ਨਾਸਾ ਦੇ 2 ਮਿਸ਼ਨ ਬੰਦ ਕਰ ਰਿਹੈ ਟਰੰਪ ਪ੍ਰਸ਼ਾਸਨ

ਨਾਸਾ ਦੇ 2 ਮਿਸ਼ਨ ਬੰਦ ਕਰ ਰਿਹੈ ਟਰੰਪ ਪ੍ਰਸ਼ਾਸਨ

ਵਾਸ਼ਿੰਗਟਨ–ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪ੍ਰਸ਼ਾਸਨ ਪੁਲਾੜ ਏਜੰਸੀ ਨਾਸਾ ਦੇ 2 ਮਿਸ਼ਨਾਂ ਨੂੰ ਬੰਦ ਕਰਨ ਵੱਲ ਵਧ ਰਿਹਾ ਹੈ, ਜੋ ਗ੍ਰੀਨਹਾਊਸ ਗੈਸਾਂ ਅਤੇ ਬੂਟਿਆਂ ਦੀ ਸਿਹਤ ਦੀ ਨਿਗਰਾਨੀ ਨਾਲ ਸਬੰਧਤ ਹਨ। ਟਰੰਪ ਪ੍ਰਸ਼ਾਸਨ ਦਾ ਇਹ ਕਦਮ ਵਿਗਿਆਨੀਆਂ, ਨੀਤੀ ਨਿਰਮਾਤਾਵਾਂ ਅਤੇ ਕਿਸਾਨਾਂ ਲਈ ਇਕ ਮਹੱਤਵਪੂਰਨ ਡੇਟਾ ਸਰੋਤ ਨੂੰ ਬੰਦ ਕਰ ਸਕਦਾ ਹੈ। ਵਿੱਤੀ ਸਾਲ 2026 ਲਈ ਅਮਰੀਕੀ ਰਾਸ਼ਟਰਪਤੀ ਦੇ ਬਜਟ ਪ੍ਰਸਤਾਵ ਵਿਚ ‘ਔਰਬਿਟਿੰਗ ਕਾਰਬਨ ਆਬਜ਼ਰਵੇਟਰੀ’ ਮਿਸ਼ਨਾਂ ਲਈ ਕੋਈ ਫੰਡ ਸ਼ਾਮਲ ਨਹੀਂ ਹੈ। ਇਹ ਮਿਸ਼ਨ ਸਹੀ ਢੰਗ ਨਾਲ ਦਿਖਾ ਸਕਦੇ ਹਨ ਕਿ ਕਾਰਬਨ ਡਾਈਆਕਸਾਈਡ ਨੂੰ ਕਿੱਥੇ ਛੱਡਿਆ ਅਤੇ ਸੋਖਿਆ ਜਾ ਰਿਹਾ ਹੈ ਅਤੇ ਫਸਲਾਂ ਕਿੰਨੀ ਚੰਗੀ ਤਰ੍ਹਾਂ ਵਧ ਰਹੀਆਂ ਹਨ। ਨਾਸਾ ਨੇ ਇਕ ਬਿਆਨ ਵਿਚ ਕਿਹਾ ਕਿ ਇਨ੍ਹਾਂ ਮਿਸ਼ਨਾਂ ਨੂੰ ‘ਰਾਸ਼ਟਰਪਤੀ ਦੇ ਏਜੰਡੇ ਅਤੇ ਬਜਟ ਤਰਜੀਹਾਂ ਦੇ ਅਨੁਸਾਰ’ ਖਤਮ ਕੀਤਾ ਜਾ ਰਿਹਾ ਹੈ।

Credit : www.jagbani.com

  • TODAY TOP NEWS