ਘਰ ਦੀ ਘੰਟੀ ਵਜਾ ਕੇ ਦੌੜ ਗਿਆ ਮੁੰਡਾ ! ਗੁੱਸੇ 'ਚ ਆਏ ਮਾਲਕਾਂ ਨੇ ਗੋਲ਼ੀ ਮਾਰ ਕਰ'ਤਾ ਕਤਲ

ਘਰ ਦੀ ਘੰਟੀ ਵਜਾ ਕੇ ਦੌੜ ਗਿਆ ਮੁੰਡਾ ! ਗੁੱਸੇ 'ਚ ਆਏ ਮਾਲਕਾਂ ਨੇ ਗੋਲ਼ੀ ਮਾਰ ਕਰ'ਤਾ ਕਤਲ

ਹਿਊਸਟਨ- ਅਮਰੀਕਾ ਦੇ ਹਿਊਸਟਨ ਵਿੱਚ 'ਪ੍ਰੈਂਕ ' ਕਰਦੇ ਹੋਏ ਇੱਕ ਘਰ ਦੀ ਘੰਟੀ ਵਜਾ ਕੇ ਭੱਜ ਰਹੇ 11 ਸਾਲਾ ਬੱਚੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਹਿਊਸਟਨ ਪੁਲਸ ਵਿਭਾਗ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਬੱਚਾ ਸ਼ਨੀਵਾਰ ਦੇਰ ਸ਼ਾਮ 'ਪ੍ਰੈਂਕ' ਦੇ ਤੌਰ 'ਤੇ ਲੋਕਾਂ ਦੇ ਘਰਾਂ ਦੀਆਂ ਘੰਟੀਆਂ ਵਜਾ ਰਿਹਾ ਸੀ। ਇਸ ਪ੍ਰੈਂਕ ਵਿੱਚ, ਜਿਸਨੂੰ 'ਡਿੰਗ-ਡੋਂਗ ਡਿਚਿੰਗ' ਵਜੋਂ ਜਾਣਿਆ ਜਾਂਦਾ ਹੈ, ਘੰਟੀ ਵਜਾਉਣ ਤੋਂ ਬਾਅਦ ਕਿਸੇ ਦੇ ਦਰਵਾਜ਼ਾ ਖੋਲ੍ਹਣ ਤੋਂ ਪਹਿਲਾਂ ਉਥੋਂ ਭੱਜਣਾ ਹੁੰਦਾ ਹੈ। ਪੁਲਸ ਨੇ ਕਿਹਾ ਕਿ ਬੱਚੇ, ਜਿਸਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ, ਦੀ ਐਤਵਾਰ ਨੂੰ ਮੌਤ ਹੋ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

Credit : www.jagbani.com

  • TODAY TOP NEWS