ਉਤਰਾਖੰਡ 'ਚ ਫਟਿਆ ਬੱਦਲ, ਮਲਬੇ ਹੇਠ ਦੱਬੇ ਕਈ ਲੋਕ, ਤਬਾਹੀ ਦੇ ਮੰਜ਼ਰ ਦੀ ਦੇਖੋ ਵੀਡੀਓ

ਉਤਰਾਖੰਡ 'ਚ ਫਟਿਆ ਬੱਦਲ, ਮਲਬੇ ਹੇਠ ਦੱਬੇ ਕਈ ਲੋਕ, ਤਬਾਹੀ ਦੇ ਮੰਜ਼ਰ ਦੀ ਦੇਖੋ ਵੀਡੀਓ

ਨੈਸ਼ਨਲ ਡੈਸਕ : ਉਤਰਾਖੰਡ ਵਿਚ ਇਸ ਸਮੇਂ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਚਮੋਲੀ ਦੇ ਥਰਾਲੀ ਇਲਾਕੇ ਵਿੱਚ ਬੱਦਲ ਫਟਣ ਦੀ ਘਟਨਾ ਵਾਪਰੀ ਹੈ। ਅਚਾਨਕ ਭਾਰੀ ਬਾਰਿਸ਼ ਕਾਰਨ ਬੱਦਲ ਫਟਣ ਤੋਂ ਬਾਅਦ ਪਾਣੀ ਅਤੇ ਮਲਬਾ ਆਉਣ ਕਾਰਨ ਉਸ ਦੇ ਹੇਠਾਂ ਕਈ ਘਰ ਦੱਬ ਗਏ। ਇਸ ਘਟਨਾ ਦੌਰਾਨ ਕਈ ਲੋਕਾਂ ਦੇ ਲਾਪਤਾ ਹੋਣ ਦੀ ਖ਼ਬਰ ਵੀ ਹੈ। ਇਸ ਕੁਦਰਤੀ ਘਟਨਾ ਨਾਲ ਜ਼ਮੀਨ ਖਿਸਕਣ ਅਤੇ ਪਾਣੀ ਭਰਨ ਦਾ ਖ਼ਤਰਾ ਹੋਰ ਵੀ ਵੱਧ ਗਿਆ ਹੈ।

ਪੜ੍ਹੋ ਇਹ ਵੀ - ਵੱਡੀ ਖ਼ਬਰ : 86000 ਤੋਂ ਵੱਧ ਕਲਾਸਰੂਮਾਂ 'ਚ ਪੜ੍ਹਾਈ ਕਰਨ 'ਤੇ ਲੱਗੀ ਪਾਬੰਦੀ, ਜਾਣੋ ਕਿਉਂ

 

ਬੱਦਲ ਫਟਣ ਦੀ ਘਟਨਾ ਤੋਂ ਬਾਅਦ SDRF, ਪੁਲਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ। ਜ਼ਮੀਨ ਖਿਸਕਣ ਅਤੇ ਪਾਣੀ ਭਰਨ ਦਾ ਖ਼ਤਰਾ ਹੋਣ ਕਾਰਨ ਨਦੀਆਂ ਅਤੇ ਨਾਲਿਆਂ ਦੇ ਕੰਢਿਆਂ 'ਤੇ ਰਹਿਣ ਵਾਲੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ। ਇਸ ਘਟਨਾ ਕਾਰਨ ਬਹੁਤ ਜ਼ਿਆਦਾ ਨੁਕਸਾਨ ਹੋਣ ਦਾ ਖਦਸ਼ਾ ਹੈ। ਥਰਾਲੀ ਬਾਜ਼ਾਰ, ਤਹਿਸੀਲ ਅਤੇ ਕਈ ਘਰ ਵਿਚ ਮਲਬਾ ਦਾਖਲ ਹੋ ਗਿਆ। ਇੰਨਾ ਹੀ ਨਹੀਂ ਇਸ ਮਲਵੇ ਦੇ ਹੇਠਾਂ ਕਈ ਵਾਹਨ ਵੀ ਦੱਬ ਗਏ। ਕੁਝ ਲੋਕ ਲਾਪਤਾ ਹਨ।

ਪੜ੍ਹੋ ਇਹ ਵੀ - ਅਮਰੀਕਾ ਗਏ 5.5 ਕਰੋੜ Visa ਧਾਰਕਾਂ ਲਈ ਬੁਰੀ ਖ਼ਬਰ: ਰੱਦ ਹੋ ਸਕਦੈ ਤੁਹਾਡਾ Visa!

 

ਦੱਸ ਦੇਈਏ ਕਿ ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਲੋਕ ਡਰ ਦੇ ਮਾਰੇ ਆਪਣੇ ਘਰਾਂ ਤੋਂ ਬਾਹਰ ਭੱਜਣ ਲੱਗੇ। ਸ਼ਹਿਰ ਦੀਆਂ ਸੜਕਾਂ ਮਲਬੇ ਨਾਲ ਭਰ ਗਈਆਂ ਹਨ। ਸੂਤਰਾਂ ਅਨੁਸਾਰ ਇਹ ਘਟਨਾ ਨਾਲ ਨੇੜਲੇ ਪਿੰਡ ਸਾਗਵਾੜਾ ਵਿੱਚ ਇੱਕ ਛੋਟੀ ਕੁੜੀ ਦੀ ਮਲਬੇ ਹੇਠ ਦੱਬ ਜਾਣ ਕਾਰਨ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਭਾਰੀ ਬਾਰਿਸ਼ ਅਤੇ ਮਲਬੇ ਕਾਰਨ, ਥਰਾਲੀ-ਗਵਾਲਡਮ ਸੜਕ ਨੂੰ ਮਿੰਗਾਡੇਰਾ ਨੇੜੇ ਬੰਦ ਕਰ ਦਿੱਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ, ਥਰਾਲੀ-ਸਗਵਾੜਾ ਸੜਕ ਵੀ ਰੁਕਾਵਟ ਹੈ। 

ਪੜ੍ਹੋ ਇਹ ਵੀ - ਦਿਲ-ਦਹਿਲਾਉਣ ਵਾਲੀ ਵਾਰਦਾਤ: ਜ਼ਮਾਨਤ 'ਤੇ ਬਾਹਰ ਆਏ ਭਰਾ ਵਲੋਂ ਭਾਬੀ ਤੇ 3 ਧੀਆਂ ਦਾ ਬੇਰਹਿਮੀ ਨਾਲ ਕਤਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Credit : www.jagbani.com

  • TODAY TOP NEWS