ਦੋ ਮਹਿਲਾ ਯੂ-ਟਿਊਬਰ ਗ੍ਰਿਫ਼ਤਾਰ, ਲੱਗੇ ਇਹ ਦੋਸ਼

ਦੋ ਮਹਿਲਾ ਯੂ-ਟਿਊਬਰ ਗ੍ਰਿਫ਼ਤਾਰ, ਲੱਗੇ ਇਹ ਦੋਸ਼

ਮੇਰਠ (ਏਜੰਸੀ)- ਮੇਰਠ ਜ਼ਿਲ੍ਹੇ ਦੇ ਬ੍ਰਹਮਪੁਰੀ ਪੁਲਸ ਸਟੇਸ਼ਨ ਦੀ ਪੁਲਸ ਨੇ ਸੋਸ਼ਲ ਮੀਡੀਆ 'ਤੇ ਅਫਵਾਹਾਂ ਫੈਲਾਉਣ ਦੇ ਦੋਸ਼ ਵਿੱਚ 2 ਮਹਿਲਾ ਯੂ-ਟਿਊਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਸਰਕਲ ਅਫਸਰ ਸੌਮਿਆ ਅਸਥਾਨਾ ਨੇ ਬੁੱਧਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗ੍ਰਿਫ਼ਤਾਰ ਕੀਤੀਆਂ ਗਈਆਂ ਔਰਤਾਂ ਵਿੱਚ ਖੱਟਾ ਰੋਡ 'ਤੇ ਰਾਸ਼ਿਦ ਨਗਰ ਦੀ ਰਹਿਣ ਵਾਲੀ ਲਾਇਬਾ (22) ਅਤੇ ਮਾਧਵਪੁਰਮ ਅੰਬੇਡਕਰ ਨਗਰ ਦੀ ਰਹਿਣ ਵਾਲੀ ਮੀਨਾਕਸ਼ੀ (22) ਸ਼ਾਮਲ ਹਨ। ਦੋਵਾਂ 'ਤੇ ਭਾਰਤੀ ਨਿਆਂ ਸੰਹਿਤਾ ਅਤੇ ਭਾਰਤੀ ਸੂਚਨਾ ਤਕਨਾਲੋਜੀ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

Credit : www.jagbani.com

  • TODAY TOP NEWS