ਨੈਸ਼ਨਲ ਡੈਸਕ- ਮਹਾਰਾਸ਼ਟਰ ਦੇ ਠਾਣੇ ਇਲਾਕੇ ਤੋਂ ਇਕ ਬੇਹੱਦ ਸ਼ਰਮਨਾਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਔਰਤ ਨੇ ਆਪਣੇ ਗੁਆਂਢੀਆਂ ਤੋਂ ਬਦਲਾ ਲੈਣ ਲਈ ਇੰਨਾ ਘਿਨੌਣਾ ਕੰਮ ਕੀਤਾ ਕਿ ਸੁਣਨ ਵਾਲਾ ਹਰ ਕੋਈ ਹੈਰਾਨ ਰਹਿ ਗਿਆ। ਇਹ ਮਾਮਲਾ ਨਵੀਂ ਮੁੰਬਈ ਇਲਾਕੇ ਦਾ ਹੈ, ਜਿੱਥੇ ਇਕ ਔਰਤ, ਜਿਸ ਦਾ ਆਪਣੇ ਗੁਆਂਢੀਆਂ ਨਾਲ ਨਿੱਤ ਕਲੇਸ਼ ਹੁੰਦਾ ਸੀ, ਨੇ ਉਨ੍ਹਾਂ ਤੋਂ ਬਦਲਾ ਲੈਣ ਲਈ ਆਪਣੇ ਗੁਆਂਢੀਆਂ ਦੇ 10 ਸਾਲ ਦੇ ਦਿਮਾਗੀ ਤੌਰ 'ਤੇ ਕਮਜ਼ੋਰ ਮੁੰਡੇ ਨੂੰ ਆਪਣੀ ਛੋਟੀ ਭੈਣ ਨਾਲ ਗੰਦੀ ਕਰਤੂਤ ਕਰਨ ਲਈ ਕਹਿ ਦਿੱਤਾ।
ਔਰਤ ਨੇ ਅੱਗੇ ਦੱਸਿਆ ਕਿ ਉਹ ਨਵੀਂ ਮੁੰਬਈ ਦੇ ਘਣਸੋਲੀ ਇਲਾਕੇ 'ਚ ਰਹਿੰਦੇ ਹਨ, ਜਿੱਥੇ ਉਕਤ ਔਰਤ ਉਨ੍ਹਾਂ ਦੇ ਗੁਆਂਢ 'ਚ ਰਹਿੰਦੀ ਹੈ ਤੇ ਉਨ੍ਹਾਂ ਦਾ ਅਕਸਰ ਝਗੜਾ ਹੁੰਦਾ ਰਹਿੰਦਾ ਸੀ, ਜਿਸ ਮਗਰੋਂ ਉਹ ਉਨ੍ਹਾਂ ਨੂੰ ਧਮਕੀਆਂ ਦਿੰਦੀ ਸੀ ਤੇ ਡਰਾਉਂਦੀ ਸੀ। ਇਸੇ ਗੱਲ ਦਾ ਬਦਲਾ ਲੈਣ ਲਈ ਉਸ ਨੇ ਇਹ ਬੇਹੱਦ ਸ਼ਰਮਨਾਕ ਕੰਮ ਕੀਤਾ ਹੈ।
ਔਰਤ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਪੁਲਸ ਨੇ ਉਕਤ 40 ਸਾਲਾ ਔਰਤ ਖ਼ਿਲਾਫ਼ ਪੋਕਸੋ ਐਕਟ ਤੇ ਭਾਰਤੀ ਨਿਆਏ ਸੰਹਿਤਾ ਦੀ ਧਾਰਾ 79 (ਸ਼ਬਦ, ਇਸ਼ਾਰਾ ਜਾਂ ਕਾਰਵਾਈ ਜਿਸ ਨਾਲ ਔਰਤ ਦੀ ਨਿਮਰਤਾ ਦਾ ਅਪਮਾਨ ਕੀਤਾ ਜਾ ਸਕੇ), 356 (2) (ਮਾਨਹਾਨੀ), 352 (ਸ਼ਾਂਤੀ ਭੰਗ ਕਰਨ ਦੇ ਇਰਾਦੇ ਨਾਲ ਜਾਣਬੁੱਝ ਕੇ ਅਪਮਾਨ) ਅਤੇ 351 (2) (ਧਮਕੀ) ਦੇ ਤਹਿਤ ਐੱਫ.ਆਈ.ਆਰ. ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com