ਲੁਧਿਆਣਾ- ਹੈਬੋਵਾਲ ਅਧੀਨ ਆਉਂਦੇ ਜਗਤਪੁਰੀ ਚੌਂਕੀ ਦੇ ਇਲਾਕੇ ’ਚ ਆਪਸੀ ਰੰਜਿਸ਼ ਕਾਰਨ ਦੋ ਧਿਰਾਂ ਆਹਮੋ-ਸਾਹਮਣੇ ਹੋ ਗਈਆਂ। ਇਸ ਦੌਰਾਨ ਦੋਵਾਂ ਧਿਰਾਂ ਨੇ ਇਕ-ਦੂਜੇ ’ਤੇ ਗੋਲ਼ੀਆਂ ਚਲਾਈਆਂ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਧਿਰਾਂ ਵੱਲੋਂ ਇਕ ਦਰਜਨ ਦੇ ਕਰੀਬ ਗੋਲ਼ੀਆਂ ਚਲਾਈਆਂ ਗਈਆਂ। ਜਾਂਚ ਦੌਰਾਨ ਪੁਲਸ ਨੂੰ ਮੌਕੇ ਤੋਂ ਖਾਲੀ ਖੋਲ ਵੀ ਮਿਲੇ।

ਮੌਕੇ ’ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਝਗੜਾ 2 ਵਾਹਨਾਂ ਦੀ ਟੱਕਰ ਕਾਰਨ ਹੋਇਆ ਹੈ, ਜਦਕਿ ਲੋਕਾਂ ਦਾ ਕਹਿਣਾ ਹੈ ਕਿ ਰੂਪੇਸ਼ ਅਤੇ ਪ੍ਰਿਯਾਂਸ਼ੂ ਦੇ ਗੁੱਟਾਂ ਵਿਚਕਾਰ ਪੁਰਾਣੀ ਰੰਜਿਸ਼ ਹੈ। ਪੁਲਸ ਨੇ ਇਕ ਧਿਰ ਦੀ ਕਾਰ ਜ਼ਬਤ ਕਰ ਲਈ ਹੈ ਅਤੇ ਦੂਜੇ ਧੜੇ ਦੇ 5 ਨੌਜਵਾਨਾਂ ਨੂੰ ਹਿਰਾਸਤ ’ਚ ਲੈ ਲਿਆ। ਜਾਂਚ ਤੋਂ ਬਾਅਦ ਪੁਲਸ ਨੇ ਦੇਰ ਰਾਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਜਾਣਕਾਰੀ ਅਨੁਸਾਰ ਰੂਪੇਸ਼ ਅਤੇ ਪ੍ਰਿਯਾਂਸ਼ੂ ਦੇ ਗਰੁੱਪਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਪੁਰਾਣੀ ਰੰਜਿਸ਼ ਹੈ। ਬੁੱਧਵਾਰ ਸਵੇਰੇ ਰੰਜਿਸ਼ ਕਾਰਨ ਦੋਵੇਂ ਇਕੱਠੇ ਹੋ ਗਏ ਅਤੇ ਇਸ ਦੌਰਾਨ ਦੂਜੇ ਗਰੁੱਪ ਦੇ ਲੋਕਾਂ ਨੇ ਰੂਪੇਸ਼ ਦੇ ਗਰੁੱਪ ’ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਰੂਪੇਸ਼ ਦੇ ਹੱਥ ’ਤੇ ਗੰਭੀਰ ਸੱਟਾਂ ਲੱਗੀਆਂ। ਇਸ ਸਬੰਧੀ ਰੂਪੇਸ਼ ਦੁਪਹਿਰ ਨੂੰ ਸ਼ਿਕਾਇਤ ਕਰਨ ਲਈ ਪੁਲਸ ਕੋਲ ਗਿਆ।

ਸ਼ਾਮ ਦਾ ਸਮਾਂ ਪੁਲਸ ਚੌਂਕੀ ਨੇੜੇ ਤੈਅ ਹੋਇਆ
ਸੂਤਰਾਂ ਦਾ ਕਹਿਣਾ ਹੈ ਕਿ ਸਵੇਰੇ ਹੋਈ ਲੜਾਈ ਤੋਂ ਬਾਅਦ ਦੋਵਾਂ ਗਰੁੱਪਾਂ ਨੇ ਸ਼ਾਮ 5 ਵਜੇ ਸੰਗਮ ਚੌਂਕ ਨੇੜੇ ਇਕ-ਦੂਜੇ ਦੇ ਸਾਹਮਣੇ ਆਉਣ ਦਾ ਸਮਾਂ ਤੈਅ ਕੀਤਾ। ਦੋਵੇਂ ਗਰੁੱਪ ਪੁਲਸ ਤੋਂ ਕਿੰਨੇ ਨਿਡਰ ਹਨ, ਇਹ ਉਨ੍ਹਾਂ ਵੱਲੋਂ ਮੁਲਾਕਾਤ ਲਈ ਨਿਰਧਾਰਿਤ ਜਗ੍ਹਾ ਤੋਂ ਪਤਾ ਲੱਗ ਸਕਦਾ ਹੈ, ਕਿਉਂਕਿ ਜਗਤਪੁਰੀ ਪੁਲਸ ਚੌਂਕੀ ਸੰਗਮ ਚੌਂਕੀ ਤੋਂ ਥੋੜ੍ਹੀ ਦੂਰੀ ’ਤੇ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com