ਇੰਗਲੈਂਡ ਸੀਰੀਜ਼ ਤੋਂ ਬਾਅਦ ਗਿੱਲ ਇਸ ਟੀਮ ਦੀ ਸੰਭਾਲਣਗੇ ਕਮਾਨ

ਇੰਗਲੈਂਡ ਸੀਰੀਜ਼ ਤੋਂ ਬਾਅਦ ਗਿੱਲ ਇਸ ਟੀਮ ਦੀ ਸੰਭਾਲਣਗੇ ਕਮਾਨ

ਨਵੀਂ ਦਿੱਲੀ- ਭਾਰਤੀ ਟੈਸਟ ਕਪਤਾਨ ਸ਼ੁੱਭਮਨ ਗਿੱਲ ਨੂੰ ਵੀਰਵਾਰ 28 ਅਗਸਤ ਤੋਂ ਸ਼ੁਰੂ ਹੋ ਰਹੇ ਦਲੀਪ ਟ੍ਰਾਫੀ ਟੂਰਨਾਮੈਂਟ ਲਈ ਉੱਤਰ ਖੇਤਰ ਦਾ ਕਪਤਾਨ ਬਣਾਇਆ ਗਿਆ ਹੈ। ਗਿੱਲ ਦੀ ਕਪਤਾਨੀ ’ਚ ਭਾਰਤ ਨੇ ਇੰਗਲੈਂਡ ’ਚ ਟੈਸਟ ਮੈਚਾਂ ਦੀ ਲੜੀ 2-2 ਨਾਲ ਡਰਾਅ ਕਰਾਈ। ਰੋਹਿਤ ਸ਼ਰਮਾ ਦੇ ਸੰਨਿਆਸ ਲੈਣ ਤੋਂ ਬਾਅਦ ਟੈਸਟ ਕਪਤਾਨੀ ਸੰਭਾਲਨ ਵਾਲੇ 24 ਸਾਲਾ ਗਿੱਲ ਨੇ ਲੜੀ ’ਚ 754 ਦੌੜਾਂ ਬਣਾਈਆਂ। ਉੱਤਰ ਖੇਤਰ ਦਾ ਸਾਹਮਣਾ 28 ਅਗਸਤ ਨੂੰ ਦਲੀਪ ਟ੍ਰਾਫੀ ਦੇ ਪਹਿਲੇ ਮੈਚ ’ਚ ਪੂਰਵੀ ਖੇਤਰ ਨਾਲ ਹੋਵੇਗਾ। ਫਾਈਨਲ 11 ਸਤੰਬਰ ਨੂੰ ਖੇਡਿਆ ਜਾਵੇਗਾ, ਜਦਕਿ ਭਾਰਤੀ ਟੀਮ 10 ਸਤੰਬਰ ਤੋਂ ਯੂ. ਏ. ਈ. ਵਿਚ ਏਸ਼ੀਆ ਕੱਪ ਖੇਡੇਗੀ।

Credit : www.jagbani.com

  • TODAY TOP NEWS