ਜਲੰਧਰ : ਪੰਜਾਬ ਵਿਚ ਇਸ ਵੇਲੇ ਕੁਦਰਤ ਆਪਣਾ ਕਹਿਰ ਵਰ੍ਹਾ ਰਹੀ ਹੈ। ਜਿਥੇ ਮੀਂਹ ਪੂਰੇ ਜ਼ੋਰਾਂ 'ਤੇ ਪੈ ਰਿਹਾ ਹੈ ਉਥੇ ਹੀ ਦਰਿਆਵਾਂ ਦੇ ਪਾਣੀ ਨੇ ਵੀ ਪੰਜਾਬ 'ਤੇ ਭਾਰੀ ਮਾਰ ਕੀਤੀ ਹੈ। ਅਜਿਹੇ ਵਿਚ ਹੁਣ ਸਤਿੰਦਰ ਸੱਤੀ ਤੇ ਉਨ੍ਹਾਂ ਦੀ ਟੀਮ ਵੀ ਪੰਜਾਬ ਦੀ ਮਦਦ ਲਈ ਅੱਗੇ ਆਏ ਹਨ।
ਦੱਸ ਦਈਏ ਕਿ ਬਾਰਿਸ਼ਾਂ ਤੇ ਹੜ੍ਹਾਂ ਦੇ ਇਨ੍ਹਾਂ ਮੁਸ਼ਕਲ ਸਮਿਆਂ ਦੌਰਾਨ, ਸਤਿੰਦਰ ਸੱਤੀ ਅਤੇ ਉਨ੍ਹਾਂ ਦੀ ਸੰਸਥਾ-ਦ ਸ਼ੈਲਟਰਜ਼ ਟੀਮ ਡੇਹਰਾ ਬਾਬਾ ਨਾਨਕ 'ਚ ਜ਼ਮੀਨੀ ਪੱਧਰ 'ਤੇ ਕੰਮ ਕਰ ਰਹੇ ਹਨ ਤੇ ਭੋਜਨ, ਦਵਾਈਆਂ ਅਤੇ ਜ਼ਰੂਰੀ ਚੀਜ਼ਾਂ ਦੀ ਮਦਦ ਕਰ ਰਹੇ ਹਨ। ਇਸ ਦੌਰਾਨ ਇਹ ਵੀ ਕਿਹਾ ਗਿਆ ਹੈ ਕਿ ਇਹ ਸਿਰਫ਼ ਤੁਰੰਤ ਰਾਹਤ ਨਹੀਂ ਹੈ, ਅਸੀਂ ਇੱਥੇ ਲੰਬੇ ਸਮੇਂ ਲਈ ਲੋਕਾਂ ਦੇ ਨਾਲ ਹਾਂ, ਲੋਕਾਂ ਵੱਲੋਂ ਜ਼ਿੰਦਗੀ ਮੁੜ ਪਟੜੀ 'ਤੇ ਲਿਆਉਣ ਤੱਕ। ਇਸ ਦੌਰਾਨ ਸਤਿੰਦਰ ਸੱਤੀ ਤੇ ਉਨ੍ਹਾਂ ਦੀ ਟੀਮ ਵੱਲੋਂ ਹੈਲਪਲਾਈਨ ਨੰਬਰ : 8500003737, 9814099737, 8195911111 ਵੀ ਜਾਰੀ ਕੀਤੇ ਗਏ ਹਨ।

ਇਸ ਦੌਰਾਨ ਇਹ ਵੀ ਕਿਹਾ ਗਿਆ ਕਿ ਜੇ ਕਿਸੇ ਨੂੰ ਐਮਰਜੈਂਸੀ ਰਾਹਤ (ਭੋਜਨ, ਦਵਾਈਆਂ, ਪਾਣੀ), ਪ੍ਰਭਾਵਿਤ ਫ਼ਾਰਨਿਲਾਂ ਲਈ ਆਸਰਾ ਅਤੇ ਸੁਰੱਖਿਆ, ਬੱਚਿਆਂ ਅਤੇ ਬਜ਼ੁਰਗਾਂ ਦੀ ਦੇਖਭਾਲ, ਘਰਾਂ ਅਤੇ ਜ਼ਿੰਦਗੀਆਂ ਦੇ ਮੁੜ ਨਿਰਮਾਣ 'ਚ ਸਹਾਇਤਾ ਚਾਹੀਦੀ ਹੈ ਤਾਂ ਉਨ੍ਹਾਂ ਨਾਲ ਸੰਪਰਕ ਕਰਨ ਤੇ ਸਾਰੇ ਇਨ੍ਹਾਂ ਨੰਬਰਾਂ ਨੂੰ ਸੇਵ ਕਰ ਲੈਣ ਤੇ ਜੇਕਰ ਉਨ੍ਹਾਂ ਨੂੰ ਕਿਸੇ ਸਹਾਇਤਾ ਦੀ ਲੋੜ ਹੈ ਤਾਂ ਸੰਪਰਕ ਕਰਨ ਅਤੇ ਇਸ ਮੈਸੇਜ ਨੂੰ ਸਾਰਿਆਂ ਨਾਲ ਸਾਂਝਾ ਕਰਨ।
Credit : www.jagbani.com