ਬੱਬੂ ਮਾਨ ਵੱਲੋਂ ਕੈਨੇਡਾ ਸ਼ੋਅ ਦੀ ਸਮੁੱਚੀ ਕਮਾਈ ਹੜ੍ਹ ਪੀੜਤਾਂ ਵਾਸਤੇ ਦਾਨ ਕਰਨ ਦਾ ਐਲਾਨ

ਬੱਬੂ ਮਾਨ ਵੱਲੋਂ ਕੈਨੇਡਾ ਸ਼ੋਅ ਦੀ ਸਮੁੱਚੀ ਕਮਾਈ ਹੜ੍ਹ ਪੀੜਤਾਂ ਵਾਸਤੇ ਦਾਨ ਕਰਨ ਦਾ ਐਲਾਨ

ਕਾਲਾ ਸੰਘਿਆਂ- ਪੰਜਾਬ ਦੇ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ ਵੱਲੋਂ ਪੰਜਾਬ ਦੇ ਵੱਖ-ਵੱਖ ਖੇਤਰਾਂ ’ਚ ਆਏ ਹੜ੍ਹ ਪੀੜਤਾਂ ਨੂੰ ਆਪਣੀ ਯਥਾਸ਼ਕਤ ਸਮਰੱਥਾ ਮੁਤਾਬਿਕ ਸਹਾਇਤਾ ਪ੍ਰਦਾਨ ਕਰਨ ਦਾ ਬੀੜਾ ਚੁੱਕਿਆ ਗਿਆ ਹੈ। ਗਾਇਕ ਬੱਬੂ ਮਾਨ, ਜੋ ਕਿ ਇਸ ਵਕਤ ਆਪਣੇ ਕੰਮਕਾਰ ਦੇ ਮੱਦੇਨਜ਼ਰ ਕੈਨੇਡਾ ਫੇਰੀ ਉੱਤੇ ਹਨ, ਨੇ ਆਪਣੇ ਕੈਨੇਡਾ ਦੇ ਵਿੰਨੀਪੈਗ ਸ਼ੋਅਜ਼ ਦੀ ਸਮੁੱਚੀ ਕਮਾਈ ਨੂੰ ਹੜ੍ਹ ਪੀੜਤਾਂ ਵਾਸਤੇ ਦਾਨ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਅਪੀਲ ਕੀਤੀ ਕਿ ਆਓ ਸਾਰੇ ਰਲ ਕੇ ‘ਪੰਜਾਬ-ਪੰਜਾਬੀਅਤ’ ਲਈ ਅੱਗੇ ਆਈਏ। ਹੜ੍ਹ ਪੀੜਤਾਂ ਦੀ ਵਧ ਤੋਂ ਵਧ ਸਹਾਇਤਾ ਕਰੀਏ। ਇਸ ਤੋਂ ਇਲਾਵਾ ਬੇਜ਼ੁਬਾਨ ਪਸ਼ੂਆਂ ਦਾ ਵੀ ਖਿਆਲ ਰੱਖੀਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS