ਕਲਾਬਰੀਆ : ਇਟਲੀ ਦੇ ਕਲਾਬਰੀਆ ਸੂਬੇ ਦੇ ਸ਼ਹਿਰ ਨੀਕੋਤੇਰਾ (ਵੀਬੋ ਵਲੈਂਸੀਆ) ਦੇ ਇੱਕ ਰੈਸਟੋਰੈਂਟ ਦਾ ਖਾਣਾ ਖਾਣ ਨਾਲ 30 ਲੋਕਾਂ ਦੇ ਬਿਮਾਰ ਹੋ ਜਾਣ ਦੀ ਖਬਰ ਨੇ ਪੂਰੇ ਸੂਬੇ 'ਚ ਹਲ-ਚਲ ਮਚਾ ਦਿੱਤੀ ਹੈ।

ਇਟਾਲੀਅਨ ਮੀਡੀਏ ਦੇ ਅਨੁਸਾਰ ਬੀਤੇ ਦਿਨ ਸ਼ਹਿਰ ਨੀਕੋਤੇਰਾ ਮਰੀਨਾ ਦੇ ਇੱਕ ਮਸ਼ਹਰ ਰੈਸਤੋਰੈਂਟ ਵਿੱਚ ਸੈਂਕੜੇ ਲੋਕਾਂ ਨੇ ਹਫ਼ਤੇ ਦੇ ਆਖ਼ਰੀ ਦਿਨ ਮਾਸੌਮ ਦਾ ਆਨੰਦ ਲੈਂਦਿਆਂ ਖਾਣਾ ਖਾਧਾ ਪਰ ਬਦਕਿਸਮਤੀ ਇਹ ਰਹੀ ਇਸ ਰੈਸਟੋਰੈਂਟ ਤੋਂ ਖਾਣਾ ਖਾਣ ਵਾਲੇ 30 ਲੋਕ ਬਿਮਾਰ ਹੋ ਗਏ ਜਿਹੜੇ ਕਿ ਇਸ ਵਕਤ ਜ਼ੇਰੇ ਇਲਾਜ ਹਨ। 5 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਨ੍ਹਾਂ ਲੋਕਾਂ ਨੂੰ ਉਲਟੀਆ, ਦਸਤ ਤੇ ਘਬਰਾਹਟ ਆਦਿ ਪ੍ਰੇਸ਼ਾਨੀਆਂ ਨੇ ਕਾਫ਼ੀ ਪ੍ਰਭਾਵਿਤ ਕੀਤਾ ਹੋਇਆ ਹੈ ਜਿਨ੍ਹਾਂ ਦੀ ਗਲਤੀ ਸਿਰਫ਼ ਇਹ ਸੀ ਕਿ ਉਨ੍ਹਾਂ ਰੈਸਟੋਰੈਂਟ ਦਾ ਖਾਣਾ ਰੱਜਕੇ ਖਾਧਾ। ਇਸ ਸਾਰੇ ਮਾਮਲੇ ਦੀ ਸਬੰਧਤ ਇਟਲੀ ਪੁਲਸ ਦੇ ਵਿੰਗ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਰੈਸਟੋਰੈਂਟ ਦੀ ਰਸੋਈ ਦਾ ਨਿਰੀਖਣ ਕੀਤਾ, ਭੋਜਨ ਦੇ ਨਮੂਨੇ ਲਏ ਅਤੇ ਸਟੋਰ ਕੀਤੇ ਭੋਜਨ ਨੂੰ ਨਸ਼ਟ ਕਰਨ ਦੇ ਆਦੇਸ ਦਿੱਤੇ ਹਨ ਤਾਂ ਜੋ ਹੋਰ ਲੋਕਾਂ ਨੂੰ ਕੋਈ ਸਮੱਸਿਆ ਨਾ ਪੇਸ਼ ਆਵੇ।

ਇਸ ਘਟਨਾ ਸਬੰਧੀ ਸ਼ਹਿਰ ਦੇ ਮੇਅਰ ਜੋਸੇਪੇ ਮਰਾਸਕੋ ਨੇ ਟਿਪਣੀ ਕਰਦਿਆਂ ਕਿਹਾ ਕਿ ਸਾਡੇ ਇਲਾਕੇ ਦੇ ਸਾਰੇ ਰੈਸਟੋਰੈਂਟ ਖਾਣੇ ਦੀ ਗੁਣਵੰਤਾ, ਸਫਾਈ ਤੇ ਖਾਣੇ ਦੇ ਸਮਾਨ ਨੂੰ ਲੈਕੇ ਪਹਿਲੇ ਦਰਜੇ ਦੇ ਪ੍ਰਬੰਧਕ ਹਨ, ਇਨ੍ਹਾਂ ਦੀ ਸੁੱਧਤਾ ਨਾਲ ਹੀ ਇਲਾਕਾ ਮਸ਼ਹੂਰ ਹੈ ਤੇ ਇਹੀ ਸਾਡੇ ਸੱਭਿਆਚਾਰ ਤੇ ਪਰੰਪਰਾ ਦੀ ਨਿਸ਼ਾਨੀ ਹੈ। ਜਿਹੜੇ ਲੋਕ ਇਨ੍ਹਾਂ ਰੈਸਟੋਰੈਂਟਾਂ ਦੇ ਖਾਣਿਆਂ ਦੇ ਮੁਰੀਦ ਹਨ ਤੇ ਛੁੱਟੀਆਂ ਦੌਰਾਨ ਬਹੁ-ਗਿਣਤੀ ਸੈਲਾਨੀ ਇਨ੍ਹਾਂ ਦਾ ਖਾਣਾ ਖਾਣ ਆਉਂਦੇ ਹਨ ਉਹ ਮੁੱਫਤ ਵਿੱਚ ਖਾਣਾ ਖਾਣ ਨਹੀਂ ਆਉਂਦੇ ਸਗੋਂ ਖੁਸ਼ ਹੋ ਕਿ ਇਨ੍ਹਾਂ ਖਾਣਿਆਂ ਨੂੰ ਖਰੀਦਦੇ ਹਨ। ਬਾਕੀ ਪੁਲਸ ਜਾਂਚ ਕਰ ਰਹੀ ਹੈ। ਉਮੀਦ ਹੈ ਸਭ ਚੰਗਾ ਹੀ ਹੋਵੇਗਾ।
ਸਿਹਤ ਵਿਵਭਾਗ ਇਸ ਘਟਨਾ ਦਾ ਮੁੱਖ ਕਾਰਨ ਬੋਟੂਲਿਜ਼ਮ ਬੈਕਟਰੀਆਂ ਨੂੰ ਮੰਨ ਰਿਹਾ ਹੈ ਜਿਸ ਨੇ ਕਿ ਇਟਲੀ ਭਰ 'ਚ 4 ਲੋਕਾਂ ਦੀ ਜਾਨ ਲੈ ਲਈ ਹੈ। ਇਹ ਬੈਕਟਰੀਆਂ ਖਾਣੇ ਰਾਹੀਂ ਲੋਕਾਂ ਨੂੰ ਅਨੇਕਾਂ ਪ੍ਰੇਸ਼ਾਨੀਆਂ ਨਾਲ ਪ੍ਰਭਾਵਿਤ ਕਰ ਰਿਹਾ ਹੈ। ਇਸ ਦੌਰਾਨ ਲੋਕਾਂ ਨੂੰ ਘਰੋਂ ਬਾਹਰ ਦਾ ਖਾਣਾ ਲੈਣ ਤੋਂ ਗੁਰੇਜ਼ ਕਰਨ ਦੀ ਸਲਾਹ ਵੀ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Credit : www.jagbani.com