ਨਹੀਂ ਮਿਲੇਗੀ IND vs PAK ਮੈਚ ਦੀ ਟਿਕਟ! ਮੈਦਾਨ 'ਚ ਐਂਟਰੀ ਦਾ ਸਿਰਫ ਇਹ ਹੈ ਰਸਤਾ

ਨਹੀਂ ਮਿਲੇਗੀ IND vs PAK ਮੈਚ ਦੀ ਟਿਕਟ! ਮੈਦਾਨ 'ਚ ਐਂਟਰੀ ਦਾ ਸਿਰਫ ਇਹ ਹੈ ਰਸਤਾ

ਸਪੋਰਟਸ ਡੈਸਕ- ਏਸ਼ੀਆ ਕੱਪ 'ਚ ਭਾਰਤ ਅਤੇ ਪਾਕਿਸਤਾਨ ਦਾ ਮੈਚ 14 ਸਤੰਬਰ 'ਤੇ ਖੇਡਿਆ ਜਾਵੇਗਾ। ਇਸ ਮੈਚ ਤੋਂ ਪਹਿਲਾਂ, ਮੈਚ ਲਈ ਟਿਕਟਾਂ ਦੀ ਵਿਕਰੀ ਸ਼ੁਰੂ ਹੋ ਗਈ ਹੈ। ਦਿਲਚਸਪ ਗੱਲ ਇਹ ਹੈ ਕਿ ਜੇ ਪ੍ਰਸ਼ੰਸਕ ਭਾਰਤ-ਪਾਕਿਸਤਾਨ ਮੈਚ ਨੂੰ ਵੇਖਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ 6 ਹੋਰ ਮੈਚਾਂ ਦੀਆਂ ਟਿਕਟਾਂ ਖਰੀਦਣੀਆਂ ਪੈਣਗੀਆਂ, ਆਓ ਅਸੀਂ ਤੁਹਾਨੂੰ ਦੱਸ ਦੇਈਏ ਕਿ ਪੂਰਾ ਮਾਲਾ ਹੈ ਕੀ। ਅਮੀਰਾਤ ਕ੍ਰਿਕਟ ਇੰਡੀਆ-ਪਾਕਿਸਤਾਨ ਸਮੇਤ ਏਸ਼ੀਆ ਕੱਪ ਦੇ ਸਾਰੇ ਮੈਚਾਂ ਦੀਆਂ ਟਿਕਟਾਂ Platinumlist.net 'ਤੇ ਵੇਚ ਰਹੇ ਹਨ। ਉਹ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਆਬੂ ਧਾਬੀ 'ਚ ਹੋਣ ਵਾਲੇ ਮੈਚਾਂ ਦੀ ਸਿੰਗਲ ਟਿਕਟ ਲਈ ਜਾ ਸਕਦੀ ਹੈ, ਉਥੇ ਹੀ ਦੁਬਈ 'ਚ ਹੋਣ ਵਾਲੇ ਮੈਚਾਂ ਲਈ, ਤੁਹਾਨੂੰ ਸਾਰੇ 7 ਮੈਚਾਂ ਦਾ ਪੈਕੇਜ ਖਰੀਦਣਾ ਪਏਗਾ, ਜਿਸ ਦੀ ਕੀਮਤ 3 ਲੱਖ, 25 ਹਜ਼ਾਰ ਰੁਪਏ ਤਕ ਹੈ।

ਏਸ਼ੀਆ ਕੱਪ ਦੇ ਮੈਚਾਂ ਦੀ ਟਿਕਟ ਦੀ ਕੀਮਤ

ਏਸ਼ੀਆ ਕੱਪ ਦੇ ਮੈਚਾਂ ਦੀ ਟਿਕਟ ਦੀ ਕੀਮਤ 1247 ਰੁਪਏ ਤੋਂ ਸ਼ੁਰੂ ਹੁੰਦੀ ਹੈ ਪਰ ਭਾਰਤ ਦੇ ਮੈਚਾਂ ਦੀ ਕੀਮਤ ਕਾਫੀ ਜ਼ਿਆਦਾ ਹੈ। ਭਾਰਤ-ਪਾਕਿਸਤਾਨ ਦਾ ਮੈਚ ਦੁਬਈ 'ਚ ਹੋਵੇਗਾ ਅਤੇ ਜੇਕਰ ਤੁਸੀਂ ਇਥੇ ਮੈਚ ਦੇਖਣਾ ਹੈ ਤਾਂ ਇਸ ਲਈ ਪੂਰੀ ਪੈਕੇਜ ਖਰੀਦਣਾ ਪਵੇਗਾ, ਜਿਸਦੀ ਕੀਮਤ 3 ਲੱਖ, 25 ਹਜ਼ਾਰ ਰੁਪਏ ਤਕ ਹੈ। ਇੰਨਾ ਪੈਸਾ ਖਰਚ ਕਰਨ ਤੋਂ ਬਾਅਦ ਤੁਸੀਂ ਭਾਰਤ-ਪਾਕਿਸਤਾਨ ਦਾ ਮੈਚ ਦੇਖਣ ਤੋਂ ਇਲਾਵਾ ਦੁਬਈ 'ਚ ਹੋਣ ਵਾਲੇ 6 ਹੋਰ ਮੈਚ ਦੇਖ ਸਕੋਗੇ। ਇਨ੍ਹਾਂ ਮੈਚਾਂ 'ਚ ਭਾਰਤ ਅਤੇ ਯੂ.ਏ.ਈ., ਸੁਪਰ ਫੋਰ ਦੇ B1 vs B2, A1 vs A2, A1 vs B1, A1 vs B2 ਅਤੇ ਫਾਈਨਲ ਮੈਚ ਦੇਖ ਸਕਦੇ ਹੋ। ਇਸ ਪੂਰੇ ਪੈਕੇਜ 'ਚ ਗ੍ਰੈਂਡ ਲੌਂਜ ਦੀ ਕੀਮਤ 73 ਹਜ਼ਾਰ ਰੁਪਏ ਤੋਂ ਲੈ ਕੇ 3 ਲੱਖ, 25 ਹਜ਼ਾਰ ਰੁਪਏ ਤਕ ਜਾਂਦੀ ਹੈ।

Credit : www.jagbani.com

  • TODAY TOP NEWS