ਨੈਸ਼ਨਲ ਡੈਸਕ- ਭਾਰੀ ਬਾਰਿਸ਼ ਕਾਰਨ ਭਾਰਤ ਦੇ ਕਈ ਸੂਬੇ ਇਸ ਸਮੇਂ ਹੜ੍ਹ ਦੀ ਸਥਿਤੀ ਨਾਲ ਜੂਝ ਰਹੇ ਹਨ। ਇਸੇ ਦੌਰਾਨ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਦੀਆਂ ਨਦੀਆਂ ਵੀ ਖ਼ਤਰੇ ਦੇ ਨਿਸ਼ਾਨ 'ਤੇ ਵਗ ਰਹੀਆਂ ਹਨ। ਇਸ ਖ਼ਤਰਨਾਕ ਸਥਿਤੀ ਦੌਰਾਨ ਵੀ ਕੁਝ ਲੋਕ ਵੀਡੀਓਜ਼ ਤੇ ਰੀਲਜ਼ ਬਣਾਉਣ ਤੋਂ ਪਿੱਛੇ ਨਹੀਂ ਹਟ ਰਹੇ। ਅਜਿਹੇ ਲੋਕਾਂ ਨੂੰ ਸਬਕ ਸਿਖਾਉਣ ਲਈ ਪ੍ਰਯਾਗਰਾਜ ਪੁਲਸ ਸਖ਼ਤੀ ਕਰਨ ਜਾ ਰਹੀ ਹੈ।
ਪ੍ਰਯਾਗਰਾਜ ਦੇ ਡਿਪਟੀ ਕਮਿਸ਼ਨਰ ਅਭਿਸ਼ੇਕ ਭਾਰਤੀ ਨੇ ਸ਼ਹਿਰ ਦੇ ਸਾਰੇ ਥਾਣਾ ਇੰਚਾਰਜਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਹਨ ਤੇ ਥਾਣੇਦਾਰਾਂ ਨੇ ਆਪਣੇ-ਆਪਣੇ ਇਲਾਕਿਆਂ ਦਾ ਦੌਰਾ ਕਰ ਕੇ ਪਾਣੀ 'ਚ ਸੈਲਫੀਆਂ ਲੈਣ ਤੇ ਰੀਲਜ਼ ਨਾ ਬਣਾਉਣ ਦੀ ਅਨਾਊਂਸਮੈਂਟ ਕਰਵਾਈ। ਕਿਹਾ ਗਿਆ ਕਿ ਜੇਕਰ ਕੋਈ ਨਿਰਦੇਸ਼ਾਂ ਦਾ ਪਾਲਣ ਨਹੀਂ ਕਰੇਗਾ ਤੇ ਰੀਲਜ਼ ਬਣਾਉਂਦਾ ਫੜਿਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਆਫ਼ ਪੁਲਸ ਅਭਿਸ਼ੇਕ ਭਾਰਤੀ ਨੇ ਇਸ ਦੀ ਨਿਗਰਾਨੀ ਲਈ ਏ.ਸੀ.ਪੀਜ਼ ਦੀ ਇੱਕ ਟੀਮ ਵੀ ਬਣਾਈ ਹੈ। ਇਸ ਦੇ ਲਈ ਪੁਲਸ ਅਤੇ ਪ੍ਰਸ਼ਾਸਨ ਵੱਲੋਂ ਇੱਕ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ ਕਿ ਕੋਈ ਵੀ ਨਦੀ ਦੇ ਨੇੜੇ ਨਾ ਜਾਵੇ। ਭਾਰਤੀ ਨੇ ਕਿਹਾ ਕਿ ਇਹ ਕਦਮ ਹੜ੍ਹ ਦੇ ਪਾਣੀ ਕਾਰਨ ਹੋਣ ਵਾਲੇ ਅਕਸਰ ਹਾਦਸਿਆਂ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com