ਸ਼ਿਮਲਾ/ਟੀਸਾ (ਚੰਬਾ) (ਸੰਤੋਸ਼/ਸੁਭਾਨਦੀਨ) - ਸੂਬੇ ਵਿਚ ਮਾਨਸੂਨ ਕਾਰਨ ਪੈਦਾ ਹੋਈਆਂ ਮੁਸੀਬਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਸੂਬੇ ਵਿਚ ਇਕ ਵਾਰ ਫਿਰ 4 ਥਾਵਾਂ ’ਤੇ ਬੱਦਲ ਫਟਣ ਦੀਆਂ ਘਟਨਾਵਾਂ ਵਾਪਰੀਆਂ ਹਨ।
ਜਾਣਕਾਰੀ ਅਨੁਸਾਰ ਰਾਮਪੁਰ, ਚੰਬਾ ਅਤੇ ਕੁੱਲੂ ਵਿਚ 2 ਥਾਵਾਂ ’ਤੇ ਬੱਦਲ ਫਟਣ ਦੀਆਂ ਘਟਨਾਵਾਂ ਵਾਪਰੀਆਂ ਹਨ। ਕੁੱਲੂ ਜ਼ਿਲੇ ਦੇ ਬੰਜਾਰ ਸਬ-ਡਿਵੀਜ਼ਨ ਦੇ ਹਿਡਬ ਅਤੇ ਸ਼ਾਰਚੀ ਨਾਲੇੇ ਵਿਚ ਵੀ ਬੱਦਲ ਫਟਣ ਦੀਆਂ ਘਟਨਾਵਾਂ ਵਾਪਰੀਆਂ ਹਨ, ਜਦੋਂ ਕਿ ਰਾਮਪੁਰ ਵਿਚ ਬੱਦਲ ਫਟਣ ਕਾਰਨ 3 ਘਰ ਨੁਕਸਾਨੇ ਗਏ ਹਨ ਅਤੇ 5 ਪੁਲ ਰੁੜ੍ਹ ਗਏ ਹਨ।
ੇਇਸ ਤੋਂ ਇਲਾਵਾ ਸ਼ੁੱਕਰਵਾਰ ਦੇਰ ਰਾਤ ਚੰਬਾ ਜ਼ਿਲੇ ਦੇ ਚੁਰਾਹ ਵਿਧਾਨ ਸਭਾ ਹਲਕੇ ਵਿਚ ਬੱਦਲ ਫਟਣ ਕਾਰਨ ਬੈਰਾਗੜ੍ਹ ਇਲਾਕੇ ਦੇ ਸਤਨਾਲਾ ਵਿਚ ਇਕ ਪੁਲ ਰੁੜ੍ਹ ਗਿਆ।
Credit : www.jagbani.com