ਰੇਲਵੇ ਸਟੇਸ਼ਨ ’ਤੇ ਲੜਕੀ ਅਗਵਾ, ਨੌਜਵਾਨਾਂ ਨੇ ਕੀਤਾ ਸਮੂਹਿਕ ਜਬਰ-ਜ਼ਨਾਹ

ਰੇਲਵੇ ਸਟੇਸ਼ਨ ’ਤੇ ਲੜਕੀ ਅਗਵਾ, ਨੌਜਵਾਨਾਂ ਨੇ ਕੀਤਾ ਸਮੂਹਿਕ ਜਬਰ-ਜ਼ਨਾਹ

ਪਟਨਾ - ਬਿਹਾਰ ਦੀ ਰਾਜਧਾਨੀ ਪਟਨਾ ਦੇ ਫਤੂਹਾ ਇਲਾਕੇ ਵਿਚ 22 ਸਾਲਾ ਲੜਕੀ ਨਾਲ ਸਮੂਹਿਕ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਦਾ ਕਹਿਣਾ ਹੈ ਕਿ ਉਸ ਨੂੰ 2 ਨੌਜਵਾਨਾਂ ਨੇ ਅਗਵਾ ਕਰ ਕੇ ਉਸ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ।  ਪੁਲਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਸੋਨੂੰ ਕੁਮਾਰ ਉਰਫ਼ ਸੋਨੂੰ ਸੰਨਾਟਾ ਅਤੇ ਨਿਰੰਜਨ ਕੁਮਾਰ ਵਜੋਂ ਹੋਈ ਹੈ।

ਪੁਲਸ ਮੁਤਾਬਕ  ਸੋਨੂੰ ਸੰਨਾਟਾ ਦਾ ਅਪਰਾਧਿਕ ਇਤਿਹਾਸ ਹੈ ਅਤੇ ਉਸ ਵਿਰੁੱਧ ਗੋਲੀਬਾਰੀ, ਜਬਰੀ ਵਸੂਲੀ, ਮਾਰਕੁੱਟ ਅਤੇ ਜਬਰ-ਜ਼ਨਾਹ ਸਮੇਤ ਕੁੱਲ 9 ਮਾਮਲੇ ਦਰਜ ਹਨ। ਪੀੜਤਾ ਨੇ ਦੱਸਿਆ ਕਿ ਮੰਗਲਵਾਰ ਨੂੰ ਫਤੂਹਾ ਸਟੇਸ਼ਨ ’ਤੇ ਰੇਲਗੱਡੀ ਦੀ ਉਡੀਕ ਕਰਦੇ ਸਮੇਂ ਦੋਵੇਂ ਮੁਲਜ਼ਮ ਉਸ ਨੂੰ ਪਿਸਤੌਲ ਦਿਖਾ ਕੇ ਜ਼ਬਰਦਸਤੀ ਆਪਣੇ ਨਾਲ ਲੈ ਗਏ ਅਤੇ ਜਬਰ-ਜ਼ਨਾਹ ਕੀਤਾ।

Credit : www.jagbani.com

  • TODAY TOP NEWS