GST ਕੁਲੈਕਸ਼ਨ: ਸਰਕਾਰ ਦੇ ਖਜ਼ਾਨੇ ’ਚ ਆਏ 1.86 ਲੱਖ ਕਰੋੜ ਰੁਪਏ

GST ਕੁਲੈਕਸ਼ਨ: ਸਰਕਾਰ ਦੇ ਖਜ਼ਾਨੇ ’ਚ ਆਏ 1.86 ਲੱਖ ਕਰੋੜ ਰੁਪਏ

ਨਵੀਂ  ਦਿੱਲੀ - ਪਿਛਲੇ ਸਾਲ ਅਗਸਤ 2024  ਦੇ ਜੀ. ਐੱਸ.  ਟੀ.  ਕੁਲੈਕਸ਼ਨ 1.75 ਲੱਖ ਕਰੋੜ ਰੁਪਏ ਸੀ ਪਰ ਹਾਲ ਹੀ ’ਚ ਜਾਰੀ ਸਰਕਾਰੀ ਅੰਕੜਿਆਂ ਅਨੁਸਾਰ ਅਗਸਤ 2025 ’ਚ ਇਹ ਅੰਕੜਾ 1.86 ਲੱਖ ਕਰੋੜ ਰੁਪਏ ਰਿਹਾ, ਜੋ ਲੱਗਭਗ 6.5 ਫ਼ੀਸਦੀ ਜ਼ਿਆਦਾ ਹੈ।  ਹਾਲਾਂਕਿ, ਜੇ ਅਸੀ ਪਿਛਲੇ ਮਹੀਨੇ ਭਾਵ ਜੁਲਾਈ 2025 ਦੀ ਤੁਲਨਾ ਕਰੀਏ ਤਾਂ ਜੁਲਾਈ ’ਚ ਜੀ. ਐੱਸ. ਟੀ.  ਕੁਲੈਕਸ਼ਨ 1.96 ਲੱਖ  ਕਰੋੜ ਸੀ,  ਜੋ ਅਗਸਤ ਨਾਲੋਂ ਜ਼ਿਆਦਾ ਹੈ। 

ਇਸ ਦਾ ਮਤਲਬ ਹੈ ਕਿ ਜੁਲਾਈ ਦੇ ਮੁਕਾਬਲੇ ਅਗਸਤ ’ਚ ਥੋੜ੍ਹੀ ਗਿਰਾਵਟ ਆਈ ਹੈ। ਜੁਲਾਈ ਮਹੀਨੇ ’ਚ ਤਿਉਹਾਰਾਂ ਅਤੇ ਹੋਰ  ਆਰਥਕ ਸਰਗਰਮੀਆਂ ਦੀ ਵਜ੍ਹਾ ਨਾਲ ਕੁਲੈਕਸ਼ਨ ਜ਼ਿਆਦਾ ਸੀ, ਜਦੋਂ ਕਿ ਅਗਸਤ ’ਚ ਥੋੜ੍ਹਾ  ਸਾਧਾਰਣ ਪੱਧਰ ’ਤੇ ਪਰਤ ਆਈ।  ਫਿਰ ਵੀ ਅਗਸਤ ਦੀ ਜੀ. ਐੱਸ. ਟੀ.  ਕੁਲੈਕਸ਼ਨ  ਪਿਛਲੇ ਸਾਲ  ਦੇ ਮੁਕਾਬਲੇ ਬਿਹਤਰ ਹੈ।

ਅਪ੍ਰੈਲ ’ਚ ਰਿਕਾਰਡ ’ਤੇ ਸੀ ਕੁਲੈਕਸ਼ਨ
ਇਸ  ਸਾਲ ਅਪ੍ਰੈਲ ’ਚ ਜੀ. ਐੱਸ. ਟੀ. ਕੁਲੈਕਸ਼ਨ ਆਪਣੇ ਪੂਰੇ ਇਤਿਹਾਸ  ਦੇ ਸਭ ਤੋਂ ਉੱਚੇ  ਪੱਧਰ ’ਤੇ ਪਹੁੰਚ ਗਈ ਸੀ,  ਜਦੋਂ ਸਰਕਾਰ ਨੇ 2.37 ਲੱਖ  ਕਰੋੜ ਰੁਪਏ ਦੀ ਕਮਾਈ  ਕੀਤੀ ਸੀ।  ਅਗਸਤ ’ਚ ਜੀ. ਐੱਸ. ਟੀ. ਤੋਂ ਇਲਾਵਾ ਕੁੱਲ ਘਰੇਲੂ ਮਾਲੀਆ ਵੀ ਵਧਿਆ ਹੈ। ਅਗਸਤ 2025 ’ਚ ਕੁੱਲ ਘਰੇਲੂ ਮਾਲੀਆ 1.36 ਲੱਖ  ਕਰੋੜ ਰੁਪਏ ਰਿਹਾ,  ਜੋ  ਪਿਛਲੇ ਸਾਲ  ਦੇ ਮੁਕਾਬਲੇ 6.6 ਫ਼ੀਸਦੀ ਜ਼ਿਆਦਾ ਹੈ।  ਹਾਲਾਂਕਿ ਇੰਪੋਰਟ ਟੈਕਸ ’ਚ  ਥੋੜ੍ਹੀ ਗਿਰਾਵਟ ਵੇਖੀ ਗਈ ਹੈ, ਜੋ ਸਾਲ-ਦਰ-ਸਾਲ 1.2 ਫ਼ੀਸਦੀ ਘੱਟ ਹੋ ਕੇ 49,354   ਕਰੋੜ ਰੁਪਏ ਰਿਹਾ। 

ਇਕ੍ਰਾ ਦੀ ਮੁੱਖ ਅਰਥਸ਼ਾਸਤਰੀ  ਅਦਿਤੀ  ਨਾਇਰ ਨੇ ਦੱਸਿਆ ਕਿ ਸੀ. ਜੀ. ਐੱਸ. ਟੀ. ਅਤੇ ਐੱਸ. ਜੀ. ਐੱਸ. ਟੀ. ’ਚ ਤਾਂ  ਦੋਹਰੇ  ਅੰਕਾਂ ਦਾ ਵਾਧਾ ਹੋਇਆ ਹੈ ਪਰ ਆਈ. ਜੀ. ਐੱਸ. ਟੀ. ਅਤੇ ਸੈੱਸ ਕੁਲੈਕਸ਼ਨ ’ਚ ਮਾਮੂਲੀ  ਵਾਧੇ ਨੇ ਕੁੱਲ ਜੀ. ਐੱਸ. ਟੀ. ਵਾਧੇ ਨੂੰ 6.5 ਫ਼ੀਸਦੀ ਤੱਕ ਸੀਮਤ  ਰੱਖਿਆ ਹੈ। ਉਨ੍ਹਾਂ  ਕਿਹਾ, ‘‘ਜੁਲਾਈ 2025 ’ਚ ਵਸਤੂ ਦਰਾਮਦ ’ਚ ਤੇਜ਼ੀ ਦੇ ਬਾਵਜੂਦ  ਦਰਾਮਦ ’ਤੇ ਆਈ. ਜੀ.  ਐੱਸ. ਟੀ. ’ਚ ਆਈ ਗਿਰਾਵਟ ਹੈਰਾਨੀਜਨਕ ਹੈ, ਜੋ ਅਗਸਤ 2025 ਦੇ  ਜੀ. ਐੱਸ. ਟੀ.  ਅੰਕੜਿਆਂ ’ਚ ਦਿਸਣੀ ਚਾਹੀਦੀ ਸੀ।
 

Credit : www.jagbani.com

  • TODAY TOP NEWS