਕੋਲੋਂ 2.50 ਲੱਖ ਰੁਪਏ ਤੋਂ ਵੱਧ ਰਕਮ ਬਰਾਮਦ ਹੋਈ ਹੈ ਅਤੇ ਜੂਆ ਖੇਡਣ ਵਿੱਚ ਵਰਤੇ ਜਾਣ ਵਾਲਾ ਡਾਈਸ ਤੇ ਹੋਰ ਸਮੱਗਰੀ ਵੀ ਮਿਲੀ ਹੈ।
ਉਨ੍ਹਾਂ ਕਿਹਾ ਕਿ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਸੰਬੰਧਤ ਧਾਰਾਵਾਂ ਹੇਠ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇਗੀ ਕਿ ਜੂਏ ਦਾ ਇਹ ਧੰਦਾ ਕਦੋਂ ਤੋਂ ਅਤੇ ਕਿੱਥੇ ਕਿੱਥੇ ਚੱਲ ਰਿਹਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Credit : www.jagbani.com