ਵੱਡੀ ਖ਼ਬਰ: ਪੰਜਾਬ 'ਚ 5 ਹਜ਼ਾਰ ਰੁਪਏ ਪਿੱਛੇ ਕਤਲ!

ਵੱਡੀ ਖ਼ਬਰ: ਪੰਜਾਬ 'ਚ 5 ਹਜ਼ਾਰ ਰੁਪਏ ਪਿੱਛੇ ਕਤਲ!

ਤਪਾ ਮੰਡੀ- 5 ਹਜ਼ਾਰ ਰੁਪਏ ਦੇਣ ਬਦਲੇ ਇਕ ਪ੍ਰਵਾਸੀ ਮਜਦੂਰ ਦਾ ਉਸ ਦੇ ਸਾਥੀਆਂ ਨੇ ਹੀ ਕਤਲ ਕਰ ਦਿੱਤਾ ਤੇ ਫ਼ਿਰ ਉਸ ਦੀ ਲਾਸ਼ ਡਰੇਨ ਕਿਨਾਰੇ ਦੱਬ ਕੇ ਆਪਣੇ ਪਿੰਡ ਬਿਹਾਰ ਚਲੇ ਗਏ। ਇਸ ਸਬੰਧੀ ਅੱਜ ਮ੍ਰਿਤਕ ਅਕਸ਼ੈ ਕੁਮਾਰ ਉਰਫ ਸ਼ੰਕਰ ਪੁੱਤਰ ਦੇਵਾਨੰਦ ਰਾਏ ਪਿੰਡ ਰਪੋਲੀ ਜ਼ਿਲ੍ਹਾ ਪੂਰਨਿਆ (ਬਿਹਾਰ) ਦੀ ਪਤਨੀ ਸੰਗੀਤਾ ਦੇਵੀ ਨੇ ਆਪਣੇ ਦੇਵਰ ਸਤਨਾਮ ਸਿੰਘ ਅਤੇ ਸਹੁਰੇ ਨਾਲ ਪਹੁੰਚਕੇ ਦੱਸਿਆ ਕਿ ਉਸ ਦਾ ਪਤੀ ਅਪਣੇ ਸਾਥੀਆਂ ਨਾਲ ਪਹਿਲੀ ਵਾਰ ਪੰਜਾਬ ‘ਚ ਝੋਨਾ ਲਾਉਣ ਲਈ ਆਇਆ ਸੀ।

ਉਨ੍ਹਾਂ ਦੱਸਿਆ ਕਿ ਉਸ ਨੂੰ ਕੁਝ ਰੁਪਏ ਦੀ ਜ਼ਰੂਰਤ ਪੈਣ 'ਤੇ ਜਦ ਠੇਕੇਦਾਰ ਤੋਂ ਰੁਪਏ ਮੰਗੇ ਤਾਂ ਉਨ੍ਹਾਂ ਰੁਪਏ ਦੇਣ ਦੀ ਬਜਾਏ ਸ਼ਰਾਬ ਪੀ ਕੇ ਮੋਟਰ ਕਮਰੇ ‘ਚ ਆਪਣੇ ਦੂਸਰੇ ਸਾਥੀਆਂ ਦੀ ਸਹਿਯੋਗ ਨਾਲ ਅਕਸ਼ੈ ਕੁਮਾਰ ਦੀ ਕੁੱਟਮਾਰ ਕਰਕੇ ਉਸ ਦੇ ਹੱਥ ਬੰਨ੍ਹਕੇ ਇੱਕ ਦਰਖਤ ਨਾਲ ਬੰਨ੍ਹਕੇ ਉਸ ਦੇ ਗਲ ‘ਚ ਪਰਨੇ ਨਾਲ ਫਾਹਾ ਪਾ ਕੇ ਤਸੀਹੇ ਦੇ ਕੇ ਕਤਲ ਕਰਨ ਉਪਰੰਤ ਉਸ ਦੀ ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਢਿਲਵਾਂ ਲਸਾੜਾ ਡਰੇਨ ਦੇ ਕਿਨਾਰੇ ਡੂੰਘਾ ਟੋਇਆ ਪੁੱਟ ਕੇ ਦੱਬ ਦਿੱਤੀ। ਮ੍ਰਿਤਕ ਦੀ ਪਤਨੀ ਉਸ ਨੂੰ ਜਦ ਫੋਨ ਕਰਦੀ ਤਾਂ ਬੰਦ ਆਉਣ ਲੱਗ ਪਿਆ। ਜਦੋਂ ਉਸ ਨੇ ਕਿਸੇ ਜਾਣਕਾਰ ਨੂੰ ਪਤੀ ਦੀ ਭਾਲ ਲਈ ਭੇਜਿਆ ਤਾਂ ਅਕਸ਼ੈ ਦੇ ਸਾਥੀਆਂ ਨੇ ਕਿਹਾ ਕਿ ਉਹ ਰੁਪਏ ਲੈਕੇ  ਭੱਜ ਗਿਆ ਹੈ। ਪਤਨੀ ਨੇ ਦੱਸਿਆ ਕਿ ਉਸ ਦਾ ਪਤੀ ਤਾਂ ਵਾਪਸ ਨਹੀਂ ਆਇਆ ਪਰ ਉਸਦੇ ਸਾਥੀ ਬਿਹਾਰ ਪਹੁੰਚ ਗਏ। ਜਦੋਂ ਉਸ ਨੇ ਆਪਣੇ ਪਤੀ ਬਾਰੇ ਪੁੱਛਿਆ ਤਾਂ ਉਹ ਟਾਲਮਟੋਲ ਕਰਨ ਲੱਗ ਪਏ। 

ਇਹ ਖ਼ਬਰ ਵੀ ਪੜ੍ਹੋ - Big Breaking: ਪੰਜਾਬ 'ਚ ਇਹ ਇੰਡਸਟਰੀਜ਼ ਰਹਿਣਗੀਆਂ ਬੰਦ! ਜਾਰੀ ਹੋ ਗਏ ਹੁਕਮ

ਅਕਸ਼ੈ ਦੇ ਪਰਿਵਾਰ ਨੇ ਬਿਹਾਰ ‘ਚ ਸਬੰਧਿਤ ਥਾਣੇ ‘ਚ ਜ਼ੀਰੋ ਐੱਫ.ਆਈ. ਆਰ. ਦਰਜ ਕਰਵਾ ਦਿੱਤੀ ਤਾਂ ਅੱਜ ਸਵੇਰੇ ਬਿਹਾਰ ਤੋਂ ਪੁੱਜੇ ਵਾਰਿਸਾਂ ਨੇ ਪੁਲਸ ਚੌਂਕੀ ਪਹੁੰਚਕੇ ਸਾਰੀ ਘਟਨਾ ਬਾਰੇ ਦੱਸਿਆ। ਉਨ੍ਹਾਂ ਦੇ ਨਾਲ ਉਸ ਦੇ ਦੋ ਸਾਥੀ ਖੁਸ਼ੀ ਲਾਲ ਅਤੇ ਭੂਮੀ ਰਿਸ਼ੀ ਦੇਵ ਵੀ ਨਾਲ ਆਏ ਜਿਨ੍ਹਾਂ ਨੂੰ ਤਪਾ ਪੁਲਸ ਨੇ ਗ੍ਰਿਫ਼ਤਾਰ ਕਰਕੇ ਕਤਲ ਦੀ ਗੁੱਥੀ ਸੁਲਝਾਉਣ ਲਈ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਮੰਨਿਆਂ ਨੇ ਅਕਸ਼ੈ ਕੁਮਾਰ ਦਾ ਕਤਲ ਉਸ ਦੇ ਸਾਥੀਆਂ ਨਾਲ ਮਿਲ ਕੇ ਕੀਤਾ ਹੈ।

ਡੀ.ਐੱਸ.ਪੀ ਤਪਾ ਗੁਰਬਿੰਦਰ ਸਿੰਘ, ਥਾਣਾ ਮੁੱਖੀ ਸਰੀਫ ਖਾਂ,ਚੌਂਕੀ ਇੰਚਾਰਜ ਬਲਜੀਤ ਸਿੰਘ ਢਿਲੋਂ ਦੀ ਅਗਵਾਈ ‘ਚ ਪੁਲਸ ਪਾਰਟੀ ਨੇ ਕਤਲ ਕਰਨ ਵਾਲੇ ਦੋਵਾਂ ਸਾਥੀਆਂ ਨੂੰ ਉਸ ਦੀ ਨਿਸ਼ਾਨਦੇਹੀ 'ਤੇ ਲੈ ਕੇ ਗਏ ਜਿੱਥੇ ਉਨ੍ਹਾਂ ਅਕਸ਼ੈ ਕੁਮਾਰ ਦਾ ਕਤਲ ਕਰਕੇ ਲਾਸ਼ ਨੂੰ ਖੁਰਦ ਬੁਰਦ ਕੀਤਾ ਸੀ। ਇਸ ਮੌਕੇ ਨਿਸ਼ਾਨਦੇਹੀ 'ਤੇ ਤਹਿਸੀਲਦਾਰ ਓੰਕਾਰ ਸਿੰਘ,ਡਾਕਟਰਾਂ ਦੀ ਟੀਮ ਗੁਰਪ੍ਰੀਤ ਸਿੰਘ ਮਾਹਲ,ਫਰੈਸਿੰਗ ਟੀਮ ਦੇ ਜਸ਼ਨਜੋਤ ਕੌਰ ਅਤੇ ਪਰਮਜੀਤ ਕੌਰ ਦੀ ਅਗਵਾਈ ‘ਚ ਪੁੱਜੀ ਟੀਮ ਨਿਸ਼ਾਨਦੇਹੀ ਤੋਂ ਕਹੀਆ ਨਾਲ ਪੁੱਜਣਾ ਸ਼ੁਰੂ ਕੀਤਾ ਗਿਆ, ਪਰ ਖ਼ਬਰ ਲਿਖੇ ਜਾਣ ਤੱਕ ਲਾਸ਼ ਬਰਾਮਦ ਨਹੀਂ ਸੀ ਹੋਈ। ਪੁਲਸ ਨੇ ਲਾਸ਼ ਬਰਾਮਦ ਕਰਵਾਉਣ ਲਈ ਜੇ.ਬੀ.ਸੀ ਮੰਗਵਾ ਲਈ ਤਾਂ ਕਿ ਲਾਸ਼ ਨੂੰ ਕੱਢਿਆਂ ਜਾ ਸਕੇ। ਇਸ ਦੇ ਦੂਸਰੇ ਸਾਥੀ ਬਿਹਾਰ ‘ਚ ਹੀ ਹਨ ਜਿਨ੍ਹਾਂ ਨੂੰ ਪੁਲਸ ਸਾਰੀ ਕਾਰਵਾਈ ਕਰਨ ਉਪਰੰਤ ਪੁਲਸ ਬਾਕੀ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਉਨ੍ਹਾਂ ਦੇ ਠਿਕਾਨਿਆਂ ਤੋਂ ਫੜਨ ਲਈ ਜਾ ਰਹੀ ਹੈ। ਇਸ ਮੌਕੇ ਵੱਡੀ ਗਿਣਤੀ ‘ਚ ਪੁਲਸ ਮੁਲਾਜ਼ਮ ਅਤੇ ਪਿੰਡ ਨਿਵਾਸੀ ਹਾਜ਼ਰ ਸਨ।

- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

Credit : www.jagbani.com

  • TODAY TOP NEWS