ਮੀਂਹ ਦਾ ਆਨੰਦ ਲੈ ਰਹੇ ਬੱਚੇ ਨਾਲ ਵਾਪਰ ਗਈ ਅਣਹੋਣੀ! ਸੋਚਿਆ ਨਾ ਸੀ ਇੰਝ ਆਵੇਗੀ ਮੌਤ

ਮੀਂਹ ਦਾ ਆਨੰਦ ਲੈ ਰਹੇ ਬੱਚੇ ਨਾਲ ਵਾਪਰ ਗਈ ਅਣਹੋਣੀ! ਸੋਚਿਆ ਨਾ ਸੀ ਇੰਝ ਆਵੇਗੀ ਮੌਤ

ਤਪਾ ਮੰਡੀ- ਸਦਰ ਬਾਜ਼ਾਰ ਦੇ ਮੁੱਖ ਗੇਟ ਕੋਲ ਦੋ ਦਿਨਾਂ ਤੋਂ ਪੈ ਰਹੀ ਭਾਰੀ ਵਰਖਾ ਦਾ ਆਨੰਦ ਮਾਣ ਰਹੇ ਇਕ ਬੱਚੇ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੇਵਜੀਤ ਪੁੱਤਰ ਇੰਦਰਜੀਤ ਵਾਸੀ ਪਿਆਰਾ ਲਾਲ ਬਸਤੀ ਦੂਸਰੇ ਬੱਚਿਆਂ ਨਾਲ ਮੀਂਹ ਦਾ ਆਨੰਦ ਲੈ ਰਿਹਾ ਸੀ। ਜਦੋਂ ਉਹ ਸਦਰ ਬਾਜ਼ਾਰ ‘ਚ ਲੱਗੇ ਮੁੱਖ ਗੇਟ ਕੋਲ ਪੁੱਜੇ ਤਾਂ ਉਨ੍ਹਾਂ ਲੋਹੇ ਦੇ ਗੇਟ ਨੂੰ ਹੱਥ ਲੱਗ ਗਿਆ ਤਾਂ ਉਸ ਵਿਚ ਜ਼ਬਰਦਸਤ ਕਰੰਟ ਨੇ ਅਪਣੀ ਲਪੇਟ ‘ਚ ਲੈ ਲਿਆ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ Instagram Influencer ਦਾ ਕਤਲ! ਜਾਣੋ ਕਿਸ ਨੇ ਲਈ ਜ਼ਿੰਮੇਵਾਰੀ

ਮੌਕੇ 'ਤੇ ਹਾਜ਼ਰ ਕੁਝ ਦੁਕਾਨਦਾਰਾਂ ਨੂੰ ਜਦ ਘਟਨਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਬੱਚੇ ਨੂੰ ਇਕ ਨਿੱਜੀ ਕਲੀਨਿਕ ‘ਚ ਦਾਖਲ ਕਰਵਾਇਆ ਗਿਆ। ਇਸ ਤੋਂ ਬਾਅਦ ਸਿਵਲ ਹਸਪਤਾਲ ਸ਼ਿਫਟ ਕਰ ਦਿੱਤਾ, ਪਰ ਉਸ ਸਮੇਂ ਤੱਕ ਬੱਚੇ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਦੇ ਬੱਚਿਆਂ ਨੇ ਜਦ ਘਰ ਜਾਕੇ ਦੱਸਿਆ ਤਾਂ ਪਰਿਵਾਰਿਕ ਮੈਂਬਰ ਹਸਪਤਾਲ ਪਹੁੰਚ ਗਏ। ਘਟਨਾ ਦਾ ਪਤਾ ਲੱਗਦੇ ਹੀ ਪੁਲਸ ਅਤੇ ਪਾਵਰਕਾਮ ਦੇ ਕਰਮਚਾਰੀਆਂ ਨੇ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਚੈੱਕ ਕਰਨ ਲੱਗੇ ਹੋਏ ਹਨ ਕਿ ਕਰੰਟ ਕਿਸ ਵਜ੍ਹਾ ਨਾਲ ਆ ਕੇ ਬੱਚੇ ਦੀ ਮੌਤ ਹੋਈ ਹੈ। ਬੱਚੇ ਦੀ ਮੌਤ ਨੂੰ ਲੈ ਕੇ ਮੰਡੀ ‘ਚ ਸੋਗ ਦੀ ਲਹਿਰ ਫੈਲ ਗਈ।

- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Credit : www.jagbani.com

  • TODAY TOP NEWS