ਗੈਜੇਟ ਡੈਸਕ- iPhone 16 ਲਾਂਚ ਤੋਂ ਬਾਅਦ ਹੀ ਦੁਨੀਆ ਭਰ 'ਚ ਇਸ ਨੂੰ ਲੈ ਕੇ ਬੇਹੱਦ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਭਾਰਤ 'ਚ ਵੀ iPhone 16 ਸੀਰੀਜ਼ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜਦੋਂ ਕਿ iPhone 17 ਦੀ ਲਾਂਚਿੰਗ ਲਈ ਕਾਊਂਟਡਾਊਨ ਸ਼ੁਰੂ ਹੋ ਗਿਆ ਹੈ, ਉਸੇ ਵੇਲੇ iPhone 16 ਦੀ ਮੰਗ ਅਜੇ ਵੀ ਘਟਦੀ ਨਹੀਂ ਦਿਖ ਰਹੀ। ਹੁਣ ਖ਼ਬਰ ਆ ਰਹੀ ਹੈ ਕਿ iPhone 16 Pro Max 'ਤੇ ਜ਼ਬਰਦਸਤ ਡਿਸਕਾਊਂਟ ਮਿਲੇਗਾ, ਜੋ ਹੁਣ ਤੱਕ ਦਾ ਸਭ ਤੋਂ ਵੱਡਾ ਡਿਸਕਾਊਂਟ ਮੰਨਿਆ ਜਾ ਰਿਹਾ ਹੈ।
Flipkart 'ਤੇ Big Billion Days Sale 2025
23 ਸਤੰਬਰ ਤੋਂ Flipkart Big Billion Days Sale 2025 ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਇਸ ਸੇਲ ਦੌਰਾਨ ਕਈ ਡਿਵਾਈਸਾਂ 'ਤੇ ਵੱਡੇ ਡਿਸਕਾਊਂਟ ਮਿਲਣਗੇ। ਰਿਪੋਰਟਾਂ ਮੁਤਾਬਕ iPhone 16 Pro Max ਦੀ ਕੀਮਤ 1,00,000 ਰੁਪਏ ਤੋਂ ਵੀ ਘਟ ਸਕਦੀ ਹੈ, ਜੋ ਪਹਿਲੀ ਵਾਰ ਹੋਵੇਗਾ।
ਲਿਮਿਟੇਡ ਟਾਈਮ ਲਈ ਆਫਰ
ਮੰਨਿਆ ਜਾ ਰਿਹਾ ਹੈ ਕਿ ਇਹ ਡੀਲ ਕੁਝ ਹੀ ਸਮੇਂ ਲਈ ਹੋਵੇਗੀ ਅਤੇ ਸੇਲ ਲਾਈਵ ਹੋਣ ਤੋਂ ਥੋੜ੍ਹੀ ਦੇਰ ਬਾਅਦ ਕੀਮਤਾਂ ਮੁੜ ਵੱਧ ਸਕਦੀਆਂ ਹਨ। ਇਸ ਲਈ ਜੇ ਤੁਸੀਂ ਵੀ ਇਹ iPhone ਖਰੀਦਣ ਦੀ ਸੋਚ ਰਹੇ ਹੋ ਤਾਂ ਸੇਲ ਸ਼ੁਰੂ ਹੋਣ ਤੋਂ ਪਹਿਲਾਂ ਹੀ Flipkart 'ਤੇ ਐਕਟਿਵ ਰਹੋ ਅਤੇ ਡੀਲ ਆਉਂਦੇ ਹੀ ਖਰੀਦਦਾਰੀ ਕਰ ਲਵੋ।
ਹੋਰ ਡਿਵਾਈਸਾਂ 'ਤੇ ਵੀ ਛੋਟ
Flipkart ਨੇ ਸੇਲ ਦੀਆਂ ਤਾਰੀਖਾਂ ਕਨਫ਼ਰਮ ਕਰ ਦਿੱਤੀਆਂ ਹਨ। iPhone 16 ਤੋਂ ਇਲਾਵਾ Samsung Galaxy S24, Motorola Edge 60 Pro, OnePlus Buds 3 ਸਮੇਤ ਹੋਰ ਸਮਾਰਟਫੋਨਜ਼ 'ਤੇ ਵੀ ਵੱਡਾ ਡਿਸਕਾਊਂਟ ਮਿਲੇਗਾ। ਨਾਲ ਹੀ TWS ਈਅਰਬਡਜ਼, Intel PCs, 55-ਇੰਚ ਸਮਾਰਟ TV ਅਤੇ ਫਰੰਟ-ਲੋਡਿੰਗ ਵਾਸ਼ਿੰਗ ਮਸ਼ੀਨਾਂ 'ਤੇ ਵੀ ਸ਼ਾਨਦਾਰ ਆਫਰ ਹਾਸਲ ਹੋਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com