ਫਿਰ ਖੋਲ੍ਹੇ ਗਏ ਫਲੱਡ ਗੇਟ! ਭਾਰੀ ਮੀਂਹ ਵਿਚਾਲੇ ਵੱਡਾ ALERT, ਇਲਾਕੇ ਕਰਵਾਏ ਗਏ ਖ਼ਾਲੀ

ਫਿਰ ਖੋਲ੍ਹੇ ਗਏ ਫਲੱਡ ਗੇਟ! ਭਾਰੀ ਮੀਂਹ ਵਿਚਾਲੇ ਵੱਡਾ ALERT, ਇਲਾਕੇ ਕਰਵਾਏ ਗਏ ਖ਼ਾਲੀ

ਚੰਡੀਗੜ੍ਹ : ਚੰਡੀਗੜ੍ਹ ਅਤੇ ਮੋਹਾਲੀ ਸਣੇ ਆਸ-ਪਾਸ ਦੇ ਇਲਾਕਿਆਂ 'ਚ ਬੀਤੀ ਰਾਤ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ, ਜਿਸ ਤੋਂ ਬਾਅਦ ਸੁਖ਼ਨਾ ਝੀਲ 'ਚ ਪਾਣੀ ਪੱਧਰ ਫਿਰ ਵੱਧ ਗਿਆ। ਇਸ ਦੇ ਮੱਦੇਨਜ਼ਰ ਸੁਖ਼ਨਾ ਝੀਲ ਦੇ 2 ਫਲੱਡ ਗੇਟ ਤਿੰਨ ਇੰਚ ਤੱਕ ਖੋਲ੍ਹੇ ਗਏ ਹਨ। ਦੱਸ ਦੇਈਏ ਕਿ ਸੁਖ਼ਨਾ ਝੀਲ ਦੇ ਪਾਣੀ ਦਾ ਪੱਧਰ 1162.40 ਫੁੱਟ ਦੇ ਕਰੀਬ ਪਹੁੰਚ ਗਿਆ ਸੀ। ਜਿਵੇਂ ਹੀ ਝੀਲ ਦਾ ਪਾਣੀ 1163 ਨੂੰ ਪਾਰ ਕਰਦਾ ਹੈ ਤਾਂ ਉਸ ਤੋਂ ਬਾਅਦ ਫਲੱਡ ਗੇਟ ਖੋਲ੍ਹ ਦਿੱਤੇ ਜਾਂਦੇ ਹਨ।

ਇਸ ਕਾਰਨ ਘੱਗਰ ਦਰਿਆ 'ਚ ਪਾਣੀ ਦਾ ਪੱਧਰ ਵੱਧ ਗਿਆ ਹੈ ਅਤੇ ਇਹ ਖ਼ਤਰੇ ਦੇ ਨਿਸ਼ਾਨ ਨੇੜੇ ਪਹੁੰਚ ਗਿਆ ਹੈ। ਜ਼ੀਰਕਪੁਰ ਦੇ ਮੁਬਾਰਕਪੁਰ ਇਲਾਕੇ 'ਚ ਪਾਣੀ ਕਾਜਵੇਅ ਤੋਂ ਉੱਪਰ ਵੱਗ ਰਿਹਾ ਹੈ, ਇਸ ਲਈ ਇਸ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਇੱਥੇ ਕਾਲੋਨੀਆਂ ਨੂੰ ਖ਼ਾਲੀ ਕਰਵਾ ਲਿਆ ਗਿਆ ਹੈ।

ਮੌਸਮ ਵਿਭਾਗ ਵਲੋਂ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ 'ਚ ਸਵੇਰੇ 11 ਵਜੇ ਤੱਕ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 

Credit : www.jagbani.com

  • TODAY TOP NEWS