ਸਰਦੀ-ਜ਼ੁਕਾਮ ਦੀ ਲੈਣ ਗਿਆ ਸੀ ਦਵਾਈ, ਡਾਕਟਰ ਨੇ ਲਾ'ਤਾ ਰੇਬਿਜ਼ ਦਾ ਟੀਕਾ

ਸਰਦੀ-ਜ਼ੁਕਾਮ ਦੀ ਲੈਣ ਗਿਆ ਸੀ ਦਵਾਈ, ਡਾਕਟਰ ਨੇ ਲਾ'ਤਾ ਰੇਬਿਜ਼ ਦਾ ਟੀਕਾ

ਨੈਸ਼ਨਲ ਡੈਸਕ- ਬਿਹਾਰ 'ਚ ਸਿਹਤ ਸੇਵਾਵਾਂ ਦੀ ਖਸਤਾਹਾਲ ਹਾਲਤ ਦਾ ਨਵਾਂ ਉਦਾਹਰਣ ਸਾਹਮਣੇ ਆਇਆ ਹੈ। ਸੀਵਾਨ ਜ਼ਿਲ੍ਹੇ ਦੇ ਮੈਰਵਾ ਖੇਤਰ 'ਚ ਇਕ 75 ਸਾਲਾ ਬਜ਼ੁਰਗ ਦਿਨਾਨਾਥ ਠਾਕੁਰ ਸਿਰਫ਼ ਸਰਦੀ-ਜ਼ੁਕਾਮ ਦੀ ਸ਼ਿਕਾਇਤ ਲੈ ਕੇ ਭਾਈਚਾਰਕ ਸਿਹਤ ਕੇਂਦਰ ਪਹੁੰਚੇ ਸਨ। ਪਰ ਉੱਥੇ ਮੌਜੂਦ ਸਿਹਤ ਕਰਮਚਾਰੀਆਂ ਨੇ ਉਨ੍ਹਾਂ ਨੂੰ ਦਵਾਈ ਦੇਣ ਦੀ ਬਜਾਏ ਕੁੱਤੇ ਦੇ ਕੱਟਣ 'ਤੇ ਲਗਾਇਆ ਜਾਣ ਵਾਲਾ ਰੇਬਿਜ਼ ਟੀਕਾ ਲਗਾ ਦਿੱਤਾ।

ਮਾਮਲੇ ਦੀ ਜਾਣਕਾਰੀ ਮਿਲੀ ਤਾਂ ਹੜਕੰਪ

ਪਰਿਵਾਰਕ ਮੈਂਬਰਾਂ ਨੂੰ ਜਦੋਂ ਇਹ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਹੰਗਾਮਾ ਕਰ ਦਿੱਤਾ ਅਤੇ ਡਿਊਟੀ 'ਤੇ ਮੌਜੂਦ ਡਾਕਟਰ ਰਵੀ ਪ੍ਰਕਾਸ਼ 'ਤੇ ਲਾਪਰਵਾਹੀ ਦਾ ਦੋਸ਼ ਲਗਾਇਆ। ਪਰਿਵਾਰ ਦਾ ਦਾਅਵਾ ਹੈ ਕਿ ਡਾਕਟਰ ਨੇ ਬਾਅਦ 'ਚ ਮਾਮਲੇ ਨੂੰ ਲੁਕਾਉਣ ਲਈ ਮਰੀਜ਼ ਦੀ ਪਰਚੀ ਬਦਲਣ ਦੀ ਕੋਸ਼ਿਸ਼ ਵੀ ਕੀਤੀ।

ਪੁਲਸ ਕੋਲ ਸ਼ਿਕਾਇਤ

ਪਰਿਵਾਰਕ ਮੈਂਬਰਾਂ ਨੇ ਸਿੱਧਾ ਪੁਲਸ ਨੂੰ ਸ਼ਿਕਾਇਤ ਦਿੱਤੀ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਪੁਲਸ ਜਾਂਚ 'ਚ ਇਹ ਸਾਫ਼ ਹੋਇਆ ਕਿ ਸਰਦੀ ਦੀ ਦਵਾਈ ਦੀ ਥਾਂ ਗਲਤੀ ਨਾਲ ਬਜ਼ੁਰਗ ਨੂੰ ਰੇਬਿਜ਼ ਦਾ ਟੀਕਾ ਲਗਾ ਦਿੱਤਾ ਗਿਆ ਸੀ। ਪਰਿਵਾਰ ਨੇ ਕਿਹਾ,"ਸਾਨੂੰ ਦੱਸਿਆ ਗਿਆ ਸੀ ਕਿ ਇੱਥੇ ਚੰਗਾ ਹਸਪਤਾਲ ਖੁੱਲਿਆ ਹੈ, ਇਸ ਲਈ ਅਸੀਂ ਸਰਦੀ-ਜ਼ੁਕਾਮ ਦਾ ਇਲਾਜ ਕਰਵਾਉਣ ਆਏ ਸੀ। ਪਰ ਇੱਥੇ ਤਾਇਨਾਤ ਕਰਮਚਾਰੀਆਂ ਨੇ ਇਨ੍ਹਾਂ ਨੂੰ ਕੁੱਤਾ ਕੱਟਣ ਤੋਂ ਬਾਅਦ ਜੋ ਸੂਈ ਲੱਗਦੀ ਹੈ, ਉਹ ਲਗਾ ਦਿੱਤੀ ਹੈ। ਜਦੋਂ ਅਸੀਂ ਡਾਕਟਰ ਨੂੰ ਦੱਸਿਆ ਤਾਂ ਉਹ ਸਾਡੀ ਪਰਚੀ ਬਦਲਣ ਦੀ ਕੋਸ਼ਿਸ਼ ਕਰਨ ਲੱਗੇ ਪਰ ਅਸੀਂ ਉੱਥੋਂ ਨਿਕਲ ਅਤੇ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦਿੱਤੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Credit : www.jagbani.com

  • TODAY TOP NEWS